(ਸਮਾਜ ਵੀਕਲੀ)
ਐਸੀ ਕਵਿਤਾ ਮੈਂ ਨਾ ਲੋੜਾਂ
ਗੱਲ ਕਰੇ ਜੋ ਜੀ ਹਜੂਰਾਂ ਦੀ
ਉਹ ਕਵਿਤਾ ਮੈਂ ਗਲ਼ ਨਾਲ ਲਾਵਾਂ
ਜੋ ਬਾਤ ਪਾਵੇ ਮਜ਼ਦੂਰਾਂ ਦੀ
ਉਹ ਕਵਿਤਾ “ਫੌ਼ਜੀ” ਨੂੰ ਲੱਗੇ
ਰਚੀ ਹੋਈ ਵਿਦਵਾਨਾਂ ਦੀ
ਲੋਟੂਆਂ ਦੇ ਜੋ ਪਾਜ ਉਧੇੜੇ
ਸਿਫ਼ਤ ਕਰੇ ਕਿਰਸਾਨਾਂ ਦੀ
ਉਹ ਕਵਿਤਾ ਨਾ ਸਾਡੇ ਕੰਮ ਦੀ
ਗੱਲ ਕਰੇ ਧਨਾਢੀ ਲਾਣਿਆਂ ਦੀ
ਸਾਡੇ ਨਾਲ ਕਰੇ ਅੱਖ ਮਟੱਕਾ
ਚੌਂਕੀ ਭਰੇ ਜਰਵਾਣਿਆਂ ਦੀ
ਉਹ ਕਵਿਤਾ ਹੈ ਵੱਡੇ ਮੁੱਲ ਦੀ
ਜੋ ਪਾਵੇ ਦੱਸ ਕੁਹਾਰਾਂ ਦੀ
ਡੋਲੀ ਚੱਕ ਲਿਆਵਣ ਜਿਹੜੇ
ਖਿੜੀਆਂ ਹੋਈਆਂ ਬਹਾਰਾਂ ਦੀ
ਉਹ ਕਵਿਤਾ ਮੈਂ ਚੁੰਮ ਚੁੰਮ ਰੱਖਾਂ
ਜੋ ਵੰਡਦੀ ਗਿਆਨ ਲੋਕਾਈ ਨੂੰ
ਜੋ ਔਰਤ ਦਾ ਸਤਿਕਾਰ ਸਿਖਾਵੇ
“ਫ਼ੌਜੀ” ਜਿਹੇ ਸੁਦਾਈ ਨੂੰ
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly