ਬਰਲਿਨ (ਸਮਾਜ ਵੀਕਲੀ) : ਸਵਿਟਜ਼ਰਲੈਂਡ ਦੇ ਐਲਪਸ ’ਚ ਅੱਜ ਇੱਕ ਹੈਲੀਕਾਪਟਰ ਲੈਂਡਿੰਗ ਕਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਪਰ ਇਸ ਜਹਾਜ਼ ’ਚ ਸਵਾਰ ਸਾਰੇ ਪੰਜੇ ਵਿਅਕਤੀ ਸੁਰੱਖਿਅਤ ਬਚ ਗਏ ਹਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਸਵਿੱਸ ਏਅਰਲਾਈਨ ਏਅਰ ਜ਼ੇਰਮਤ ਨਾਲ ਸਬੰਧਤ ਹੈਲੀਕਾਪਟਰ ਵਿੱਚ ਉੱਤਰਨ ਸਮੇਂ ਕੋਈ ਨੁਕਸ ਪੈ ਗਿਆ ਤੇ ਇਹ ਜ਼ੋਰ ਨਾਲ ਜ਼ਮੀਨ ਲਾਲ ਟਕਰਾ ਗਿਆ।
ਇਹ ਹਾਦਸਾ ਇਤਾਲਵੀ ਸਰਹੱਦ ਕੋਲ ਗਨੀਫੈੱਟੀ ਪੀਕ ਨੇੜੇ ਵਾਪਰਿਆ। ਏਅਰ ਲਾਈਨ ਅਨੁਸਾਰ ਹਾਦਸੇ ਸਮੇਂ ਹੈਲੀਕਾਪਟਰ ’ਚ ਤਿੰਨ ਗਲੇਸ਼ੀਅਰ ਮਾਹਿਰ, ਇੱਕ ਪਾਇਲਟ ਤੇ ਸਹਾੲਿਕ ਸਵਾਰ ਸਨ ਅਤੇ ਇਹ ਸਾਰੇ ਸੁਰੱਖਿਅਤ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly