(ਸਮਾਜ ਵੀਕਲੀ)
1. ਬੜੀ ਲੋੜ ਸੀ ਇਕ ਸਰਕਾਰ ਦੀ ,
ਸੁੱਚੇ ਤੇ ਇਮਾਨਦਾਰ ਆਧਾਰ ਦੀ ।
‘ਆਪ’ ਦੇ ਹਨ੍ਹੇਰੀ ਐਸੀ ਝੁੱਲੀ ,
ਵੱਡੇ ਵੱਡਿਆਂ ਨੂੰ ਮੂਧੇ ਮੂੰਹ ਗਿਰਾ ਦਿੱਤਾ ।
72ਸਾਲਾਂ ਤੋਂ ਰਵਾਇਤੀ ਪਾਰਟੀਆਂ ਸੱਤਾ ‘ਚ,
ਪੰਜਾਬ ਨਸ਼ਿਆਂ ਦੇ ਬਿਖੜੇ ਪੈਂਡੇ ਪਾ ਦਿੱਤਾ ।
ਸਹੁੰ ਚੁੱਕ ਸਮਾਗਮ ਹੋਊ ਖਟਕੜ ਕਲਾਂ ਚ ,
ਭਗਤ ਸਿੰਘ ਦੇ ਸੁਪਨਿਆਂ ਵਾਲੇ ਪੰਜਾਬ ਦੀ ।
ਚੱਲੀ ਗੱਲ ਇਨਕਲਾਬ ਦੀ, ……………….।
2. ਈਸਾ ਮਸੀਹ, ਚੰਦਰਗੁਪਤ, ਬਾਬਾ ਨਾਨਕ
ਭਗਤ ਸਿੰਘ , ਗਾਂਧੀ, ਸਾਰੇ ਸੱਚ ਦੇ ਪੁਜਾਰੀ।
ਕਰੜੀ ਪ੍ਰੀਖਿਆ ਵਿੱਚੋਂ ਨਿਕਲ ਕੇ ,
ਹਨੇਰੇ ਚੋਂ ਕੱਢੀ ਲੋਕਾਈ ਸਾਰੀ ।
ਕਿਰਤ ਵਾਲੀ ਕਮਾਈ ਵੰਡ ਛਕੀਏ ,
ਨਾਮ ਜਪੀਏ , ਕਰੀਏ ਨਾ ਹਰਕਤ ਮਾੜੀ।
ਚੱਲੀ ਗੱਲ ਇਨਕਲਾਬ ਦੀ ………….।
3. ਬਾਬੇ ਨਾਨਕ ਦਿੱਤਾ ਇੱਕ ਵਾਕ ,
ਪੜ੍ਹ ਪੜ੍ਹ ਗੱਡੀ ਲੱਦੀਅਹਿ ,
ਪੜਿ ਪੜਿ ਭਰੀਅਹਿ ਸਾਥ ।
ਅਮਲੀ ਰੂਪ ਦੇਈਏ ਚੰਗੇ ਵਿਚਾਰ ਨੂੰ ,
ਪਹਿਲ ਦੇ ਆਧਾਰ ਹੱਲ ਕਰੀਏ ਰੁਜ਼ਗਾਰ ਨੂੰ।
ਫਿਰ ਸੁਲਝਾਈਏ ਸਿੱਖਿਆ ਤੇ ਸਿਹਤ,
ਸੰਸਥਾਵਾਂ ਦੇ ਨਿੱਘਰਦੇ ਕਿਰਦਾਰ ਨੂੰ।
ਚੱਲੀ ਗੱਲ ਇਨਕਲਾਬ ਦੀ ………….।
4. ਮੁਫ਼ਤ ਵੰਡਣਾ ਕਰੋ ਬੰਦ ,
ਭੀਖ ਵਾਲੇ ਮੰਗਤੇ ਬਣਾਓ ਨਾ ਪੰਜਾਬ ਨੂੰ ।
ਰੁਜ਼ਗਾਰ ਦਿਓ ਕਿਰਤ ਕਰਨ ਗੁਣੀ ਬਣਨ ,
ਸਿਹਤਮੰਦ ,ਸੁੱਚਾ ਬਣਾਓ ਪੰਜਾਬ ਨੂੰ।
ਕਿਰਸਾਨੀ ਸਹਾਇਕ ਧੰਦੇ, ਤਕਨੀਕੀ ਖੋਜਾਂ,
ਆਰਗੈਨਿਕ ਤੇ ਬਹੁ ਫ਼ਸਲੀ ਬਣਾਓ ਪੰਜਾਬ ਨੂੰ
ਚੱਲੀ ਗੱਲ ਇਨਕਲਾਬ ਦੀ ,…………….।
5. ਲੋਕਾਂ ਧਰਮਾਂ ਗਰੁੱਪਾਂ ਤੋਂ ਹਟ ਕੇ ਪਾਈ ਵੋਟ
ਨਵੇਂ ਦੌਰ ਦੀ ਪ੍ਰਤੀਕ ਕਰਵਟ ਪੰਜਾਬ ਦੀ ।
ਮਿਹਨਤਕਸ਼ਾਂ, ਕਿਰਤੀ ਕਿਸਾਨਾਂ ਨੂੰ ਹੱਲਾਸ਼ੇਰੀ
ਬਿਨਾਂ ਵਿਤਕਰੇ ਜੈ ਜੈ ਹੋਵੇ ਪੰਜਾਬ ਦੀ ।
ਆਖ਼ਰ ਚ ਕੁਰੱਪਟ ਨਾ ਹੋਵੇ ਮੈਂਬਰ ‘ਆਪ’ ਦਾ
ਨਹੀਂ ਤਾਂ ਘਰਵਾਲੀ ਕਹਿਣਾ ਆਵਾ ਹੀ ਊਤ ਹੈ
ਜਾਂ ਕਹਿਣਾ ਇਕੋ ਵੇਲੋਂ ਟੁੱਟੇ ਹੋਏ ਆ ,
ਜਾਂ ਕੁੱਤੇ ਦੇ ਵੱਢੇ ਹੋਏ, ਜਿਹੜਾ ਲੱਗੇ ਸੂਤ ਐ।
ਚੱਲੀ ਗੱਲ ਇਨਕਲਾਬ ਦੀ ,
ਭਗਵੰਤ ਮਾਨ ਦੇ ਰਾਜ ਦੀ
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਤਹਿਸੀਲ ਸਮਾਣਾ
ਜ਼ਿਲ੍ਹਾ ਪਟਿਆਲਾ 98784-69639
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly