(ਸਮਾਜ ਵੀਕਲੀ) ਮਾਨਯੋਗ ਭਿਖਸ਼ੂ ਪ੍ਰਗਿਆ ਬੋਧੀ ਅਤੇ ਭਿਖਸ਼ੂ ਦਰਸ਼ਨਦੀਪ ਜੀ ਦੀ ਅਗੁਆਈ ਵਿਚ ਭਿਖਸ਼ੂਆਂ ਵੱਲੋਂ 18ਵਾਂ ਵਰਸ਼ਾਵਾਸ ਸ਼ੁਰੂ ਕੀਤਾ ਗਿਆ ਜੋ ਚਾਰ ਮਹੀਨੇ ਲਗਾਤਾਰ ਤਕਸ਼ਿਲਾ ਮਹਾਂ ਬੁੱਧ ਵਿਹਾਰ ਕਾਦੀਆਂ ਵਿਖੇ ਚਲੇਗਾ, ਐਡਵੋਕੇਟ ਸ਼੍ਰੀ ਹਰਭਜਨ ਸਾਂਪਲਾ ਜੀ ਪ੍ਰਧਾਨ ਪੰਜਾਬ ਬੁਧਿਸਟ ਸੁਸਾਇਟੀ (ਰਜਿ.) ਪੰਜਾਬ ਨੇ ਦਸਿਆ ਕਿ ਤਥਾਗਤ ਬੁੱਧ ਨੇ ਪਹਿਲਾ ਵਰਸ਼ਾਵਾਸ ਸਾਰਨਾਥ (ਯੂ.ਪੀ.) ਵਿਖੇ ਕੀਤਾ ਸੀ ਤੇ ਉਨ੍ਹਾਂ ਨੇ ਭਿਖਸ਼ੂਆਂ ਨੂੰ ਹੁਕਮ ਕੀਤਾ ਸੀ ਕੀ ਸਾਰੇ ਭਿਖਸ਼ੂ ਵਰਖਾ ਰੁੱਤ ਦੇ ਸਮੇਂ ਚਾਰ ਮਹੀਨੇ ਲਈ ਪਿੰਡ ਅਤੇ ਮੁਹੱਲੇ ਦੇ ਬਾਹਰ ਇੱਕ ਥਾਂ ਬੈਠ ਕੇ ਵਰਸ਼ਾਵਾਸ ਕਰਣਗੇ, ਭਿਖਸ਼ੂ ਪ੍ਰਗਿਆ ਬੋਧੀ ਨੇ ਪਰਵਚਨ ਕਰਦਿਆਂ ਕਿਹਾ ਕਿ ਬੁੱਧਕਾਲ ਤੋਂ ਹੀ ਇਸ ਪ੍ਰੰਮਪਰਾ ਨੂੰ ਵਰਸ਼ਾਵਾਸ ਦੇ ਰੂਪ ਵਿੱਚ ਬੜੀ ਸ਼ਰਧਾ ਦੇ ਨਾਲ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਤੇ ਭਿਖਸ਼ੂ ਪ੍ਰਵਚਨ ਕਰਦੇ ਹਨ ਅਤੇ ਸ਼ਰਧਾਲੂਆਂ ਨੂੰ ਪਵਿੱਤਰ ਜੀਵਨ ਜਿਉਣ ਦਾ ਮਾਰਗ ਦਸਦੇ ਹਨ ਅਤੇ ਸਚੇ ਗਿਆਨ ਦਾ ਆਦਾਨ-ਪ੍ਰਦਾਨ ਕਰਦੇ ਹਨ। ਸ਼ਰਧਾਲੂਆਂ ਵੱਲੋਂ ਭਿਖਸ਼ੂਆਂ ਦੀ ਸੇਵਾ ਸ਼ਰਧਾ-ਭਾਵ ਦੇ ਨਾਲ ਕੀਤੀ ਜਾਂਦੀ ਹੈ। ਜਿਸ ਵਿੱਚ ਭੋਜਨ, ਚੀਵਰ, ਦੁੱਧ, ਫੱਲ, ਦਵਾਈਆਂ ਅਤੇ ਹੋਰ ਜਰੂਰੀ ਵਸਤਾਂ ਦਾਨ ਕੀਤੀਆਂ ਜਾਂਦੀਆਂ ਹਨ। ਇਸ ਮੌਕੇ ਤੇ ਸ਼੍ਰੀ ਮਨੋਜ ਕੁਮਾਰ,ਐਸ.ਡੀ.ਓ., ਜਨਰਲ ਸਕੱਤਰ ਪੰਜਾਬ ਬੁਧਿਸਟ ਸੁਸਾਇਟੀ (ਰਜਿ.) ਪੰਜਾਬ, ਸ਼੍ਰੀ ਰਾਮ ਦਾਸ ਗੁਰੂ, ਖਜਾਂਚੀ ਦੇਸ ਰਾਜ ਚੌਹਾਨ, ਵਿਨੋਦ ਕੁਮਾਰ ਗੌਤਮ, ਰਾਮ ਨਾਰਾਇਣ ਬੋਧ, ਸ਼੍ਰੀਮਤੀ ਕਾਂਤਾ ਕੁਮਾਰੀ, ਡਾ. ਹਰਭਜਨ ਲਾਲ, ਸ਼ਾਮ ਲਾਲ ਜੱਸਲ, ਅਵਤਾਰ ਸਿੰਘ, ਮਨੋਹਰ ਬੌਧ, ਗੁਰੂ ਪ੍ਰਸਾਦ, ਨਵਜੀਤ ਚੌਹਾਨ, ਵਿਜੈ ਕੁਮਾਰ, ਵਿਜੈ ਮੋਰੀਆ, ਜਤਿੰਦਰ ਕੁਮਾਰ ਅਤੇ ਹੋਰ ਬਹੁਤ ਸਾਰੇ ਸ਼ਰਧਾਲੂ ਹਾਜਰ ਸਨ। ਇਸ ਮੌਕੇ ਤੇ ਭਿਖਸ਼ੂਆਂ ਨੂੰ ਭੋਜਨ ਅਤੇ ਚੀਵਰਦਾਨ ਦਿੱਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਭੋਜਨ ਤੇ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਡਾ. ਹਰਦੀਪ ਸਿਧੂ ਅਤੇ ਡਾ. ਨੀਰਜ ਭੱਟੀ ਵੱਲੋਂ ਫਰੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਪਵਿੱਤਰ ਮੌਕੇ ਤੇ ਸ੍ਰੀਮਤੀ ਮੀਨੂ ਬੋਧ, ਵਿਿਦਆਵੱਤੀ, ਪ੍ਰਵੀਨ ਗੌਤਮ ਅਤੇ ਅਮਰਜੀਤ ਕੌਰ ਨੇ ਬਹੁਤ ਸੇਵਾ ਕੀਤੀ।
ਜਾਰੀ ਕਰਤਾ
ਐਡਵੋਕੇਟ ਹਰਭਜਨ ਸਾਂਪਲਾ
ਪੰਜਾਬ ਪ੍ਰਧਾਨ
ਬੁਧਿਸਟ ਸੁਸਾਇਟੀ (ਰਜਿ.) ਪੰਜਾਬ
ਮੋ. 98726-66784
HOME ਤਕਸ਼ਿਲਾ ਮਹਾਂ ਬੁੱਧ ਵਿਹਾਰ ਵਿਖੇ 18ਵਾਂ ‘ਵਰਸ਼ਾਵਾਸ’ ਸ਼ੁਰੂ