ਕਾਬੁਲ (ਸਮਾਜ ਵੀਕਲੀ): ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੌਰਾਨ ਕੁਝ ਵਾਹਨ ਹਵਾਈ ਖੇਤਰ ਦੇ ਉੱਤਰੀ ਫੌਜੀ ਹਿੱਸੇ ਵਿੱਚ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕਲੌਤੇ ਰਨਵੇਅ ਦੇ ਨੇੜੇ ਜਾਂਦੇ ਹੋਏ ਵੇਖੇ ਗਏ। ਸਵੇਰ ਹੋਣ ਤੋਂ ਪਹਿਲਾਂ ਹਥਿਆਰਾਂ ਨਾਲ ਲੈਸ ਤਾਲਿਬਾਨ ਨੇ ‘ਹੈਂਗਰ’ ਦੇ ਨੇੜੇ ਪਹੁੰਚ ਕੇ ਅਮਰੀਕੀ ਵਿਦੇਸ਼ ਵਿਭਾਗ ਦੁਆਰਾ ਨਿਕਾਸੀ ਕਾਰਜਾਂ ਵਿੱਚ ਵਰਤੇ ਗਏ ਸੱਤ ਸੀਐਚ-46 ਹੈਲੀਕਾਪਟਰਾਂ ਨੂੰ ਉਡਾਣ ਭਰਦੇ ਵੇਖਿਆ। ਇਸ ਤੋਂ ਬਾਅਦ ਤਾਲਿਬਾਨ ਨੇਤਾ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਰਨਵੇਅ ’ਤੇ ਚਲੇ ਗਏ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ, ‘ਦੁਨੀਆ ਨੇ ਸਬਕ ਸਿੱਖਿਆ ਹੈ ਅਤੇ ਇਹ ਜਿੱਤ ਦਾ ਖੁਸ਼ੀ ਭਰਿਆ ਪਲ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly