(ਸਮਾਜ ਵੀਕਲੀ)
ਉਸ ਕੰਨ ਨੂੰ ਕੁਝ ਹੋਰ ਨਾ ਸੁਣੇ ਬ
ਜਿਸ ਕੰਨ ਇਸ਼ਕ ਦੀ ਬਾਤ ਪਵੇ
ਨਾ ਖ਼ਬਰ ਹੁੰਦੀ ਕਦ ਦਿਨ ਹੁੰਦਾ
ਨਾ ਪਤਾ ਚਲੇ ਕਦ ਰਾਤ ਪਵੇ
ਤਖਤ ਹਜ਼ਾਰੇ ਦਾ ਮੋਹ ਛੱਡ ਕੇ
ਆਉਣਾ ਝੰਗ ਸਿਆਲ ਪਵੇ
ਛੱਡ ਕੇ ਆਕੜ ਚੌਧਰੀਆਂ ਦੀ
ਆਖਰ ਬਣਨਾ ਚਾਕ ਪਵੇ
ਮੁਰਸ਼ਦ ਦੀ ਇਕ ਝਲਕ ਲਈ
ਕੰਜਰੀ ਭੇਸ ਬਣਾਉਣਾ ਪਏ
ਰੁੱਠੜਾ ਯਾਰ ਮਨਾਵਣ ਲਈ
ਪਾ ਘੁੰਗਰੂ ਕਰਨਾ ਨਾਚ ਪਵੇ
ਐਵੇਂ ਨਈਂ ਕੋਈ ਕਿਸੇ ਲਈ
ਕੱਚਿਆਂ ਉਪਰ ਤਰ ਜਾਂਦਾ
ਬੈਠ ਝਨਾਬ ਦੇ ਕੰਢੇ ਤੇ
ਪੱਟ ਚੀਰ ਖਵਾਉਣਾ ਮਾਸ ਪਵੇ
ਆਕੜ ਅਤੇ ਇਬਾਦਤ ਦਾ
ਨਾ ਆਪਸ ਦੇ ਵਿਚ ਮੇਲ ਕੋਈ
ਜਿਸ ਤਨ ਚੋਂ ਹਉਮੈ ਮਿਟ ਜਾਵੇ
ਉਸ ਝੋਲੀ ਵਿਚ ਇਹ ਦਾਤ ਪਵੇ
ਸੋਨੂੰ ਮੰਗਲ਼ੀ
ਪਿੰਡ ਮੰਗਲ਼ੀ ਟਾਂਡਾ
ਲੁਧਿਆਣਾ
ਫੋਨ 8194958011
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly