ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕੈਮਿਸਟਰੀ ਵਿਭਾਗ ਵੱਲੋਂ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਸਸਟੇਨੇਬਲ ਡਿਵੈਲਪਮੈਂਟ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਪੋਸਟਰ ਮੇਕਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੁਕਾਲਿਆ ਦੇ ਮੁੱਖ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਕੈਮਿਸਟਰੀ ਵਿਭਾਗ ਦੇ ਮੁਖੀ ਡਾ ਅੰਮ੍ਰਿਤ ਕੌਰ ਵੱਲੋਂ ਦੱਸਿਆ ਕਿ ਸਸਟੇਨੇਬਲ ਡਿਵੈਲਪਮੈਂਟ ਧਰਤੀ ਤੇ ਮਨੁੱਖੀ ਜੀਵਨ ਦੇ ਲਈ ਇੱਕ ਆਯੋਜਨ ਸਿਧਾਂਤ ਹੁੰਦਾ ਹੈ। ਇਸ ਵਿੱਚ ਵਿਕਾਸ ਦੀਆਂ ਨੀਤੀਆਂ ਬਣਾਉਂਦੇ ਵਕਤ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ ਕਿ ਮਨੁੱਖ ਦੀਆਂ ਨਾ ਕੇਵਲ ਵਰਤਮਾਨ ਲੋੜਾਂ ਦੀ, ਬਲਕਿ ਅਨੰਤ ਕਾਲ ਤੱਕ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਸੁਨਿਸ਼ਚਿਤ ਹੋ ਸਕੇ। ਇਸ ਵਿੱਚ ਕੁਦਰਤੀ ਪਰਿਆਵਰਣ ਦੀ ਸੁਰੱਖਿਆ ਅਤੇ ਸਾਂਭ ਸੰਭਾਲ ਉੱਤੇ ਅਤੇ ਸਾਧਨਾਂ ਦੀ ਸੰਜਮੀ ਵਰਤੋਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਇਸ ਮੁਕਾਬਲੇ ਵਿੱਚ 12 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ।ਵਿਦਿਆਰਥੀਆਂ ਵੱਲੋਂ ਸਸਟੇਨੇਬਲ ਡਿਵੈਲਪਮੈਂਟ ਨਾਲ ਸਬੰਧਤ ਪੋਸਟਰ ਬਣਾ ਕੇ ਤੇ ਭਾਸ਼ਣ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ ।ਇਹਨਾਂ ਮੁਕਾਬਲਿਆਂ ਵਿੱਚ ਜੱਜਮੈਂਟ ਦੀ ਭੂਮਿਕਾ ਡਾ ਅੰਮ੍ਰਿਤ ਕੌਰ ਤੇ ਡਾ ਜੋਤੀ ਪ੍ਰਕਾਸ਼ ਵੱਲੋਂ ਨਿਭਾਈ ਗਈ। ਪੋਸਟਰ ਮੇਕਿੰਗ ਮੁਕਾਬਲਿਆਂ ਵਿਚ ਮਨਦੀਪ ਕੌਰ ਨੇ ਪਹਿਲਾ,ਹਰਮਨਦੀਪ ਕੌਰ ਦੂਜਾ,ਦੀਪਤੀ ਤੇ ਲੀਪਾਕਸ਼ੀ ਤੀਜੇ ਸਥਾਨ ਤੇ ਰਹੇ। ਭਾਸ਼ਣ ਮੁਕਾਬਲਿਆਂ ਵਿੱਚ ਮਨਜੋਤ ਕੌਰ ਤੇ ਬਲਜੀਤ ਸਿੰਘ ਨੇ ਸਥਾਨ ਪ੍ਰਾਪਤ ਕੀਤੇ। ਇਸ ਮੌਕੇ ਪ੍ਰਿੰ ਤਰਸੇਮ ਸਿੰਘ ਭਿੰਡਰ ਹੁਰਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ ਤੇ ਉਹਨਾਂ ਨੇ ਕਿਹਾ ਸਸਟੇਨੇਬਲ ਡਿਵੈਲਪਮੈਂਟ ਵਿਸ਼ੇ ਦੀ ਗਹਿਰਾਈ ਨੂੰ ਸਮਝਦਿਆ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਵਿਸ਼ਿਆ ਤੇ ਜ਼ਰੂਰੀ ਕੇਂਦਰਿਤ ਹੋਣ ਲਈ ਕਿਹਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਊਰਜਾ ਸਾਧਨਾਂ ਤੇ ਵਾਤਾਵਰਣ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਕੈਮਿਸਟਰੀ ਵਿਭਾਗ ਦੀ ਇਹ ਮੁਕਾਬਲੇ ਕਰਵਾਉਣ ਤੇ ਸ਼ਾਲਾਘਾ ਵੀ ਕੀਤੀ। ਇਸ ਮੌਕੇ ਕੈਮਿਸਟਰੀ ਵਿਭਾਗ ਦੇ ਮੁਖੀ ਡਾ ਅੰਮ੍ਰਿਤ ਕੌਰ, ਡਾ ਜੋਤੀ ਪ੍ਰਕਾਸ਼ ,ਡਾ ਹਰਜੋਤ ਸਿੰਘ , ਸ ਬਲਜਿੰਦਰ ਸਿੰਘ, ਮੈਡਮ ਸੀਮਾ ਸ਼ਰਮਾ ਦੇ ਇਲਾਵਾ ਸਮੂਹ ਕੈਮਿਸਟਰੀ ਵਿਭਾਗ ਹਾਜ਼ਰ ਰਿਹਾ।
https://play.google.com/store/apps/details?id=in.yourhost.samaj