ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)- ਜਗਤ ਗੁਰੂ ਰਵਿਦਾਸ ਮਾਹਾਰਾਜ ਜੀ ਦੇ ਆਗਮਨ ਦਿਵਸ ਤੇ ਸੁਰੀਲੇ ਸਿੰਗਰ ਪੀ ਐਚ ਡੀ ਹੋਲਡਰ ਜਗੀਰ ਸਿੰਘ ਦਾ ਪਲੇਠਾ ਧਾਰਮਿਕ ਟ੍ਰੈਕ “ਲੱਖਾਂ ਦਾ ਵਾਧਾ” ਟਾਈਟਲ ਹੇਠ ਬਹੁਤ ਹੀ ਜਲਦ ਤਾਜ਼ ਇੰਟਰਟੇਨਮੈਂਟ ਕੰਪਨੀ ਵਲੋਂ ਸ੍ਰੀਮਾਨ ਰੱਤੂ ਰੰਧਾਵਾ ਦੀ ਅਗਵਾਈ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਸਹਾਇਕ ਪ੍ਰੋਡਿਊਸਰ ਤੇਜਿੰਦਰ ਰੱਤੂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਹਾਨ ਜੀਵਨ, ਉਸਤਤ, ਬਾਣੀ ਨੂੰ ਮੁਖਾਤਿਬ ਹੁੰਦਿਆਂ ਉਹਨਾਂ ਦੀ ਕੰਪਨੀ ਵਲੋਂ ਗਾਇਕ ਰੂਪ ਲਾਲ ਧੀਰ ਦਾ ਟ੍ਰੈਕ “ਤੇਰੇ ਹੁੰਦਿਆਂ ਕਦੇ ਨਾ ਡੋਲਾਂਗੇ” ਅਤੇ ਗਾਇਕਾ ਪ੍ਰੇਮ ਲਤਾ ਦਾ ਟ੍ਰੈਕ “ਸਤਿਗੁਰ ਰਵਿਦਾਸ ਪਿਤਾ ਜੀ” ਸੰਗਤ ਲਈ ਰਿਲੀਜ਼ ਕੀਤੇ ਜਾ ਚੁੱਕੇ ਹਨ। ਜਿਨ੍ਹਾਂ ਦਾ ਬਹੁਤ ਹੀ ਵਧੀਆ ਰਿਸਪਾਂਸ ਸਮੁੱਚੀਆਂ ਸੰਗਤਾਂ ਵਲੋਂ ਦੇਸ਼ ਵਿਦੇਸ਼ ਤੋਂ ਦਿੱਤਾ ਗਿਆ ਹੈ ਅਤੇ ਇਸ ਨੂੰ ਵਿਸ਼ਵ ਭਰ ਤੋਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ । ਹੁਣ ਇਸ ਤੀਜੇ ਟ੍ਰੈਕ ਦਾ ਪੋਸਟਰ “ਲੱਖਾਂ ਦਾ ਵਾਧਾ” ਟਾਈਟਲ ਹੇਠ ਸੋਸ਼ਲ ਮੀਡੀਆ ਤੇ ਲਾਂਚ ਕਰ ਦਿੱਤਾ ਗਿਆ ਹੈ । ਜਿਸ ਦਾ ਜਲਦ ਹੀ ਵੀਡੀਓ ਸੰਗਤ ਤੱਕ ਪਹੁੰਚਾਇਆ ਜਾਵੇਗਾ। ਇਸ ਟ੍ਰੈਕ ਨੂੰ ਬਹੁਤ ਹੀ ਖੂਬਸੂਰਤ ਅਤੇ ਸੁਰੀਲੀ ਸੁਰ ਡਾ. ਜਗੀਰ ਸਿੰਘ ਨੇ ਗਾਇਆ ਹੈ, ਜਿਨ੍ਹਾਂ ਨੂੰ ਮੁਕੰਮਲ ਸੰਗੀਤ ਦੀ ਮੁਹਾਰਤ ਹੈ ਅਤੇ ਇਸ ਟ੍ਰੈਕ ਨੂੰ ਇਸ ਪ੍ਰੋਜੈਕਟ ਦੇ ਪੇਸ਼ਕਾਰ ਰੱਤੂ ਰੰਧਾਵਾ ਨੇ ਕਲਮਬੱਧ ਕੀਤਾ ਹੈ। ਵੀਡੀਓ ਫਿਲਮਾਂਕਣ ਮੁਨੀਸ਼ ਠੁਕਰਾਲ ਦਾ ਹੈ। ਸ਼੍ਰੀਮਾਨ ਕੁੰਦਨ ਲਾਲ ਦਿਵਾਲੀ ਦਾ ਇਸ ਟ੍ਰੈਕ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਹੈ।
https://play.google.com/store/apps/details?id=in.yourhost.samaj