(ਸਮਾਜ ਵੀਕਲੀ)
ਚਾਰ ਦਿਨਾਂ ਦਾ ਮਹਿਮਾਨ ਮਿੱਤਰਾ
ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰ ਲੈ
ਬਾਹਰ ਹੀ ਬਾਹਰ ਭਟਕਦਾ ਫਿਰਦੈਂ
ਕਦੇ ਆਪਣੇ ਅੰਦਰ ਵੀ ਝਾਕ ਲੈ
ਕੌਡੀਆਂ ਪਿੱਛੇ ਦਰ ਦਰ ਭਟਕਦਾ
ਕਿਤੇ ਰਤਨਾ ਦੀ ਵੀ ਸਾਰ ਲੈ
ਰੁਪਿਆਂ ਮਗਰ ਹੀ ਉੱਡਦਾਂ ਫਿਰਦੈਂ
ਰਿਸ਼ਤਿਆਂ ਨੂੰ ਵੀ ਸੰਭਾਲ ਲੈ
ਜਿਹੜੇ ਮਾਪਿਆਂ ਨੇ ਜਨਮ ਦਿੱਤਾ
ਉਨਾਂ ਲਈ ਸਮਾਂ ਨਿਕਾਲ ਲੈ
ਜੋ ਸਵਾਸ ਦੇ ਕੇ ਤੈਨੂੰ ਜ਼ਿੰਦਾ ਰੱਖਦੈ
ਸੁਣ ਗੁਰਬਾਣੀ ਜਪ ਨਾਮ ਲੈ
ਲੰਘਿਆ ਵੇਲਾ ਹੱਥ ਨਹੀਂ ਆਉਂਦਾ
ਚਲਦੇ ਸਮੇਂ ਨੂੰ ਸੰਭਾਲ ਲੈ
ਅੰਗਰੇਜ਼ੀ ਬੋਲਣੀ ਸ਼ਾਨ ਸਮਝਦੈਂ
ਆਪਣੀ ਮਾਂ ਬੋਲੀ ਵੀ ਸਾਂਭ ਲੈ
ਅਹੰਕਾਰ ਅੰਦਰ ਫੁੱਲਿਆ ਫਿਰਦੈਂ
ਮੌਤ ਨੂੰ ਵੀ ਰੱਖ ਯਾਦ ਲੈ
ਇਕਬਾਲ ਔਗੁਣ ਬਿਆਹੀ ਜਾਵੇਂ
ਵਪਾਰ ਗੁਣਾਂ ਦਾ ਵੀ ਸਾਂਭ ਲੈ
ਇਕਬਾਲ ਸਿੰਘ ਪੁੜੈਣ
8872897500