HOME *ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟ੍ਰਸਟ ਵੱਲੋਂ ਬੇਸਹਾਰਾ ਗਊਆਂ ਜੋ ਸੜਕ...

*ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟ੍ਰਸਟ ਵੱਲੋਂ ਬੇਸਹਾਰਾ ਗਊਆਂ ਜੋ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਉਹਨਾਂ ਲਈ ਗਊਸ਼ਾਲਾ ਦਾ ਨੀਂਹ-ਪੱਥਰ ਰੱਖਿਆ*

4

*ਗਊਸ਼ਾਲਾ ਦਾ ਸ਼ੁਭ ਆਰੰਭ ਜਥੇਦਾਰ ਰਣਜੀਤ ਸਿੰਘ, ਸੰਤ ਕਰਮਦਾਸ, ਬਾਵਾ, ਬਾਂਸਲ, ਬੱਸੀ, ਦਾਖਾ, ਡੂੰਗਰ, ਗੁਪਤਾ, ਸੰਧੂ, ਦੀਵਾਨ, ਕਾਲੀਆ, ਨਿਤਿਨ, ਸਫਰੀ ਨੇ ਰੱਖਿਆ*

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਅੱਜ ਰਕਬਾ ਭਵਨ ਦੇ ਨਾਲ ਸੁਆਮੀ ਗੰਗਾਨੰਦ ਜੀ ਭੂਰੀ ਵਾਲੇ ਗਊਸ਼ਾਲਾ ਟ੍ਰਸਟ ਵੱਲੋਂ ਬੇਸਹਾਰਾ ਗਊਆਂ ਜੋ ਕਈ ਵਾਰ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ, ਉਹਨਾਂ ਦੀ ਸੇਵਾ ਸੰਭਾਲ ਲਈ ਗਊਸ਼ਾਲਾ ਦਾ ਨੀਂਹ-ਪੱਥਰ ਤਖਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ, ਸੰਤ ਕਰਮ ਦਾਸ ਗੱਦੀਨਸ਼ੀਨ ਗਰੀਬ ਦਾਸ ਡੇਰਾ ਨੂਰਮਹਿਲ, ਕ੍ਰਿਸ਼ਨ ਕੁਮਾਰ ਬਾਵਾ, ਰਾਜ ਪੁਰੋਹਿਤ ਡੂੰਗਰ ਸਿੰਘ, ਬੀ.ਕੇ ਬਾਂਸਲ, ਉੱਘੇ ਸਨਅਤਕਾਰ ਗਿਰਧਾਰੀ ਲਾਲ ਬੱਸੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਕਾਂਗਰਸ ਪਾਰਟੀ ਦੇ ਹਲਕਾ ਦਾਖਾ ਦੇ ਇੰਚਾਰਜ ਸੰਦੀਪ ਸੰਧੂ, ਪਵਨ ਦੀਵਾਨ, ਸਮਾਜਸੇਵੀ ਵਿਨੋਦ ਕਾਲੀਆ, ਯੂਥ ਨੇਤਾ ਨਿਤਿਨ, ਤਰਲੋਚਨ ਸਫਰੀ, ਸੰਤੋਖ ਸਿੰਘ, ਬੈਰਾਗੀ ਭਲਾਈ ਬੋਰਡ ਦੇ ਪੰਜਾਬ ਦੇ ਮੈਂਬਰ ਐਡਵੋਕੇਟ ਬੂਟਾ ਸਿੰਘ ਬੈਰਾਗੀ, ਸੰਤੋਸ਼ ਸ਼ਰਮਾ, ਰਜਿੰਦਰਪਾਲ ਬਾਂਸਲ, ਠੇਕੇਦਾਰ ਰਣਜੀਤ ਸਿੰਘ, ਕਰਨੈਲ ਸਿੰਘ ਗਿੱਲ, ਪ੍ਰਵੀਨ ਗਾਂਧੀ, ਤੇਲੂ ਰਾਮ ਬਾਂਸਲ ਨੇ ਰੱਖਣ ਦੀ ਰਸਮ ਪ੍ਰਭੂ ਦਾ ਸਿਮਰਨ ਕਰਦਿਆਂ ਪੂਰੀ ਕੀਤੀ। ਇਸ ਸਮੇਂ ਬੋਲਦਿਆਂ ਜਥੇਦਾਰ, ਦਾਖਾ, ਸੰਧੂ ਅਤੇ ਬਾਵਾ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ, ਸੱਭਿਆਚਾਰ ਅਤੇ ਮਹਾਨ ਗੁਰੂਆਂ ਦਾ ਉਪਦੇਸ਼ ਸਾਨੂੰ ਗਊਆਂ ਦਾ ਦੁੱਧ ਪੀ ਕੇ ਬੇਸਹਾਰਾ ਛੱਡਣ ਦੀ ਇਜ਼ਾਜ਼ਤ ਨਹੀਂ ਦਿੰਦਾ। ਉਹਨਾਂ ਕਿਹਾ ਕਿ ਗਊ ਨੂੰ ਮਾਤਾ ਦਾ ਦਰਜਾ ਅਤੇ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਦਿੱਤਾ ਗਿਆ ਹੈ ਕਿਉਂਕਿ ਪੁਰਾਤਨ ਸਮੇਂ ਤੋਂ ਗਊ ਦੇ ਬਛੜੇ ਹੀ ਬਲਦਾਂ ਦੇ ਰੂਪ ਵਿੱਚ ਹਲ ਵਾਹ ਕੇ ਸਾਡੇ ਸਮਾਜ ਲਈ ਅੰਨ ਪੈਦਾ ਕਰਦੇ ਹਨ। ਜਿਸ ਨਾਲ ਸਾਡੇ ਜੀਵਨ ਦਾ ਨਿਰਬਾਹ ਹੁੰਦਾ ਹੈ। ਇਸ ਲਈ ਹੀ ਗਊ ਨੂੰ ਮਾਤਾ ਕਹਿੰਦੇ ਹਨ। ਉਹਨਾਂ ਕਿਹਾ ਕਿ ਲੋੜ ਹੈ ਸੇਵਾ ਦੀ ਭਾਵਨਾ ਨੂੰ ਹਿਰਦੇ ਅੰਦਰ ਧਾਰਨ ਕਰਦੇ ਹੋਏ ਗਊਆਂ ਨੂੰ ਬੇਸਹਾਰਾ ਨਾ ਛੱਡੀਏ ਅਤੇ ਕੀਮਤੀ ਜਾਨਾਂ ਬਚਾਉਣ ਲਈ ਸੜਕ ਹਾਦਸੇ ਰੋਕਣ ਵਿੱਚ ਮੋਹਰੀ ਰੋਲ ਅਦਾ ਕਰੀਏ। ਇਸ ਸਮੇਂ ਬਾਂਸਲ, ਕਾਲੀਆ, ਬੱਸੀ, ਨਿਤਿਨ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਯੱਗ ਵਿੱਚ ਸੇਵਾ ਦੀ ਆਹੂਤੀ ਪਾਉਂਦੇ ਹੋਏ ਸੋਹਣੇ ਸਮਾਜ ਦੀ ਸਿਰਜਣਾ ਲਈ ਯੋਗਦਾਨ ਪਾਈਏ। ਇਸ ਸਮੇਂ ਮਦਨ ਗੋਇਲ ਉੱਘੇ ਸਨਅਤਕਾਰਾਂ ਅਤੇ ਮਹਾਂਪੁਰਸ਼ਾਂ ਵੱਲੋਂ ਨਾਮ ਜਪ ਕੇ ਜੋ ਇੱਟਾਂ ਭੇਜੀਆਂ ਗਈਆਂ ਉਹ ਨੀਹਾਂ ਵਿੱਚ ਲਗਾਈਆਂ ਗਈਆਂ ਅਤੇ ਟ੍ਰਸਟ ਦੇ ਮੁਖੀ ਅਵਿਨਾਸ਼ ਗੁਪਤਾ ਜੀ ਦਾ ਸਰਪ੍ਰਸਤੀ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਸਮੇਂ ਸਮਾਜ ਸੇਵੀ ਗੁਰਪਾਲ ਸਿੰਘ, ਕੁਲਵਿੰਦਰ ਕੌਰ, ਗੁੱਜਰ ਸਮਾਜ ਦੇ ਪ੍ਰਧਾਨ ਲਵਲੀ ਚੌਧਰੀ, ਅਰਜੁਨ ਬਾਵਾ, ਬਿੱਟੂ ਬਾਵਾ, ਸਮਾਜਸੇਵੀ ਜਗਜੀਵਨ ਸਿੰਘ ਗਰੀਬ, ਡਾ: ਪਰਮਜੀਤ ਸਿੰਘ, ਬੀਬੀ ਮਨਜੀਤ ਕੌਰ ਸਰੋਏ, ਸਮਾਜ ਸੇਵੀ ਗੁਰਨਾਮ ਸਿੰਘ ਕਲੇਰ, ਜਸਵੰਤ ਸਿੰਘ ਛਾਪਾ, ਸੰਜੇ ਠਾਕੁਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੁਧਿਆਣਾ ਵਿੱਚ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।
Next articleਸ਼ਹੀਦ ਭਗਤ ਸਿੰਘ ਦੀ ਸੋਚ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਅਪਣਾਉਣ ਦੀ ਲੋੜ-ਟਿਵਾਣਾ