(ਸਮਾਜ ਵੀਕਲੀ)
ਗੱਲ ਅੱਖੀਆਂ ਦੀ ਨਹੀਂ,
ਗੱਲ ਨਜ਼ਰ ਦੀ ਹੁੰਦੀ ਏ।
ਗੱਲ ਸੁੰਦਰਤਾ ਦੀ ਨਹੀਂ,
ਗੱਲ ਕਦਰ ਦੀ ਹੁੰਦੀ ਏ।
ਗੱਲ ਤੋਰ ਦੀ ਨਹੀਂ,
ਗੱਲ ਪੁਲਾਂਘ ਦੀ ਹੁੰਦੀ ਏ।
ਗੱਲ ਉੱਚੀ ਮੰਜ਼ਿਲ ਦੀ ਨਹੀਂ,
ਗੱਲ ਤਾਂ ਤਾਂਘ ਦੀ ਹੁੰਦੀ ਏ।
ਗੱਲ ਧਨ ਦੌਲਤ ਦੀ ਨਹੀਂ,
ਗੱਲ ਤਾਂ ਸਬਰ ਦੀ ਹੁੰਦੀ ਏ।
ਗੱਲ ਮਹਿਲੀ ਰਾਜ ਦੀ ਨਹੀਂ,
ਮੁਕਾਮ ਤਾਂ ਕਬਰ ਹੀ ਹੁੰਦੀ ਏ।
ਗੱਲ ਪੜਨ ਲਿਖਣ ਦੀ ਨਹੀਂ,
ਗੱਲ ਅਮਲ ਤੇ ਮੁੱਕਦੀ ਏ।
ਪ੍ਰੀਤ ਝੁਕਾਉਣ ਵਾਲਾ ਚਾਹੀਦਾ,
ਦੁਨੀਆਂ ਤਾਂ ਆਪ ਹੀ ਝੁਕਦੀ ਏ।
ਅਰਸ਼ਪ੍ਰੀਤ ਕੌਰ ਸਰੋਆ
ਅਸਿਸਟੈਂਟ ਪ੍ਰੋਫੈਸਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly