HOME ਸਵਰਾਜ਼ ਮਾਜ਼ਦਾ ਆਸਰੋਂ ਫੈਕਟਰੀ ਦੇ ਡਰਾਈਵਰਾਂ ਭੱਤਾ ਵਧਾਉਣ ਸ਼ਿਵ ਸੈਨਾ ਊਧਵ ਬਾਲਾ...

ਸਵਰਾਜ਼ ਮਾਜ਼ਦਾ ਆਸਰੋਂ ਫੈਕਟਰੀ ਦੇ ਡਰਾਈਵਰਾਂ ਭੱਤਾ ਵਧਾਉਣ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਆਗੂਆਂ ਦੀ ਹੋਈ ਵਿਸ਼ੇਸ਼ ਮੀਟਿੰਗ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਅੱਜ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੀ ਵਿਸ਼ੇਸ਼ ਮੀਟਿੰਗ, ਪੰਜਾਬ ੳਪ ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ ਸਚਿਵ ਨਰਿੰਦਰ ਰਾਠੌਰ  ਦੀ ਅਗਵਾਈ ਹੇਠ, ਆਸਰੋਂ ਸਵਰਾਜ਼ ਮਾਜ਼ਦਾ ਫੈਕਟਰੀ ਦੇ ਪੋਸਟ ਨੇੜੇ ਡਰਾਈਵਰ ਯੂਨੀਅਨ 37/2013ਦੇ ਦਫਤਰ ਵਿਚ ਯੂਨੀਅਨ ਪ੍ਰਧਾਨ, ਵਿਕਰਮਜੀਤ ਸਿੰਘ, ਸੁਰਿੰਦਰ ਪਾਲ ਸਿੰਘ(ਜਨਰਲ ਸਕੱਤਰ (ਵਿੱਕੀ  ਤੇ ਜਰਨੈਲ ਮੁੱਖਾ ਵਾਈਸ ਪ੍ਰਧਾਨ, ਰਵਿੰਦਰ ਸਿੰਘ ਕਾਕਾ ਕੈਸ਼ੀਅਰ ਦੀ ਦੇਖ ਰੇਖ ਹੇਠ ਹੋਈ, ਮੀਟਿੰਗ ਵਿਚ ਡਰਾਈਵਰਾਂ ਦੇ ਹੱਕ ਵਾਸਤੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੀ ਪੰਜਾਬ ਦੀ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ,ਮੀਟਿੰਗ ਵਿਚ ਵਿਚ ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ, ਪੰਜਾਬ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਬਿੱਲਾ , ਆਦਿ ਆਗੂ ਹਾਜ਼ਰ ਸਨ, ਪੰਜਾਬ ਪ੍ਰਧਾਨ ਯੋਗ ਰਾਜ ਸ਼ਰਮਾ  ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਯੂਨੀਅਨ 37/2013 ਦਾ ਗਠਨ ਪਿਛਲੇ ਸਮੇਂ ਦੌਰਾਨ ਕੀਤਾ ਗਿਆ ਸੀ, ਤੇ ਹੁਣ ਜੋ ਡਰਾਇਵਰ , ਸਵਰਾਜ ਮਾਜ਼ਦਾ ਫੈਕਟਰੀ ਵਿੱਚੋਂ ਬਣਕੇ ਨਿਕਲਣ ਵਾਲੀਆਂ ਗੱਡੀਆਂ ਦੀ ਚੈਸੀਆ ਦੀਆਂ ਢੋਆ ਢੁਆਈ ਦੇਸ਼ ਦੇ ਕੋਨੇ ਕੋਨੇ ਵਿੱਚ ਕਰਦੇ,ਡਰਾਇਵਰਾਂ ਨੂੰ ਬਹੁਤ ਦਿਕਤਾਂ ਆੳਦੀਆ ਹਨ ।ਜਿਸ ਕਰਕੇ ਡਰਾਈਵਰਾਂ ਨੂੰ ਆਪਣੀ ਮਿਹਨਤ ਅਨੁਸਾਰ ਤਨਖਾਹ ਭੱਤਾ ਨਹੀਂ ਮਿਲਦਾ ਇਹਨਾਂ ਨੂੰ ਫੈਕਟਰੀ ਦੇ ਪ੍ਰਬੰਧਕਾਂ ਨਾਲ ਤਾਲਮੇਲ ਕਰਕੇ ਤਨਖਾਹ ਭੱਤਾ ਵਧਾਉਣ ਲਈ ਕੰਪਨੀ ਨਾਲ ਸਪੰਰਕ ਕਰਕੇ ਡਰਾਈਵਰਾਂ ਦੀ ਸਹਾਇਤਾ ਕੀਤੀ ਜਾਵੇਗੀ ,ਇਸ ਮੌਕੇ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਪੰਜਾਬ ਕਮੇਟੀ, ਸੰਜੀਵ ਭਾਸਕਰ, ਅੰਮ੍ਰਿਤਸਰ ,ਰੁਤੇਸ ਸਭਰਵਾਲ, ਅਸ਼ਵਨੀ ਸਭਰਵਾਲ (ਪਠਾਨਕੋਟ) ਰਾਮਪਾਲ ਸ਼ਰਮਾ (ਮੁਕੇਰੀਆਂ) ਡਾਕਟਰ ਮਨਮੋਹਨ ਸਿੰਘ,(ਹੁਸ਼ਿਆਰਪੁਰ)ਕਮਲ ਸਰੋਜ ਫਗਵਾੜਾ, ਗੁਰਦੀਪ ਸੈਣੀ ਫਗਵਾੜਾ, ਰਮੇਸ਼ ਨਈਅਰ, ਬਟਾਲਾ,ੳਕਾਰ ਕਾਲੀਆ ,ਦੀਪ ਮਦਾਨ ਸੰਦੀਪ ਪੰਡਤ (ਕਪੂਰਥਲਾ)ਚਰਕਾਤ ਚੱਡਾ ਲੁਧਿਆਣਾ,( ਪੰਜਾਬ ੳਪ ਪ੍ਰਧਾਨ ਵਰੂਨ ਸੋਭਤੀ  ਜ਼ਿਲ੍ਹਾ ਪ੍ਰਧਾਨ  ਜਸਵਿੰਦਰ ਮੋਹਰਾਂ  ਬਲਾਚੌਰ ਤਹਿਸੀਲ ਪ੍ਰਧਾਨ ਧਰਮਵੀਰ ਰਾਜੂ ਰੱਖੜ ਬਲਵਿੰਦਰ ਕਮਾਰ  ਐਸ ਬੀ ਐੱਸ ਨਗਰ) ਜਿਲ੍ਹਾ ਪ੍ਰਧਾਨ ਮੁਕੇਸ਼ ਬਾਬਾ, ਰੂਪ ਨਗਰ, ਸੰਦੀਪ ਬੰਨ੍ਹੀ ਮਜ਼ਦੂਰ ਪ੍ਰਧਾਨ ਕਰਨ ਗੁਪਤਾ ਯੂਵਾ ਪ੍ਰਧਾਨ ਰੂਪਨਗਰ,ਨਿਖਲ ਭੱਟੀ ਯੂਥ  ਪ੍ਰਧਾਨ ਰੂਪਨਗਰ, ਰਾਕੇਸ਼ ਸ਼ਰਮਾ ਪ੍ਰੈਸ ਸੈਕਟਰੀ ਰੂਪ ਨਗਰ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਾਪਾਨ ਵਿੱਚ 7.5 ਤੀਬਰਤਾ ਦਾ ਭੂਚਾਲ: ਸੁਨਾਮੀ ਦੀ ਚੇਤਾਵਨੀ; ਪ੍ਰਧਾਨ ਮੰਤਰੀ ਨੇ ਐਮਰਜੈਂਸੀ ਟਾਸਕ ਫੋਰਸ ਬਣਾਈ; ਲੋਕ ਘਬਰਾਹਟ ਵਿੱਚ
Next articleਕਿਸੇ ਕੁੜੀ ਦੀਆਂ ਛਾਤੀਆਂ ਫੜਨਾ ਬਲਾਤਕਾਰ ਦੀ ਕੋਸ਼ਿਸ਼ ਨਹੀਂ ਹੈ…, ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ