ਚੇਨਈ (ਸਮਾਜ ਵੀਕਲੀ): ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ (ਟਾਸਮਕ) ਨੇ ਸਿਰਫ ਇੱਕ ਦਿਨ ਵਿੱਚ ਰਾਜ ਵਿੱਚ 164 ਕਰੋੜ ਰੁਪਏ ਦੀ ਸ਼ਰਾਬ ਵੇਚ ਦਿੱਤੀ। ਰਾਜ ਵਿਚ ਸੋਮਵਾਰ ਨੂੰ ਸ਼ਰਾਬ ਦੇ ਠੇਕੇ ਖੁੱਲ੍ਹਣ ਬਾਅਦ ਲੋਕ ਠੇਕਿਆਂ ਵੱਲ ਨੂੰ ਤੁਰ ਪਏ। ਟੀਏਐੱਸਐੱਮਏਸੀ ਦੀਆਂ ਰਿਪੋਰਟਾਂ ਦੇ ਅਨੁਸਾਰ ਮਦੁਰਾਇ ਜ਼ੋਨ ਨੇ ਸਭ ਤੋਂ ਵੱਧ 49.54 ਕਰੋੜ ਰੁਪਏ ਦੀ ਵਿਕਰੀ ਕੀਤੀ। ਇਸ ਤੋਂ ਬਾਅਦ ਚੇੱਨਈ ਖੇਤਰ ਵਿੱਚ 42.96 ਕਰੋੜ ਰੁਪਏ, ਸਲੇਮ 38.72 ਕਰੋੜ ਰੁਪਏ ਅਤੇ ਤ੍ਰਿਚੀ ਖੇਤਰ ਵਿੱਚ 33.65 ਕਰੋੜ ਰੁਪਏ ਦੀ ਸ਼ਰਾਬ ਦੀ ਵਿਕਰੀ ਹੋਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly