ਸਰੀ ਦੇ ਮੰਦਿਰ ’ਤੇ ਦੋ ਧਿਰਾਂ ’ਚ ਤਕਰਾਰਬਾਜ਼ੀ ਦੌਰਾਨ ਸਥਿਤੀ ਤਣਾਅਪੂਰਨ ਬਣੀ

ਮਾਹੌਲ ਸ਼ਾਂਤਮਈ ਰੱਖਣ ਲਈ ਪੁਲਿਸ ਫੋਰਸ ਤਾਇਨਾਤ
ਵੈਨਕੂਵਰ,  (ਸਮਾਜ ਵੀਕਲੀ) (ਮਲਕੀਤ ਸਿੰਘ)-ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਕੈਨੇਡਾ ਦੇ ਸਰੀ ਸ਼ਹਿਰ ਦੀ 144 ਸਟਰੀਟ ’ਤੇ ਸਥਿਤ ਪ੍ਰਸਿੱਧ ਲਕਸ਼ਮੀ ਨਰਾਇਣ ਮੰਦਿਰ ’ਚ ਬੀਤੀ ਸ਼ਾਮ ਦੋ ਧਿਰਾਂ ’ਚ ਹੋਈ ਬਹਿਸਬਾਜ਼ੀ ਅਤੇ ਮਾਮੂਲੀ ਤਰਕਾਰ ਦੌਰਾਨ ਮਾਹੌਲ ਹਿੰਸਕ ਅਤੇ ਤਣਾਅਪੂਰਨ ਬਣ ਜਾਣ ਦੀਆਂ ਸੂਚਨਾ ਮਿਲੀ। ਹੈ ਕੈਨੇਡਾ ਦੇ ਸਮੇਂ ਮੁਤਾਬਕ ਦੇਰ ਰਾਤ ਪ੍ਰਾਪਤ ਵੇਰਵਿਆਂ ਅਨੁਸਾਰ ਐਤਵਾਰ ਦੀ ਸ਼ਾਮ ਉਕਤ ਮੰਦਿਰ ਨਜ਼ਦੀਕ ਦੋ ਪ੍ਰਮੁੱਖ ਧਿਰਾਂ ਦਰਮਿਆਨ ਛਿੜੀ ਬਹਿਸਬਾਜ਼ੀ ਤਕਰਾਰ ਦਾ ਰੂਪ ਧਾਰਨ ਕਰ ਗਈ, ਜਿਸ ਕਾਰਨ ਉਥੇ ਮੌਜ਼ੂਦ ਕੁਝ ਲੋਕਾਂ ’ਚ ਅਚਾਨਕ ਭਗਦੜ ਵਾਲਾ ਮਾਹੌਲ ਬਣ ਗਿਆ।
ਇਸ ਦੌਰਾਨ ਮੌਕੇ ’ਤੇ ਮੌਜ਼ੂਦ ਪੁਲਿਸ ਵੱਲੋਂ ਮੁਸ਼ਤੈਦੀ ਵਰਤਦਿਆਂ ਹਿੰਸਕ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।ਖਬਰ ਲਿਖੇ ਜਾਣ ਤੀਕ ਪੁਲਿਸ ਵੱਲੋਂ ਸਮੁੱਚੀ ਸਥਿਤੀ ਨੂੰ ਸ਼ਾਂਤਮਈ ਰੱਖਣ ਲਈ ਉਕਤ ਮੰਦਿਰ ਨੇੜੇ ਵੱਡੀ ਗਿਣਤੀ ’ਚ ਫੋਰਸ ਤਾਇਨਾਤ ਕੀਤੇ ਜਾਣ ਦੀ ਸੂਚਨਾ ਹੈ।ਹੋਰਨਾਂ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਅੱਜ ਵੋਟਿੰਗ, ਪੜ੍ਹੋ ਨਤੀਜੇ ਕਦੋਂ ਆਉਣਗੇ।
Next article“ਚੰਗੇ ਕੰਮ ਵਿੱਚ ਦੇਰੀ ਨਾ ਕਰੋ”