ਸੁਰਜੀਤ ਸਿੰਹਾ ਤੇਰੀ ਗੱਲ ਠੀਕ ਹੈ ਪਰ ਆਹ ਠੀਕ ਨੀ…

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਆਗੂਆਂ ਦੀ ਪੇਸ਼ੀ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੈਂਦੀ ਹੈ ਉਸ ਤੋਂ ਬਾਅਦ ਅਕਾਲ ਤਖਤ ਤੇ ਜਥੇਦਾਰ ਸਾਹਿਬਾਨਾਂ ਨੇ ਜੋ ਕੁਝ ਉਸ ਦਿਨ ਵਿਚਾਰਿਆ ਉਹ ਆਪਾਂ ਸਭ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਅਕਾਲੀ ਦਲ ਨੂੰ ਇਹ ਹੁਕਮ ਕੀਤਾ ਜਾਂਦਾ ਹੈ ਕਿ ਅਕਾਲ ਤਖਤ ਦੇ ਹੁਕਮ ਅਨੁਸਾਰ ਨਵੀਂ ਭਰਤੀ ਕੀਤੀ ਜਾਵੇ ਤਾਂ ਕਿ ਅਕਾਲੀ ਦਲ ਦੀ ਚੜ੍ਹਦੀ ਕਲਾ ਰਹੇ। ਜੋ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣੀ ਉਹ ਹੁਣ ਸਮੁੱਚੇ ਪੰਜਾਬ ਵਿੱਚ ਪੂਰੀ ਤਰ੍ਹਾਂ ਸਰਗਰਮ ਹੈ। ਇਸ ਕਮੇਟੀ ਵਿੱਚ ਪ੍ਰਮੁੱਖ ਤੌਰ ਉੱਤੇ ਮਨਪ੍ਰੀਤ ਸਿੰਘ ਇਆਲੀ ਸੰਤਾ ਸਿੰਘ ਉਮੈਦਪੁਰੀ ਤੇ ਹੋਰ ਪ੍ਰਮੁੱਖ ਅਕਾਲੀ ਆਗੂ ਸ਼ਾਮਿਲ ਹਨ। ਜੋ ਰੋਜ਼ਾਨਾ ਹੀ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਅਕਾਲੀ ਦਲ ਦੀ ਭਰਤੀ ਕਰ ਰਹੇ ਹਨ। ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ। ਇਸ ਭਰਤੀ ਸਬੰਧੀ ਇੱਕ ਪ੍ਰੋਗਰਾਮ ਵਿਧਾਨ ਸਭਾ ਹਲਕਾ ਸਮਰਾਲਾ ਵਿੱਚ ਦੋ ਅਪ੍ਰੈਲ ਨੂੰ ਰੱਖਿਆ ਗਿਆ ਹੈ। ਜੋ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਦੇ ਸਿਵਾ ਪੈਲਸ ਵਿੱਚ ਹੋ ਰਿਹਾ ਹੈ। ਇਸ ਸਬੰਧੀ ਅਕਾਲੀ ਦਲ ਨਾਲ ਸੰਬੰਧਿਤ ਆਗੂ ਲੋਕ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਨਾਲ ਭਰਤੀ ਸਬੰਧੀ ਰਾਬਤਾ ਕਾਇਮ ਕਰ ਰਹੇ ਹਨ। ਅੱਜ ਮਾਛੀਵਾੜਾ ਦੇ ਬੇਟ ਇਲਾਕੇ ਦੇ ਵਿੱਚ ਇਸ ਭਰਤੀ ਸਬੰਧੀ ਪ੍ਰੋਗਰਾਮ ਉਲੀਕਣ ਵਾਲੇ ਸੁਰਜੀਤ ਸਿੰਘ ਮਾਂਗਟ ਆਪਣੇ ਸਾਥੀਆਂ ਸਮੇਤ ਗਏ। ਪਿੰਡਾਂ ਦੇ ਲੋਕਾਂ ਨੇ ਉਹਨਾਂ ਨੂੰ ਜੀ ਆਇਆ ਵੀ ਆਖਿਆ ਉਸ ਤੋਂ ਬਾਅਦ ਇੱਕ ਨਵੀਂ ਚਰਚਾ ਛਿੜੀ ਜੋ ਸਾਡੇ ਪੱਤਰਕਾਰ ਨੇ ਲੋਕ ਰਾਏ ਦੇ ਵਿੱਚੋਂ ਕੱਢੀ। ਲੋਕਾਂ ਦਾ ਕਹਿਣਾ ਸੀ ਸੁਰਜੀਤ ਸਿੰਹਾ ਤੁਸੀਂ ਅਕਾਲੀ ਦਲ ਦੀ ਭਰਤੀ ਸਬੰਧੀ ਮੀਟਿੰਗ ਕਰਨ ਆਏ ਹੋ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹਨ ਉਸ ਦੇ ਨਾਲ ਅਸੀਂ ਸਹਿਮਤ ਹਾਂ ਪਰ ਮਾਛੀਵਾੜਾ ਇਲਾਕੇ ਦੇ ਜਿਹੜੇ ਮੈਂਬਰ ਇਸ ਵੇਲੇ ਭਰਤੀ ਸਬੰਧੀ ਮੀਟਿੰਗਾਂ ਕਰ ਰਹੇ ਹਨ ਉਹਨਾਂ ਦੇ ਵਿੱਚ ਕੁਝ ਅਜਿਹੇ ਵਿਅਕਤੀ ਹਨ ਜੋ ਪਹਿਲਾਂ ਲੰਮਾ ਸਮਾਂ ਅਕਾਲੀ ਦਲ ਨਾਲ ਜੁੜੇ ਰਹੇ ਉਸ ਤੋਂ ਬਾਅਦ ਕਿਸਾਨੀ ਘੋਲ ਦਰਮਿਆਨ ਕਿਸਾਨ ਆਗੂਆਂ ਦੇ ਨਾਲ ਜੁੜੇ ਤੇ ਇਹਨਾਂ ਪਾਰਟੀਆਂ ਨੂੰ ਤਿਲਾਂਜਲੀ ਦੇ ਕੇ ਮੌਜੂਦਾ ਸਮੇਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਉਹ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਦਾ ਹਿੱਸਾ ਹਨ ਤੇ ਉਹੀ ਵਿਅਕਤੀ ਤੁਹਾਡੇ ਨਾਲ ਅਕਾਲੀ ਦਲ ਦੀ ਭਰਤੀ ਸਬੰਧੀ ਮੀਟਿੰਗਾਂ ਵਿੱਚ ਆ ਰਹੇ ਜਿਸ ਉੱਤੇ ਸਾਨੂੰ ਸਹੀ ਨਹੀਂ ਲੱਗ ਰਿਹਾ ਕਿਉਂਕਿ ਜਿਹੜੇ ਵਿਅਕਤੀਆਂ ਨੇ ਸਾਰੀਆਂ ਪਾਰਟੀਆਂ ਨੂੰ ਤਿਆਗ ਕੇ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਉਹੀ ਵਿਅਕਤੀ ਹੁਣ ਇਸ ਅਕਾਲੀ ਦਲ ਦੀ ਭਰਤੀ ਦਾ ਹਿੱਸਾ ਹਨ ਇਸ ਲਈ ਇਸ ਭਰਤੀ ਸਬੰਧੀ ਲੋਕਾਂ ਦੇ ਮਨਾਂ ਵਿੱਚ ਸ਼ੰਕਾਵਾਂ ਹਨ ਇਸ ਮਾਮਲੇ ਦੇ ਉੱਪਰ ਸੁਰਜੀਤ ਸਿੰਘ ਮਾਂਗਟ ਬਾਬਾ ਗੁਰਨਾਮ ਸਿੰਘ ਧਨੂਰ ਲੋਕਾਂ ਦੇ ਵਿੱਚ ਇਸ ਗੱਲ ਦਾ ਕੋਈ ਠੋਸ ਜਵਾਬ ਨਾ ਦੇ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਾਕੂਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ
Next articleਸਰਕਾਰੀ ਪ੍ਰਾਇਮਰੀ ਸਕੂਲ ਪੱਮਣ ਦਾ ਸਾਲਾਨਾ ਸਮਾਗਮ ਕਰਵਾਇਆ