HOME ਸਰੀ ਚ ਪੇੰਡੂ ਖੇਡ ਮੇਲਾ 21 ਨੂੰ ਤਿਆਰੀਆਂ ਮੁਕੰਮਲ

ਸਰੀ ਚ ਪੇੰਡੂ ਖੇਡ ਮੇਲਾ 21 ਨੂੰ ਤਿਆਰੀਆਂ ਮੁਕੰਮਲ

2

ਵੈਨਕੂਵਰ   (ਸਮਾਜ ਵੀਕਲੀ)  (ਮਲਕੀਤ ਸਿੰਘ)– ਕੌਮਾਤਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਲਈ ਯਤਨਸ਼ੀਲ ਇੰਟਰਨੈਸ਼ਨਲ ਸਟੂਡੈਂਟਸ ਯੂਨੀਅਨ ਫਾਊਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 21 ਸਤੰਬਰ ਨੂੰ ਸਰੀ ਦੇ ਐਥਲੈਟਿਕਸ ਪਾਰਕ ਚ ਇਕ ਰੋਜ਼ਾ ਪੇਂਡੂ ਖੇਡ ਮੇਲਾ ਆਯੋਜਿਤ ਕੀਤਾ ਜਾ ਰਿਹਾ ਕਰਵਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਲੜੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਉਕਤ ਯੂਨੀਅਨ ਦੇ ਪ੍ਰਧਾਨ ਜਸ਼ਨ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਖੇਡ ਮੇਲੇ ਚ ਵਾਲੀਬਾਲ , ਕ੍ਰਿਕਟ ਤੋ ਇਲਾਵਾ ਰੰਗਾਰੰਗ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾਣਗੀਆਂ| ਅਤੇ ਇਸ ਮੌਕੇ ਤੇ ਜੇਤੂ ਰਹਿਣ ਵਾਲੀਆਂ ਟੀਮਾਂ ਅਤੇ ਖਿਡਾਰੀਆਂ ਨੂੰ ਆਕਰਸ਼ਕ ਇਨਾਮਾਂ ਨਾਲ ਨਿਵਾਜਿਆ ਜਾਵੇਗਾ| ਅਖੀਰ ਚ ਉਹਨਾਂ ਵੱਲੋਂ ਸਮੂਹ ਲੋਕਾਂ ਨੂੰ ਆਪਣੇ ਬੱਚਿਆਂ ਦਾ ਸਮੇਤ ਇਸ ਪੇਂਡੂ ਖੇਡ ਮੇਲੇ ਚ ਸ਼ਿਰਕਤ ਕਰਨ ਦਾ ਖੁੱਲਾ ਸੱਦਾ ਵੀ ਦਿੱਤਾ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਦਮਨ ਸਿੱਧੂ,ਮਨਵੀਰ ਹੁੰਦਲ,ਸੈਮੀ ਸਰਾਂ,ਨਵਜੋਤ ਸਿੰਘ,ਪ੍ਰਭਜੋਤ ਦਿਉਲ,ਭਵ ਗਰੇਵਾਲ,ਰਮਨਪਾਲ ਸਿੰਘ ਤੇ ਕੁਲਵੀਰ ਧਾਲੀਵਾਲ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਗਾਜ਼ਾ ਵਾਸੀਆਂ ਦੀ ਤਰਾਸਦੀ ਬਿਆਨ ਕਰਦੀ ਕਾਵਿ ਪੁਸਤਕ ‘ ‘ ਮੈਂ ਗਾਜ਼ਾ ਕਹਿਨਾ ‘ ਦੀਆਂ ਕਾਪੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਸੌਂਪੀਆਂ
Next articleਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਓਲਡਬਰੀ ਵਿੱਚ ਸਿੱਖ ਕੁੜੀ ਉੱਤੇ ਨਸਲੀ ਹਮਲੇ ਦੀ ਕੜੀ ਨਿੰਦਾ