ਨਵੀਂ ਦਿੱਲੀ (ਸਮਾਜ ਵੀਕਲੀ): ਤਾਲਿਬਾਨ ਨੇ ਕੰਧਾਰ ਅਤੇ ਹੇਰਾਤ ’ਚ ਬੰਦ ਪੲੇ ਭਾਰਤੀ ਕੌਂਸੁਲੇਟਾਂ ਦੀ ਤਲਾਸ਼ੀ ਲਈ ਅਤੇ ਉਥੋਂ ਕੁਝ ਦਸਤਾਵੇਜ਼ ਆਪਣੇ ਨਾਲ ਲੈ ਗਏ। ਸੂਤਰਾਂ ਮੁਤਾਬਕ ਤਾਲਿਬਾਨੀ ਦੋ ਕੁ ਦਿਨ ਪਹਿਲਾਂ ਦੋਵੇਂ ਮਿਸ਼ਨਾਂ ਅੰਦਰ ਜਬਰੀ ਦਾਖ਼ਲ ਹੋਏ ਅਤੇ ਜਾਂਦੇ ਹੋਏ ਉਥੇ ਖੜ੍ਹੇ ਵਾਹਨ ਵੀ ਆਪਣੇ ਨਾਲ ਲੈ ਗਏ। ਭਾਰਤ ਦੇ ਕੰਧਾਰ, ਹੇਰਾਤ, ਮਜ਼ਾਰ-ਏ-ਸ਼ਰੀਫ਼ ਅਤੇ ਜਲਾਲਾਬਾਦ ’ਚ ਚਾਰ ਕੌਂਸੁਲੇਟ ਹਨ।
ਤਾਲਿਬਾਨ ਵੱਲੋਂ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕੀਤੇ ਜਾਣ ਮਗਰੋਂ ਭਾਰਤ ਨੇ ਇਨ੍ਹਾਂ ਕੌਂਸਲਖਾਨਿਆਂ ਨੂੰ ਬੰਦ ਕਰ ਦਿੱਤਾ ਸੀ। ਅਫ਼ਗਾਨਿਸਤਾਨ ’ਚ ਹਾਲਾਤ ਵਿਗੜਨ ਮਗਰੋਂ ਭਾਰਤੀ ਸਫ਼ਾਰਤਖਾਨੇ ਦੇ ਮੁਲਾਜ਼ਮਾਂ ਨੂੰ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਨੇ ਮੰਗਲਵਾਰ ਨੂੰ ਮੁਲਕ ਪਹੁੰਚਾ ਦਿੱਤਾ ਸੀ। ਉਸ ਜਹਾਜ਼ ’ਚ ਕਾਬੁਲ ਹਵਾਈ ਅੱਡੇ ਤੋਂ ਆਈਟੀਬੀਪੀ ਦੇ ਜਵਾਨਾਂ ਸਮੇਤ 120 ਭਾਰਤੀਆਂ ਨੂੰ ਵਤਨ ਲਿਆਂਦਾ ਗਿਆ ਸੀ। ਇਸ ਤੋਂ ਪਹਿਲਾਂ ਕਾਬੁਲ ’ਚ ਭਾਰਤੀ ਸਫ਼ਾਰਤਖਾਨੇ ਦੇ ਅਮਲੇ ਨੂੰ ਘਟਾ ਦਿੱਤਾ ਗਿਆ ਸੀ ਪਰ ਅਫ਼ਗਾਨਿਸਤਾਨ ਦੇ ਵਿਗੜਦੇ ਹਾਲਾਤ ਨੂੰ ਦੇਖਦਿਆਂ ਸਰਕਾਰ ਨੇ ਬਾਕੀ ਸਾਰੇ ਅਮਲੇ ਨੂੰ ਵੀ ਵਾਪਸ ਸੱਦਣ ਦਾ ਫ਼ੈਸਲਾ ਲਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly