ਤਾਮਿਲ ਨਾਡੂ ਵਿਧਾਨ ਸਭਾ ਵੱਲੋਂ ਨੀਟ ਵਿਰੋਧੀ ਬਿੱਲ ਮੁੜ ਪਾਸ

ਚੇੱਨਈ (ਸਮਾਜ ਵੀਕਲੀ):  ਤਾਮਿਲ ਨਾਡੂ ਵਿਧਾਨ ਸਭਾ ਨੇ ਕੌਮੀ ਯੋਗਤਾ ਕਮ-ਦਾਖਲਾ ਪ੍ਰੀਖਿਆ (ਨੀਟ) ਵਿਰੋਧੀ ਬਿੱਲ ਅੱਜ ਫਿਰ ਪਾਸ ਕਰ ਦਿੱਤਾ ਹੈ, ਜਿਸ ਨੂੰ ਰਾਜਪਾਲ ਆਰ.ਐੱਨ. ਰਵੀ ਵੱਲੋਂ ਕੁਝ ਦਿਨ ਪਹਿਲਾਂ ਮੋੜ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਸੱਤਾਧਾਰੀ ਡੀਐੱਮਕੇ ਅਤੇ ਮੁੱਖ ਵਿਰੋਧੀ ਅੰਨਾ ਡੀਐੱਮਕੇ ਨੇ ਦ੍ਰਾਵਿੜ ਵਿਚਾਰ ਦੇ ਆਧਾਰ ’ਤੇ ਇਸ ਪ੍ਰੀਖਿਆ ਦਾ ਵਿਰੋਧ ਦਾ ਅਹਿਦ ਕੀਤਾ ਹੈ। ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਨੀਟ ਨੂੰ ਇੱਕ ‘ਮਾਰੂ’ ਪ੍ਰੀਖਿਆ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਮੁੜ ਪਾਸ ਕੀਤੇ ਬਿੱਲ ਨੂੰ ਰਾਜਪਾਲ ਬਿਨਾਂ ਕਿਸੇ ਦੇਰੀ ਤੋਂ ਮਨਜ਼ੂਰੀ ਲਈ ਰਾਸ਼ਟਰਪਤੀ ਕੋਲ ਭੇਜਣਗੇ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਕੋਲ ਇਸ ਨੂੰ ਭੇਜਣਾ ਰਾਜਪਾਲ ਦਾ ਸੰਵਿਧਾਨਕ ਫਰਜ਼ ਹੈ। ਮੈਨੂੰ ਉਮੀਦ ਹੈ ਰਾਜਪਾਲ ਘੱਟੋ-ਘੱਟ ਆਪਣੇ ਇਸ ਫਰਜ਼ ਦੀ ਪਾਲਣਾ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਭਾਰਤ ਵਿੱਚ ਭੀਮ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਵੀਨ ਕੁਮਾਰ ਦਾ ਦੇਹਾਂਤ
Next articleਇੰਟਰਨਸ਼ਿਪ ਦੀ ਆਖਰੀ ਤਰੀਕ ਵਿੱਚ ਵਾਧੇ ਲਈ ਵਿਦਿਆਰਥੀ ਸਰਕਾਰ ਨੂੰ ਅਰਜ਼ੀ ਦੇਣ: ਸੁਪਰੀਮ ਕੋਰਟ