ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)– ਨਜ਼ਦੀਕੀ ਪਿੰਡ ਮੜੌਲੀ ਕਲਾਂ ਦੇ ਦਲਿਤ ਭਾਈਚਾਰੇ ਵਲੋਂ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਅੱਜ਼ ਮੋਰਿੰਡਾ – ਚੰਡੀਗੜ੍ਹ ਸੜਕ ਤੇ ਰੋਸ ਧਰਨਾ ਦੇ ਕੇ ਟ੍ਰੈਫਿਕ ਜਾਮ ਕੀਤਾ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਅਤੇ ਨਗਰ ਪੰਚਾਇਤ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਜਿਉਂ ਦਾ ਤਿਉਂ ਰਹਿਣ ਦੀ ਕੀਤੀ ਮੰਗ। ਧਰਨਾਕਾਰੀਆਂ ਵਿੱਚ ਸ਼ਾਮਲ ਮੈਂਬਰ ਪੰਚਾਇਤ ਜਸਪ੍ਰੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਨਗਰ ਪੰਚਾਇਤ ਦੇ ਸਰਪੰਚ ਤੇ ਦੋਸ਼ ਲਗਾਇਆ ਹੈ ਕਿ ਉਹ ਪਿੰਡ ਦੇ ਦੁਸਰੇ ਪਾਸੇ ਦਾ ਪਾਣੀ ਸਾਡੇ ਟੋਭੇ (ਨਾਲੇ) ਵਿੱਚ ਸੁਟਿਆ ਜਾ ਰਿਹਾ ਹੈ। ਬਰਸਾਤ ਦੇ ਮੌਸਮ ਵਿਚ ਟੋਭੇ ਦਾ ਪਾਣੀ ਸਾਡੇ ਘਰਾਂ ਅੰਦਰ ਦਾਖਲ ਹੋ ਜਾਵੇਗਾ ਜਿਸ ਕਾਰਨ ਸਾਡਾ ਜਨ ਜੀਵਨ ਠੱਪ ਹੋ ਜਾਵੇਗਾ। ਉਹਨਾਂ ਐਸ ਸੀ ਕਮਿਸ਼ਨਰ ਦੇ ਚੇਅਰਮੈਨ ਸ੍ਰ ਜਸਵੀਰ ਸਿੰਘ ਗੜ੍ਹੀ ਸਮੇਤ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਕਾਇਤਾਂ ਦਿੱਤੀਆਂ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੋਸ਼ ਲਗਾਇਆ ਕਿ ਪੰਚਾਇਤ ਵਲੋਂ ਧੱਕੇ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਪਾਇਪਾਂ ਪਾਉਣ ਦਾ ਕੰਮ ਜਾਰੀ ਹੈ। ਮੌਕੇ ਤੇ ਤਹਿਸੀਲਦਾਰ ਮੋਰਿੰਡਾ ਅਤੇ ਐਸ ਐਚ ਓ ਮੋਰਿੰਡਾ ਭਾਰੀ ਪੁਲਿਸ ਫੋਰਸ ਸਮੇਤ ਹਾਜ਼ਰ ਸਨ। ਦੂਜੇ ਪਾਸੇ ਧਰਨਾਕਾਰੀਆਂ ਵਲੋਂ ਲਗਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪਾਣੀ ਪਹਿਲਾਂ ਨਾਲੀਆਂ ਰਾਹੀਂ ਆਉਂਦਾ ਸੀ ਹੁਣ ਉਸੇ ਨਾਲੀਆਂ ਵਿਚ ਪਾਈਪ ਪਾਏ ਜਾ ਰਹੇ ਹਨ। ਹੋਰ ਕਿਸੇ ਪਾਸੇ ਦਾ ਪਾਣੀ ਇਸ ਪਾਸੇ ਨਹੀਂ ਪਾਇਆ ਜਾ ਰਿਹਾ। ਪਾਇਪਾਂ ਰਾਹੀਂ ਪਾਣੀ ਮੋਰਿੰਡੇ ਨੂੰ ਜਾਂਦੀ ਡਰੇਨ ਵਿੱਚ ਸੁਟਿਆ ਜਾ ਰਿਹਾ ਹੈ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਡਰੇਨ ਬੰਦ ਹੋ ਚੁੱਕੀ ਹੈ ਇਹ ਪਾਣੀ ਮੁੜ ਕੇ ਦਲਿਤ ਭਾਈਚਾਰੇ ਦੇ ਵਿਹੜੇ ਵਿਚ ਸਥਿਤ ਟੋਭੇ ਵਿੱਚ ਜਾਵੇਗਾ। ਇਹ ਟੋਭਾ ਓਵਰ ਫਲੋ ਹੋ ਕੇ ਪਾਣੀ ਸਾਡੇ ਘਰਾਂ ਵਿੱਚ ਵੜ ਜਾਵੇਗਾ। ਪਾਇਪਾਂ ਪਾਉਣ ਤੋਂ ਪਹਿਲਾਂ ਡਰੇਨ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਸਿੰਘ ਮੈਂਬਰ ਪੰਚਾਇਤ, ਮਨਦੀਪ ਕੌਰ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ, ਰਾਜਦੀਪ ਸਿੰਘ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਸੁਰਮੁੱਖ ਸਿੰਘ, ਸ਼ਿੰਦਰਪਾਲ ਕੌਰ, ਪ੍ਰਦੀਪ ਕੌਰ, ਹਰਪ੍ਰੀਤ ਕੌਰ ਅਤੇ ਪਰਮਜੀਤ ਕੌਰ ਸਮੇਤ ਅਨੇਕਾਂ ਨੌਜਵਾਨ, ਮਹਿਲਾਵਾਂ ਅਤੇ ਪਤਵੰਤੇ ਸੱਜਣ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



