ਟੇਕ : ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ

ਵੀਨਾ ਬਟਾਲਵੀ

(ਸਮਾਜ ਵੀਕਲੀ)

1.
ਮੋਹ ਲੋਭ ਨਾਲ਼ ਬਚਪਨ ਗੁਜਰੇ
ਕਾਮ ਨਾ ਮੋੜੇ ਵੱਲ ਰੱਬ ਦੇ ਹੁਜਰੇ
ਕਰੋਧ ਹੰਕਾਰ ਦੂਰ ਰੱਖੇ ਆਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
2.
ਕਈ ਇੱਥੇ ਆਏ ਅਤੇ ਕਈ ਆਵਣੇ
ਬੜੇ ਤੁਰਗੇ ਤੇ ਬੜੇ ਤੁਰ ਜਾਵਣੇ
ਭੁੱਲਿਆ ਰਿਹਾ ਤੂੰ ਸਦਾ ਰੱਬੀ ਦਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
3.
ਦੂਜਿਆਂ ਦੇ ਵਿਚ ਝਾਕਣਾ ਤੂੰ ਛੱਡਦੇ
ਆਪਣੀ ਬੁਰਾਈ ਵਿਚ ਸੁੱਟ ਖੱਡ ਦੇ
ਹੋਣਾ ਨਹੀਂ ਘੱਟ ਫਿਰ ਤੂੰ ਮਹਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
4.
ਖੁਸ਼ੀ ਗਮੀ ਨੂੰ ਤੂੰ ਇਕ ਕਰ ਜਾਣ ਲੈ
ਹੱਸ ਹੱਸ ਸੋਹਣੇ ਜ਼ਿੰਦਗ ਨੂੰ ਮਾਣ ਲੈ
ਕਰੀ ਜ੍ਹਾ ਕਿਨਾਰਾ ਦੁੱਖਾਂ ਦੇ ਨਿਸ਼ਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
5.
ਮੇਰੀ ਮੇਰੀ ਕਰ ਤੂੰ ਤਬਾਹ ਹੋਵਣਾ
ਇਕ ਦਿਨ ਸੋਹਣਿਆ ਸੁਆਹ ਹੋਵਣਾ
ਛੁੱਟ ਜਾਣਾ ਉਸ ਦਿਨ ਝੂਠੀ ਸ਼ਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
6.
ਜ਼ਿੰਦਗੀ ਨੂੰ ਜੀਣ ਦਾ ਤੂੰ ਵੱਲ ਸਿੱਖ ਲੈ
ਮਨ ਕਿਵੇਂ ਜਿੱਤਣਾ ਤੂੰ ਚੱਲ ਸਿੱਖ ਲੈ
ਖੱਟ ਲੈ ਗਿਆਨ, ਕਿਸੇ ਵਿਦਵਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
7.
ਰੱਬ ਵੱਲ ਬੰਦੇ ਬਿਰਤੀ ਨੂੰ ਮੋੜ ਲੈ
ਮੋਹ-ਮਾਇਆ ਵੱਲੋਂ ਮਨ ਨੂੰ ਤੂੰ ਤੋੜ ਲੈ
ਕੁਝ ਨ੍ਹੀਂਓ ਵੱਧ ਰੱਬ ਦੇ ਧਿਆਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ
8.
ਜੀਣ ਵਾਲਾ ਰਾਹ ਨਾ, ਜਿਉਂਦੇ ਜੀਅ ਜਾਣਿਆ
ਬੰਦੇ ਵਿਚੋਂ ਕਦੇ ਰੱਬ ਨਾ ਪਛਾਣਿਆ
ਵਾਪਸੀ ਹੋਣੀ ਹੈ ਤੇਰੀ ਸ਼ਮਸ਼ਾਨ ਤੋਂ
ਖਾਲ਼ੀ ਹੱਥ ਜਾਣਾ ਬੰਦਿਆ ਜਹਾਨ ਤੋਂ

ਵੀਨਾ ਬਟਾਲਵੀ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia to produce own aircraft engines for Tejas as defence deals strengthened during PM Modi’s US visit: Sitharaman
Next articleਗ਼ਜ਼ਲ