ਕਫ਼ਨ ਦਫ਼ਨ ਦੀ ਰਸਮ ਉਦੇਸੀਆਂ ਦਰਬਾਰ ‘ਚ ਹੋਈ, ਵੱਡੀ ਗਿਣਤੀ ਵਿੱਚ ਸੰਤ ਮਹਾਤਮਾ ਨੇ ਕੀਤੇ ਦਰਸ਼ਨ
ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਰੂਹਾਨੀਅਤ ਦੇ ਨੂਰੀ ਰੰਗ ਨਾਲ ਸੰਗਤਾਂ ਨੂੰ ਜੋੜਨ ਵਾਲੀ ਮਹਾਨ ਫ਼ਕੀਰੀ ਆਤਮਾ ,ਹਰ ਧਰਮ ਦਾ ਸਤਿਕਾਰ ਕਰਨ ਵਾਲੇ ਇਲਾਕੇ ਦੀ ਪ੍ਰਮੁੱਖ ਧਾਰਮਿਕ ਸਖ਼ਸੀਅਤ ਸਈਯਦ ਫ਼ਕੀਰ ਬੀਬੀ ਸ਼ਰੀਫਾਂ ਜੀ ਗੱਦੀ ਨਸ਼ੀਨ ਦਰਬਾਰ ਸਾਈਂ ਜੁੰਮਲੇ ਸ਼ਾਹ ਜੀ ਉਦੇਸੀਆਂ ਜੋ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਤੋ ਸਵਾਸਾਂ ਦੀ ਪੂੰਜੀ ਤਿਆਗ ਰੁਖ਼ਸਤ ਹੋ ਗਏ ਸਨ, ਦੇ ਜਨਾਜ਼ੇ ਦੀ ਨਿਮਾਜ਼ ਉਪਰੰਤ ਕਫ਼ਨ ਦਫ਼ਨ ਦੀ ਰਸਮ (ਸਪੁਰਦ-ਏ- ਖ਼ਾਕ ) ਉਹ ਦੇਸੀਆਂ ਦਰਬਾਰ ਵਿਖੇ ਵੱਖ ਵੱਖ ਡੇਰਿਆਂ ਦਰਬਾਰਾਂ ਤੋਂ ਆਏ ਸੰਤ ਮਹਾਂਪੁਰਸ਼ਾਂ, ਫੱਕਰ, ਫਕੀਰਾਂ ਦੀ ਵੱਡੀ ਹਾਜ਼ਰੀ ‘ਚ ਅਦਾ ਕੀਤੀ ਗਈ l ਹਜ਼ਰਤ ਬਾਬਾ ਸ਼ਾਹ ਕਮਾਲ ਜੀ, ਸਾਈਂ ਜੁੰਮਲੇ ਸ਼ਾਹ ਜੀ ਵੈਲਫੇਅਰ ਸੁਸਾਇਟੀ ਦੇ ਸਮੂਹ ਮੈਂਬਰਾਂ ਅਤੇ ਦਰਬਾਰ ਨਾਲ ਜੁੜੀਆਂ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿੱਚ ਕਫ਼ਨ-ਦਫ਼ਨ ਦੀ ਰਸਮ ਅਦਾ ਕਰਨ ਤੋਂ ਪਹਿਲਾਂ ਬੀਬੀ ਸ਼ਰੀਫਾਂ ਜੀ ਦੀ ਪਾਕ ਮੁਕੱਦਸ ਦੇਹ ਨੂੰ ਪਿੰਡ ਹਰੀਪੁਰ ਵਿਖੇ ਹਜ਼ਰਤ ਬਾਬਾ ਸ਼ਾਹ ਕਮਾਲ ਜੀ ਵਿਖੇ ਦਰਸ਼ਨਾਂ ਲਈ ਲੈ ਕੇ ਗਏ ਉਪਰੰਤ ਪਿੰਡ ਉਦੇਸੀਆਂ ਦੀਆਂ ਸੰਗਤਾਂ ਨੂੰ ਬੀਬੀ ਜੀ ਦੇ ਅੰਤਿਮ ਦਰਸ਼ਨ ਕਰਵਾਉਣ ਲਈ ਪੂਰੇ ਪਿੰਡ ਦੀ ਪਰਿਕ੍ਰਮਾ ਕਰਨ ਉਪਰੰਤ ਸੰਤ ਰਣਜੀਤ ਸਿੰਘ ਡਗਾਣਾ, ਸੰਤ ਜਨਕ ਜੀ ਡੇਰਾ ਸੰਤ ਬਾਬਾ ਭਾਗ ਸਿੰਘ ਜੱਬੜ , ਮਹੰਤ ਕਿਰਨਾ, ਸੰਤ ਮਹਿੰਦਰ ਦਾਸ, ਬਾਬਾ ਮੋਹਨ ਸੱਲਾਂ, ਸੰਤ ਮਹਾਂਬੀਰ ਸਿੰਘ, ਸੰਤ ਅਮਰਜੀਤ ਸਿਘ ਹਰਖੋਵਾਲ, ਸੰਤ ਸੁਰਿੰਦਰ ਸਿੰਘ ਸੋਢੀ, ਬਾਬਾ ਮਨਜੂਰ ਅਹਿਮਦ, ਸੰਤ ਅਮਰਜੀਤ ਸਿੰਘ ਅਰਜਨਵਾਲ, ਸੰਤ ਪ੍ਰੀਤਮ ਦਾਸ, ਸੰਤ ਅੰਨਦਮੁਨੀ , ਸੰਤ ਪਰਮਿੰਦਰ ਸਿੰਘ ਡਗਾਣਾ, ਗਿਆਨੀ ਜੋਗਿੰਦਰ ਸਿੰਘ ਬਡਾਲਾ ਮਾਹੀ , ਸੰਤ ਰਾਮ ਜੀ ਬਾਹਟੀਵਾਲ ,ਸੰਤ ਪ੍ਰਦੀਪ ਦਾਸ ਕਠਾਰ , ਸੰਤ ਦਲੀਪ ਦਾਸ , ਬਾਬਾ ਪ੍ਰਿਥੀਪਾਲ ਸਿੰਘ ਬਾਲੀ ਸ਼ਾਮ ਚੁਰਾਸੀ , ਬਾਬਾ ਮੱਖਣ ਦਾਸ, ਬਾਬਾ ਹਰਜਿੰਦਰ ਸਿੰਘ ਅਣਖੀ, ਬਾਬਾ ਬਲਵੰਤ ਸਿੰਘ, ਬਾਬਾ ਸੁਰਿੰਦਰ ਦਾਸ ਅਟਾਰੀ, ਸੰਤ ਧਰਮਜੀਤ ਸਿੰਘ, ਸੰਤ ਸਰਵਣ ਸਿੰਘ ਜੱਬੜ , ਮਹੰਤ ਦੀਪੀਕਾ, ਸਾਂਈਂ ਅਸ਼ੋਕ ਜਲੰਧਰ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਬਾਬਾ ਅਜੀਤ ਸਿੰਘ ਦਿਆਲਪੁਰ, ਸੰਤ ਹਰਚਰਨ ਦਾਸ ਉੱਚਾ, ਸੰਤ ਇੰਦਰ ਦਾਸ ਮੇਘੋਵਾਲ, ਸੰਤ ਕੁਲਵੰਤ ਰਾਮ ਭਰੋਮਾਜਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ, ਸੰਤ ਨਿਰਮਲ ਦਾਸ ਜੌਡ਼ੇ, ਜੋਤੀ ਜੀ, ਬੀਬੀ ਗੰਗਾ ਜੀ ਮੈਲੀ ਵਾਲੇ, ਜਸਵੰਤ ਸਿੰਘ ਠੱਕਰਵਾਲ , ਹੇਮਾ ਮਹੰਤ ,ਰਜਨੀ ਮਹੰਤ ਭੁਲੱਥ, ਸੰਤ ਓਮ ਦਾਸ ਨੂਰਪੁਰ, ਕਿਰਨਾ ਮਾਈ ਰਾਮਾ ਮੰਡੀ, ਸੰਤ ਗੁਰਮੀਤ ਦਾਸ ਡਮੇਲੀ, ਸੰਤ ਸੁਰਿੰਦਰ ਦਾਸ ਅਟਾਰੀ ਦੁੱਧਾਧਾਰੀ ਦਰਬਾਰ, ਬਾਬਾ ਸਾਬੀ ਸ਼ਾਹ, ਰਾਜਾ ਬਾਬਾ, ਸੰਤ ਹਰਮੀਤ ਸਿੰਘ ਬਣਾ ਸਾਹਿਬ , ਸਾਈਂ ਮੁਹੰਮਦ ਪਾਸਲਾ, ਸ਼ੀਲਾ ਮਹੰਤ ਫਗਵਾੜਾ ਦਰਬਾਰ ਤੋਂ ਸੰਤ ਮਹਾਤਮਾ, ਬਾਬਾ ਸੋਨੇ ਸ਼ਾਹ ਜੀ ਖਰਲਾਂ, ਪੂਜਾ ਮਹੰਤ, ਜੋਤੀ ਮਹੰਤ, ਹੇਮਾ ਮਹੰਤ ਸਮੇਤ ਕਈ ਹੋਰ ਸੰਤ ਮਹਾਂਪੁਰਸ਼ਾਂ ਦੀ ਹਾਜ਼ਰੀ ‘ਚ ਜਨਾਜ਼ੇ ਦੀ ਨਿਮਾਜ਼ ਉਪਰੰਤ ਕਫ਼ਨ ਦੀ ਰਸਮ ਧਾਰਮਿਕ ਰੀਤੀਆਂ ਮੁਤਾਬਕ ਅਦਾ ਕੀਤੀ ਗਈ । ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵੀ ਸਈਅਦ ਫਕ਼ੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਨੂੰ ਆਪਣੀਆਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਦਿੰਦਿਆਂ ਕਿਹਾ ਕਿ ਇਹੋ ਜਿਹੇ ਨੇਕ ਮਹਾਂਪੁਰਸ਼ ਦੁਨੀਆਂ ਤੇ ਵਿਰਲੇ ਆਉਂਦੇ ਹਨ ਜੋ ਆਪਣੇ ਮੁਬਾਰਕ ਬਚਨਾਂ ਨਾਲ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹੋਏ ਅੱਲ੍ਹਾ ਪਾਕ ਦੇ ਉਸ ਅਜ਼ੀਮ ਇਸ਼ਕ ਨਾਲ ਜੋੜਦੇ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਕਵਾਲ , ਨਕਾਲ, ਗੀਤਕਾਰ, ਸ਼ਾਇਰ, ਪੱਤਰਕਾਰ ਅਤੇ ਲੋਕ ਗਾਇਕਾਂ ਨੇ ਵੀ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲਿਆਂ ਦੇ ਅੰਤਿਮ ਦਰਸ਼ਨ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly