ਨਵਾਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਨਵਾਂਸ਼ਹਿਰ ਵਿੱਚ ਰੂਦਰ ਪੂਜਾ ਦੇ ਮੁੱਖ ਉਦੇਸ਼ ਦੀ ਪੂਰਨਤਾ ਦੇ ਨਾਲ, ਪੂਜਨੀਕ ਗੁਰੂਦੇਵ ਸ਼੍ਰੀ ਸ਼੍ਰੀ ਰਵਿਸ਼ੰਕਰ ਜੀ (ਸੰਸਥਾਪਕ ਆਰਟ ਆਫ ਲਿਵਿੰਗ) ਵੱਲੋਂ ਵਾਤਾਵਰਣ ਨੂੰ ਸਾਫ਼-ਸੁਥਰਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਰੂਦਰ ਪੂਜਾ ਕਰਨ ਪਹੁੰਚੇ ਸੁਆਮੀ ਰਾਮ ਨਾਥ ਜੀ ਵੱਲੋਂ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ “ਵਾਤਾਵਰਨ ਬਚਾਓ ਮੁਹਿਮ” ਦੇ ਅਧੀਨ ਸਲੋਹ ਰੋਡ ਤੇ ਪੌਧਾਰੋਪਣ ਕਰ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸਵਾਮੀ ਰਾਮਨਾਥ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਾਫ ਸੁਥਰਾ ਵਾਤਾਵਰਣ ਦੇਣਾ ਚਾਹੁੰਦੇ ਹਾਂ ਤਾਂ ਮੌਜੂਦਾ ਸਮੇਂ ਵਿੱਚ ਸਾਨੂੰ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਬਹੁਤ ਜ਼ਰੂਰਤ ਹੈ। ਸਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਸਾਫ ਸੁਥਰਾ ਵਾਤਾਵਰਣ ਮਿਲ ਜਾਵੇਗਾ। ਉਨ੍ਹਾਂ ਸਾਰਿਆਂ ਨੂੰ ਵਾਤਾਵਰਣ ਸੰਭਾਲ ਲਈ ਆਪਣੀ ਜਿੰਮੇਵਾਰੀ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸ਼ਹਿਰ ਵਿੱਚ ਐਸ ਕੇ ਟੀ ਪਲਾਂਟੇਸ਼ਨ ਟੀਮ, ਹਰਿਆਵਲ ਪੰਜਾਬ ਅਤੇ ਆਰਟ ਆਫ ਲਿਵਿੰਗ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਸੰਭਾਲ ਕਾਰਜਾਂ ਦੀ ਸਰਾਹਨਾ ਵੀ ਕੀਤੀ। ਮਨੋਜ ਕੰਡਾ ਨੇ ਕਿਹਾ ਕਿ ਆਰਟ ਆਫ਼ ਲਿਵਿੰਗ ਹਰ ਸਮੇਂ ਵਾਤਾਵਰਨ ਸੰਭਾਲ ਲਈ ਤਤਪਰ ਰਹਿੰਦੀ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕਿਸੇ ਵੀ ਤਰਾਂ ਦੇ ਡਿਸਪੋਜ਼ਲ ਬਰਤਨਾਂ ਦੀ ਵਰਤੋਂ ਨਹੀਂ ਕੀਤੀ ਗਈ। ਪਾਣੀ ਲਈ ਸਟੀਲ ਦੇ ਗਿਲਾਸ ਅਤੇ ਤਾਜੇ ਸਾਫ਼ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ। ਸਜਾਵਟ ਲਈ ਕੁਦਰਤੀ ਫੁੱਲਾਂ ਦੀ ਵਰਤੋਂ ਕੀਤੀ ਗਈ। ਕਿਸੇ ਵੀ ਤਰ੍ਹਾਂ ਦਾ ਆਰਟੀਫਿਸ਼ਲ ਜਾਂ ਪਲਾਸਟਿਕ ਦੀ ਸਮਾਨ ਦੀ ਵਰਤੋਂ ਨਹੀਂ ਕੀਤੀ ਗਈ। ਓਹਨਾਂ ਨੇ ਸਾਰਿਆਂ ਨੂੰ ਬੂਟੇ ਲਗਾਉਣ ਦੀ ਇਸ ਮੁਹਿਮ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੋਕੇ ਤੇ ਵੇਦ ਵਿਗਿਆਨ ਵਿਦਿਆਪੀਠ ਤੋਂ ਪੰਡਿਤ ਜੀ, ਐਸ ਕੇ ਟੀ ਪਲਾਂਟੇਸ਼ਨ ਟੀਮ ਦੇ ਡਾਇਰੈਕਟਰ ਅੰਕੁਸ਼ ਨਿਜ਼ਾਵਨ ਅਤੇ ਹਰਿਆਵਲ ਪੰਜਾਬ ਦੇ ਜਿਲਾ ਸੰਜੋਜਕ ਅਤੇ ਆਰਟ ਆਫ ਲਿਵਿੰਗ ਦੇ ਟੀਚਰ ਮਨੋਜ ਕੰਡਾ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly