HOME ਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਠੋਸ ਕਨੂੰਨ ਲਾਗੂ ਕਰਨ ਦੀ ਜ਼ਰੂਰਤ

ਦੇਸ਼ ਦੀ ਨਾਗਰਿਕਤਾ ਨੂੰ ਲੈ ਕੇ ਠੋਸ ਕਨੂੰਨ ਲਾਗੂ ਕਰਨ ਦੀ ਜ਼ਰੂਰਤ

3
ਹਰਜਿੰਦਰ ਸਿੰਘ ਚੰਦੀ 
   (ਸਮਾਜ ਵੀਕਲੀ)   ਪੰਜਾਬ ਪੰਜਾਬੀ ਪੰਜਾਬੀਅਤ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਇਸ ਦੀ ਦਲੇਰੀ, ਹਿੰਮਤ, ਭਾਈਚਾਰੇ, ਸਾਂਝ, ਆਪਣਾ ਪਨ ਦੀ ਮਿਸਾਲ ਸ਼ਹਿਦ ਹੋਰ ਕਿਸੇ ਸੂਬੇ ਜਾ ਦੇਸ਼ ਵਿਚ ਦੇਖਣ ਨੂੰ ਨਹੀਂ ਮਿਲਦੀ । ਇਹ ਗੁਰੂਆਂ ਪੀਰਾਂ ਦੀ ਧਰਤੀ ਦੀ ਸਭਿਅਤਾ ਹੈ ਕਿ ਪੰਜਾਬ ਦੀ ਇਸ ਧਰਤੀ ਦੇ ਸਭਿਆਚਾਰ ਨੇ ਸਭ ਦਾ ਮਨ ਮੋਹ ਲਿਆ । ਪੰਜਾਬ ਜਿਹਾ ਜਿਗਰਾਂ ਤੇ ਪੰਜਾਬੀ ਜਿਹਾ ਜਿਗਰੀ ਯਾਰ ਕਿਤੇ ਵੀ ਨਹੀਂ ਮਿਲਦਾ। ਇਥੋ ਦੇ ਲੋਕ ਮੰਦਰ, ਮਸਜਿਦ, ਗੁਰਦੁਆਰਾ ਸਭ ਧਰਮਾਂ ਦਾ ਦਿਲੋਂ ਸਤਿਕਾਰ ਕਰਦੇ ਹਨ। ਇਥੋ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੀਆਂ ਮਿਸਾਲਾਂ ਕਿਤੇ ਨਹੀਂ ਮਿਲਦੀਆਂ ਉਸ ਦੇ ਰਾਜ ਪ੍ਰਬੰਧ ਵਿਭਾਗ ਵਿਚ ਹਰ ਧਰਮ,ਜਾਤ ਦੇ ਲੋਕ ਮਿਲਜੁਲ ਕੇ ਕੰਮ ਕਰਦੇ ਸਨ ਅਤੇ ਰਣਜੀਤ ਸਿੰਘ ਦੇ ਇਨਸਾਫ ਵਰਗੀ ਦੁਨੀਆਂ ਵਿਚ ਮਿਸਾਲ ਨਹੀਂ ਲਭਦੀ। ਪੰਜਾਬ ਦੇ ਕਿਰਤੀਆਂ ਵੱਲੋਂ ਦੇਸ਼ਾਂ ਵਿਦੇਸ਼ਾਂ ਵਿਚ ਸਫਲਤਾ ਦੇ ਝੰਡੇ ਗੱਡੇ ਪੰਜਾਬ ਦਾ ਉਘਾ ਗੀਤਕਾਰ ਬਾਬੂ ਸਿੰਘ ਮਾਨ ਲਿਖਦਾ ਹੈ ਆਲੂ ਤੇ ਪੰਜਾਬੀ ਜਿਥੇ ਜਾਉ ਮਿਲ ਜਾਂਦੇ ਹਨ। ਇਸ ਵਿਚ ਕੋਈ ਅਤਿਕਥਨੀ ਨਹੀਂ ਪੰਜਾਬੀ ਜਿਥੇ ਗਏ ਸਫਲਤਾ ਦੇ ਝੰਡੇ ਗੱਡ ਦਿੱਤੇ। ਪੰਜਾਬੀ ਯੂਪੀ, ਬਿਹਾਰ ਵਿਚ ਇੰਡਸਟਰੀ,ਕਾਲਜ , ਯੂਨੀਵਰਸਿਟੀ , ਹਸਪਤਾਲ, ਜ਼ਮੀਨਾਂ, ਬਿਜ਼ਨਸ, ਦੁਕਾਨਦਾਰ ਗੱਲ ਕੀ ਹਰ ਖਿਤੇ ਵਿਚ ਛਾਏ ਹੋਏ ਹਨ। ਯੂ ਪੀ , ਬਿਹਾਰ ਸਮੇਤ ਭਾਰਤ ਦੇਸ਼ ਦੇ ਹਰ ਸੂਬੇ ਵਿਚ ਪੰਜਾਬੀਆਂ ਦੀ ਪੂਰੀ ਧਾਂਕ ਹੈ। ਬਹੁਤ ਥਾਵਾਂ ਤੇ ਇਤਿਹਾਸਕ ਅਤੇ ਸਿੱਖ ਸੰਸਥਾਵਾਂ ਦੇ ਵਿਸ਼ਾਲ ਗੁਰੂ ਧਾਮ ਬਣੇਂ ਹੋਏ ਹਨ ਜਿਥੇ ਬਿਨਾਂ ਵਿੱਤਕਰਾ ਹਰ ਧਰਮ, ਜਾਤ , ਮਜ਼ਹਬ ਦੇ ਲੱਖਾਂ ਲੋਕ ਸ਼ਰਧਾ ਨਾਲ ਨਤਮਸਤਕ ਹੁੰਦੇ ਹਨ ਅਤੇ ਸਭ ਨੂੰ ਬਿਨਾ ਵਿਤਕਰਾ ਗੁਰੂ ਕੇ ਲੰਗਰ ਵਿਚੋਂ ਅਤੁੱਟ ਪ੍ਰਸ਼ਾਦਾ ਛਕਾਇਆ ਜਾਂਦਾ ਹੈ। ਸਿੱਖ ਗੁਰੂਆਂ ਦਾ ਉਪਦੇਸ਼ ਹੀ ਚਾਰ ਵਰਨਾਂ ਲਈ ਸਾਂਝਾ ਹੈ। ਸਿੱਖ ਸਿਖਿਆਵਾਂ ਤੋਂ ਸਾਰੇ ਭਾਰਤ ਦੇ ਲੋਕ ਪ੍ਰਭਾਵਿਤ ਹੁੰਦੇ ਹਨ ਇਹੀ ਕਾਰਨ ਹੈ ਕਿ ਅਜੋਕੇ ਸਮੇਂ ਵਿਚ ਵੀ ਕਈ ਭੂਮੀਆਂ ਚੋਰ, ਕੋਢੇ ਰਾਖ਼ਸ਼, ਸੱਜਨ ਠੱਗਾ ਦਾ ਜੀਵਨ ਬਦਲ ਰਿਹਾ ਹੈ ਬਹੁਤ ਲੋਕਾਂ ਦੀ ਮਾੜੇ ਕੰਮਾਂ ਤੋਂ ਤੋਬਾ ਕਰਨ ਦੀ ਮਿਸਾਲ ਮਿਲਦੀ ਹੈ  । ਪੰਜਾਬ ਦੇ ਉਘੇ ਗਾਇਕ ਗੁਰਦਾਸ ਮਾਨ ਦਾ ਕਥਨ ਹੈ ਕਿ ਮਾੜੇ ਬੰਦੇ ਵਿੱਚ ਵੀ ਚੰਗ਼ਾ ਗੁਣ ਹੋ ਸਕਦਾ ਹੈ ਜਿਵੇਂ ਲਸਨ ਦੀ ਤੁਰੀ ਦੀ ਬਦਬੂ ਗੁਣਕਾਰੀ ਹੁੰਦੀ ਹੈ। ਪੰਜਾਬ ਅੰਦਰ ਰਾਜ ਪ੍ਰਬੰਧ ਨੂੰ ਲੈ ਕੇ ਕਨੂੰਨ ਵਿਵਸਥਾ ਤੇ ਸਵਾਲੀਆ ਚਿੰਨ੍ਹ ਲੱਗਦੇ ਆਏ ਹਨ। ਆਏ ਦਿਨ ਸਮਾਜ ਵਿਚ ਬਹੁਤ ਨੀਚ ਹਰਕਤਾਂ ਹੋ ਰਹੀਆਂ ਹਨ। ਭਾਵੇਂ ਮਾਣਯੋਗ ਅਦਾਲਤਾਂ ਵੱਲੋਂ ਇਨਸਾਫ਼ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਲੋਕ ਤੰਤਰ ਪ੍ਰਣਾਲੀ ਦਾ  ਕਨੂੰਨ ਤੋਂ ਭਰੋਸਾ ਉਠਣਾ ਚਿੰਤਾ ਦਾ ਵਿਸ਼ਾ ਹੈ। ਇਸ ਲਈ ਜ਼ਿੰਮੇਵਾਰ ਕੌਣ ਹੈ? ਇਹ ਅਜੋਕੇ ਸਮੇਂ ਦਾ ਵੱਡਾ ਸਵਾਲੀਆ ਚਿੰਨ੍ਹ ਹੈ। ਪੰਜਾਬ ਵਿੱਚ ਅਲੱਗ ਅਲੱਗ ਸੂਬਿਆਂ ਤੋਂ ਭਾਰੀ ਗਿਣਤੀ ਲੋਕਾਂ ਦਾ ਜਮਾਵੜਾ ਲਗਾਤਾਰ ਜਾਰੀ ਹੈ। ਇਨ੍ਹਾਂ ਵਿਚ ਜ਼ਿਆਦਾ ਗਿਣਤੀ ਪ੍ਰਵਾਸੀ ਯੂ ਪੀ ਬਿਹਾਰ ਦੇ ਲੋਕਾਂ ਦੀ ਹੈ। ਇਹ ਲੋਕ ਗ਼ੁਰਬਤ ਗਰੀਬੀ ਦੇ ਝੰਭੇ ਹੋਏ ਹਨ ਅਤੇ ਪੰਜਾਬ ਦੀ ਧਰਤੀ ਇਨ੍ਹਾਂ ਲਈ ਵਲੇਤ ਤੋਂ ਘੱਟ ਨਹੀਂ ਹੈ। ਬਿਨਾਂ ਸ਼ੱਕ ਇਹ ਹਿੰਮਤੀ ਤੇ ਮਿਹਨਤੀ ਹਨ ਅਤੇ ਅਜੋਕੇ ਸਮੇਂ ਅਮਰਵੇਲ ਵਾਂਗ ਇਨ੍ਹਾਂ ਨੇ ਪੂਰੇ ਪੰਜਾਬ ਨੂੰ ਜਕੜ ਲਿਆ ਹੈ। ਹਰ ਖਿਤੇ ਵਿਚ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਇਨ੍ਹਾਂ ਦੀ ਤੂਤੀ ਬੋਲਦੀ ਹੈ। ਇਕ ਲੋਕ ਹਰ ਛੋਟੇ ਵੱਡੇ ਕੰਮ ਨੂੰ ਤਨਦੇਹੀ ਨਾਲ ਕਰਦੇ ਹਨ ਅਤੇ ਕਦੇ ਕੰਮ ਨੂੰ ਮਿਹਣਾ ਨਹੀਂ ਸਮਝਦੇ। ਇਨ੍ਹਾਂ ਵਿਚ ਸਾਰੇ ਮਾੜੇ ਨਹੀਂ ਹਨ ਪਰ ਬਹੁ ਗਿਣਤੀ ਜ਼ਰਾਇਮ ਪੇਸ਼ਾ, ਨਸ਼ੇੜੀ, ਹਨ । ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਇਨ੍ਹਾਂ ਨੂੰ ਨਾਗਰਿਕਾਂ ਦੇਣ ਵਿਚ ਸਭ ਤੋਂ ਮੋਹਰੀ ਭੂਮਿਕਾ ਪਿੰਡਾਂ ਦੇ ਸਰਪੰਚਾਂ ਵਲੋਂ ਨਿਭਾਈ ਗਈ। ਬਿਨਾਂ ਜਾਂਚ ਪੜਤਾਲ ਧੜਾਧੜ ਵੋਟਾਂ ਬਣਾਉਣ ਦੇ ਚੱਕਰ ਵਿਚ ਬਹੁਤ ਪ੍ਰਵਾਸੀ ਪੰਜਾਬ ਦੇ ਪੱਕੇ ਵਸ਼ਿੰਦੇ ਬਣ ਗਏ ਹਨ। ਅਤੇ ਨਕਲੀ ਜਾਤੀ ਸਰਟੀਫਿਕੇਟ ਤਸਦੀਕ ਕਰਵਾ ਹਰ ਸਹੂਲਤ ਦਾ ਅਨੰਦ ਮਾਣ ਰਹੇ ਹਨ, ਇਨ੍ਹਾਂ ਵਿਚ ਬਹੁਤਾਤ ਜ਼ਰਾਇਮ ਪੇਸ਼ਾ ਨਸ਼ੇੜੀ ਤੇ ਅਨਪੜ ਲੋਕਾਂ ਦੀ ਵਜਾਹ ਕਰਕੇ ਪੰਜਾਬ ਵਿਚ ਕਤਲ , ਡਕੈਤੀ, ਲੁੱਟ ਖੋਹ, ਮਾਰਧਾੜ, ਬਲਾਤਕਾਰ ਆਦਿ ਵਾਰਦਾਤਾਂ ਵਿਚ ਭਾਰੀ ਵਾਧਾ ਹੋਇਆ ਹੈ। ਪੰਜਾਬ ਵਿੱਚ ਸਰਗਰਮ ਅਲੱਗ -ਅਲੱਗ ਸਮਾਜਸੇਵੀ ਜਥੇਬੰਦੀਆਂ ਵੱਲੋਂ ਦੁਖੀ ਹੋ ਕੇ ਭਈਏ ਭਜਾਓ ਪੰਜਾਬ ਬਚਾਓ ਦਾ ਨਾਹਰਾ ਬੁਲੰਦ ਕਰਨ ਦੀ ਅਵਾਜ਼ ਤੇਜ਼ ਹੋ ਰਹੀ ਹੈ ਅਤੇ ਇਹ ਨਾਹਰਾ ਆਉਣ ਵਾਲੇ ਸਮੇਂ ਵਿੱਚ ਲੋਕ ਲਹਿਰ ਬਣਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਦੂਜੇ ਸੂਬਿਆਂ ਦੀ ਤਰਜ਼ ਤੇ ਪਰਵਾਸੀ ਲੋਕਾਂ ਉਪਰ ਪੰਜਾਬ ਵਿੱਚ ਜ਼ਮੀਨ ਖਰੀਦਣ, ਸਰਕਾਰੀ ਅਦਾਰਿਆਂ ਵਿਚ ਨੋਕਰੀਆ ਕਰਨ, ਅਤੇ ਪੰਜਾਬ ਦੀ ਨਾਗਰਿਕਤਾ ਪ੍ਰਾਪਤ ਕਰਨ ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ। ਦੇਖਣਾ ਇਹ ਹੋਵੇਗਾ ਕਿ ਕੀ ਇਹ ਸੰਭਵ ਹੈ? ਕੀ 2027 ਦੀ ਇਲੈਕਸ਼ਨ ਵਿਚ ਇਹ ਮੰਗ ਇਕ ਭਖਦਾ ਮੁੱਦਾ ਤਾਂ ਨਹੀਂ ਬਣ ਜਾਵੇਗੀ? ਕੀ ਪੰਜਾਬ ਦੀ ਕਿਸਾਨੀ, ਪੰਜਾਬ ਦੇ ਸ਼ੈਲਰ, ਪੰਜਾਬ ਦੀਆਂ ਮੰਡੀਆਂ, ਪੰਜਾਬ ਦੀ ਇੰਡਸਟਰੀ ਪ੍ਰਵਾਸੀ ਮਜ਼ਦੂਰਾਂ ਬਿਨਾਂ ਚੱਲ ਸਕੇਗੀ। ਜੇਕਰ ਦੇਖਿਆ ਜਾਵੇ ਤਾਂ ਭਾਰਤ  ਦੇਸ਼ ਵਿਚ ਨਾਗਰਿਕਤਾ  ਨੂੰ ਲੈ ਕੇ ਅਲੱਗ -ਅਲੱਗ ਸੂਬਿਆਂ ਵਿਚ ਅਲੱਗ- ਅਲੱਗ ਕਨੂੰਨ ਤਾਂ ਪਹਿਲਾਂ ਹੀ ਲਾਗੂ ਹਨ ਜਿਥੇ ਦੂਜੇ ਸੂਬਿਆਂ ਦੇ ਲੋਕ ਨਾਗਰਿਕਤਾ ਨਹੀਂ ਲੈ ਸਕਦੇ, ਜ਼ਮੀਨ ਨਹੀਂ ਖਰੀਦ ਸਕਦੇ , ਨੋਕਰੀ ਨਹੀ ਕਰ ਸਕਦੇ ? ਕੀ ਭਾਰਤ ਵਿਚ ਇਕ ਦੇਸ਼ ਇਕ ਨਾਗਰਿਕ ਕਨੂੰਨ ਨੂੰ ਅਮਲੀ ਜਾਮਾ ਪਹਿਨਾਇਆ ਜਾਣਾਂ ਚਾਹੀਦਾ ਹੈ ਜਾਂ ਦੂਜੇ ਸੂਬਿਆਂ ਵਾਂਗ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਲੋਕਾਂ ਤੇ ਪੰਜਾਬ ਦੀ ਨਾਗਰਿਕਾਂ ਨੂੰ ਲੈ ਕੇ ਮੁਕੰਮਲ ਪਾਬੰਦੀ ਸਬੰਧੀ ਕਨੂੰਨ ਅਮਲ ਵਿੱਚ ਲਿਆਉਣ ਦੀ ਲੋੜ ਹੈ।ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਇਸ ਲਈ ਆਉਣ ਵਾਲੇ ਸਮੇਂ ਵਿੱਚ  ਪ੍ਰਵਾਸੀਆਂ ਨੂੰ ਲੈ ਕੇ ਪੰਜਾਬ ਵਿੱਚ ਵੀ ਨਾਗਰਿਕਤਾ ਤਹਿਤ ਠੋਸ ਕਨੂੰਨ ਲਾਗੂ ਕਰਨ ਦੀ ਸਖ਼ਤ ਜ਼ਰੂਰਤ ਹੈ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀ.ਸੀ.ਏ. ਚੌਥੇ ਸਮੈਸਟਰ ਦੇ ਨਤੀਜਿਆਂ ‘ਚ ਵਿਦਿਆਰਥੀਆਂ ਨੇ ਹਾਸਲ ਕੀਤੀ ਕਾਮਯਾਬੀ
Next articleBeheading in the United States Will media speak?