ਕਲਾ ਨਾਲ ਸੰਬਧਿਤ ਸਕੂਲ ਖੁਲਣ ਦੀ ਖੁਸ਼ੀ ਵਿੱਚ ਮਿਠਾਈ, ਸਮੋਸੇ, ਗੁਲਾਬ ਜਾਮੁਨ ਅਤੇ ਚਾਹ ਦਾ ਸਟਾਲ ਲਗਾਇਆ ਗਿਆ

ਜਰਮਨ (ਸਮਾਜ ਵੀਕਲੀ)-  ਪੰਜਾਬੀ ਸਮਾਜਿਕ ਸੰਸਥਾ ‘ਸ਼ਕਤੀ’ ਵੱਲੋਂ ਜਰਮਨ ਦੇ ਸ਼ਹਿਰ ਅੋਫਨਬਾਬ ਵਿਖੇ ਕਲਾ ਨਾਲ ਸੰਬਧਿਤ ਸਕੂਲ ਖੁਲਣ ਦੀ ਖੁਸ਼ੀ ਵਿੱਚ ਮਿਠਾਈ, ਸਮੋਸੇ, ਗੁਲਾਬ ਜਾਮੁਨ ਅਤੇ ਚਾਹ ਦਾ ਸਟਾਲ ਲਗਾਇਆ ਗਿਆ। ਇਸ ਮੌਕੇ ਤੇ ਸ਼ਹਿਰ ਦੀ ਕੌਂਸਲ ਵੱਲੋਂ ਆਯੋਜਿਤ ਪ੍ਰੋਗਰਾਮ ਵਿੱਚ ਪੰਜਾਬੀ ਤੇ ਭਾਰਤੀ ਬਾਲੀਵੁੱਡ ਗਾਣਿਆ ਤੇ ਸੰਸਥਾ ਵਿੱਚ ਆਉਣ ਵਾਲੇ ਬੱਚਿਆ ਅਮਰੀਨ ਤੇ ਮਾਲਿਆ ਵੱਲੋਂ ਡਾਂਸ ਪੇਸ਼ ਕੀਤਾ ਗਿਆ ਜੋ ਕਿ ਜਰਮਨ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਇਸ ਸਮਾਜ ਸੇਵੀ ਸੰਸਥਾ ‘ਸ਼ਕਤੀ’ ਸਮੇਂ-ਸਮੇਂ ਤੇ ਜਰਮਨ ਸਮਾਜ ਵਿੱਚ ਆਪਣੇ ਸਮਾਜੀ ਕੰਮਾ ਵਿੱਚ ਹਿੱਸਾ ਪਾ ਕੇ ਭਾਰਤੀ ਸਮਾਜ ਦਾ ਨਾਮ ਉੱਚਾ ਕਰ ਰਹੀ ਹੈ।

ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੋਰਪ, ਜਰਮਨ ਦੇ ਪ੍ਰਧਾਨ ਸੋਹਨ ਲਾਲ ਸਾਂਪਲਾ ਨੇ ਇਸ ਸ਼ਲਾਘਾ ਯੋਗ ਕੰਮ ਲਈ ਸਾਰੀ ਟੀਮ ਨੂੰ ਵਧਾਈ ਦਿੰਤੀ। ਟੀਮ ਦੇ ਉਚੇਚੇ ਮੈਂਬਰ ਬਿੰਦਰ ਸਾਂਪਲਾ, ਸਵਰਨਿਮਾ ਸ਼ਰਨ, ਰੁਪਿੰਦਰ ਕੌਰ, ਰੂਪਸੀ ਗਰੋਵਰ, ਪੁਨੀਤ ਪਰਮਾਰ ਤੇ ਮਾਇਆ ਬੈਂਸ ਵਧਾਈ ਦੇ ਪਾਤਰ ਹਨ।

Previous articleਕਿਤਾਬਾਂ ਆਵਾਜ਼ਾਂ ਮਾਰਦੀਆਂ
Next articleਮਲੇਰੀਆ: ਕਾਰਨ, ਲੱਛਣ, ਇਲਾਜ ਅਤੇ ਰੋਕਥਾਮ