HOME ਸੁਆਮੀ ਚੇਤਨਾਨੰਦ ਜੀ ਦੀ ਪ੍ਰੇਰਨਾ ਸਦਕਾ ਜਲਾਲਪੁਰ ਨਿਵਾਸੀਆਂ ਨੇ ਮਰੀਜ਼ਾਂ ਲਈ ਭੇਜੀ...

ਸੁਆਮੀ ਚੇਤਨਾਨੰਦ ਜੀ ਦੀ ਪ੍ਰੇਰਨਾ ਸਦਕਾ ਜਲਾਲਪੁਰ ਨਿਵਾਸੀਆਂ ਨੇ ਮਰੀਜ਼ਾਂ ਲਈ ਭੇਜੀ ਲੰਗਰ ਦੀ ਸੇਵਾ

3
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਵੇਦਾਂਤ ਅਚਾਰਿਆ ਸੁਆਮੀ ਚੇਤਨਾਨੰਦ ਜੀ ਮਹਾਰਾਜ ਭੂਰੀ ਵਾਲੇ ਦੀ ਅਪਾਰ ਬਖਸ਼ਿਸ਼ ਅਤੇ ਪ੍ਰੇਰਨਾ ਸਦਕਾ ਪਿੰਡ ਜਲਾਲਪੁਰ ਦੀ ਸੰਗਤ ਵੱਲੋਂ ਮਾਨਵਤਾ ਦੀ ਸੇਵਾ ਕਰਦਿਆਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਲਈ ਲੰਗਰ ਦੀ ਸੇਵਾ ਭੇਜੀ ਗਈ। ਇਹ ਉਪਰਾਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਸਤਨਾਮ ਜਲਾਲਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸੰਗਤ ਵੱਲੋਂ ਇਹ ਲਗਾਤਾਰ 13ਵੀਂ ਵਾਰ ਲੰਗਰ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਸਮੁੱਚੀ ਸੰਗਤ ਨੇ ਬੜੇ ਹੀ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਸ਼ਬਦ-ਕੀਰਤਨ ਕਰਦਿਆਂ ਇਹ ਲੰਗਰ ਤਿਆਰ ਕੀਤਾ। ਇਸ ਲੰਗਰ ਸੇਵਾ ਵਿੱਚ ਪਿੰਡ ਦੇ ਹਰ ਵਰਗ ਨੇ ਰਲ-ਮਿਲ ਕੇ ਆਪਣਾ ਯੋਗਦਾਨ ਪਾਇਆ।ਜ਼ਿਕਰਯੋਗ ਹੈ ਕਿ ਪੀ.ਜੀ.ਆਈ. ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਪਹੁੰਚਦੇ ਹਨ, ਜਿਨ੍ਹਾਂ ਲਈ ਇਹ ਲੰਗਰ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਲੋੜਵੰਦ ਲੋਕ ਲੰਗਰ ਛਕ ਕੇ ਮਹਾਰਾਜ ਭੂਰੀ ਵਾਲਿਆਂ ਦੇ ਇਸ ਪਰ-ਉਪਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ।​ਲੰਗਰ ਦੀ ਗੱਡੀ ਨੂੰ ਰਵਾਨਾ ਕਰਨ ਸਮੇਂ ਸਮੂਹ ਸੰਗਤ ਨੇ ਮੰਗਲਾ ਚਰਨ ਦਾ ਜਾਪ ਕੀਤਾ। ਇਸ ਮੌਕੇ ਪਿੰਡ ਦੀ ਸਰਪੰਚ ਬਿਮਲਾ ਚੇਚੀ, ਜਸਬੀਰ ਕੌਰ, ਰਿਟਾਇਰਡ ਡੀ.ਐਸ.ਪੀ. ਸ੍ਰੀ ਬਨਾਰਸੀ ਦਾਸ, ਵਿਜੇ ਕੁਮਾਰ ਨੰਬਰਦਾਰ, ਰਾਮ ਲਾਲ ਬਜਾੜ, ਨਸੀਬ ਚੰਦ, ਸੁਰਿੰਦਰ ਪਾਲ, ਭੂਸ਼ਣ ਭਾਟੀਆ, ਉਪਿੰਦਰ ਚੇਚੀ, ਬਲਵੀਰ ਦੇਦੜ, ਰਕੇਸ਼ ਚੇਚੀ, ਮਨੋਹਰ ਲਾਲ, ਵਿਜੇ ਕੁਮਾਰ ਭਾਟੀਆ, ਬਬਲੂ ਚੇਚੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਨਿਵਾਸੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਤਬਾਹ ਹੋਈਆਂ ਫਸਲਾਂ ਦੀ ਤੁਰੰਤ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਪੰਜਾਬ ਸਰਕਾਰ : ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ
Next articleਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਵਿੱਚ ਸਾਈਕਲ ਰੇਸ ਅਤੇ ਕ੍ਰਿਕਟ ਮੁਕਾਬਲੇ ਕਰਵਾਏ