ਸੁਰਿੰਦਰ ਛਿੰਦੇ ਨੇ ਸੰਤਾਂ ਮਹਾਂਪੁਰਸ਼ਾਂ ਦਾ ਅਪਮਾਨ ਕਰਕੇ ਆਦਿ ਧਰਮ ਮਿਸ਼ਨ ਨੂੰ ਬਦਨਾਂਮ ਕੀਤਾ : ਸੰਤ ਸਰਵਣ ਦਾਸ, ਸੰਤ ਨਿਰਮਲ ਦਾਸ , ਸੰਤ ਇੰਦਰ ਦਾਸ

ਫੋਟੋ ਅਜਮੇਰ ਦੀਵਾਨਾ 
ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ 13 ਫਰਵਰੀ ਨੂੰ ਬੇਗਮਪੁਰਾ ਸਦਨ ਖੁਰਾਲਗੜ ਵਿਖੇ ਮਨਾਇਆ ਜਾਵੇਗਾ 
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ,ਸੰਤ ਨਿਰਮਲ ਦਾਸ ਬਾਬੇ ਜੌੜੇ ਦੀ ਪ੍ਰਧਾਨਗੀ ਹੇਠ ਡੇਰਾ ਸੰਤ ਸੀਤਲ ਦਾਸ ਬੋਹਣ ਵਿਖੇ ਹੋਈ। ਇਸ ਮੌਕੇ ਸੁਸਾਇਟੀ ਦੇ ਚੱਲ ਰਹੇ ਪ੍ਰੋਜੈਕਟਾਂ ਦੇ ਕਾਰਜਾਂ ਸਬੰਧੀ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਸੰਤ ਸਰਵਣ ਦਾਸ ਬੋਹਣ ਚੇਅਰਮੈਨ, ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ, ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ 13 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਸਦਨ ਨੇੜੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਪਿੰਡ ਮਹਿਦਪੁਰ ਭੰਗਲ ਵਿਖੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਜਿਸ ਵਿਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ, ਢਾਡੀ, ਕਵੀਸ਼ਰੀ ਜਥੇ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਬਾਣੀ ਰਾਹੀਂ ਨਿਹਾਲ ਕਰਨਗੇ।
              ।ਇਸ ਮੌਕੇ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ  ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋੰ ਸ੍ਰੀ ਚਰਨਛੋਹ ਗੰਗਾ ਗੁਰੂਘਰ ਦੀ ਪ੍ਰਧਾਨਗੀ ਤੋਂ ਹਟਾਏ ਗਏ ਸੁਰਿੰਦਰ ਛਿੰਦੇ ਵਲੋੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 13 ਫਰਵਰੀ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਵਲੋੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਖ੍ਰੀਦੀ ਗਈ 36 ਏਕੜ ਜ਼ਮੀਨ ਦੀ ਸਾਫ ਸਫਾਈ ਕਰਨ ਗਏ ਸੰਤਾਂ ਮਹਾਂਪੁਰਸ਼ਾਂ ਨੂੰ ਭੈੜੇ ਬੋਲ ਬੋਲਕੇ ਆਦਿ ਧਰਮ ਮਿਸ਼ਨ ਭਾਰਤ ਅਤੇ ਆਦਿ ਧਰਮ ਦੇ ਰਹਿਬਰਾਂ ਦਾ ਅਪਮਾਨ ਕੀਤਾ ਹੈ। ਓਨਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਝੂਠੇ ਤੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ । ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਦੀ ਜਮੀਨ ਜੋ ਕੁੱਝ ਲੋਕ ਕਬਜਾ ਕਰਕੇ ਦੱਬੀ ਬੈਠੇ ਹਨ ਉਹ ਸਾਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੀ ਜਮੀਨ ਹੈ ਕਿਉਂਕਿ ਸੰਗਤਾਂ ਨੇ ਪੈਸਾ ਖਰਚ ਕਰਕੇ ਸਮਾਜ ਲਈ ਸਕੂਲ, ਕਾਲਿਜ, ਹਸਪਤਾਲ ਖੋਹਲਣ ਵਾਸਤੇ ਖਰੀਦ ਕੀਤੀ ਹੈ। ਓਨਾਂ ਕਿਹਾ ਬਾਰ ਬਾਰ ਨਿਸ਼ਾਨਦੇਹੀ ਕਰਨ ਤੋਂ ਬਾਅਦ ਵੀ ਸਾਡੀ ਪੰਜ ਏਕੜ ਜ਼ਮੀਨ ਕਬਜਾ ਕੀਤਾ ਹੋਇਆ ਹੈ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਟੈਂਟ ਲਗਾਉਣ ਅਤੇ ਤਿਆਰੀਆਂ ਤੋਂ ਰੋਕਿਆ ਗਿਆ ਜੋ ਕਿ ਬਹੁਤ ਮੰਦਭਾਗਾ ਹੈ। ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਅਸ਼ੀ ਮਾਨਯੋਗ ਅਦਾਲਤ ਦਾ ਪੂਰਾ ਸਤਿਕਾਰ ਕਰਦੇ ਹਾਂ ਅਤੇ ਜਲਦ ਹੀ 36 ਏਕੜ ਜ਼ਮੀਨ ਦੇ ਸਾਰੇ ਸਬੂਤ ਪੇਸ਼ ਕਰਾਂਗੇ।
               ਇਸ ਮੌਕੇ ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ, ਸੰਤ ਸਰਵਣ ਦਾਸ ਲੁਧਿਆਣਾ ਸੀਨੀ.ਵਾਈਸ ਪ੍ਰਧਾਨ , ਸੰਤ ਬਲਵੰਤ ਸਿੰਘ ਡਿੰਗਰੀਆਂ ਵਾਈਸ ਪ੍ਰਧਾਨ , ਸੰਤ ਰਮੇਸ਼ ਦਾਸ ਕਲਰਾਂ ਸ਼ੇਰਪੁਰ, ਸੰਤ ਧਰਮਪਾਲ ਸ਼ੇਰਗੜ, ਸੰਤ ਬਲਕਾਰ ਸਿੰਘ ਤਗੜ ਵਡਾਲਾ , ਸੰਤ ਜਗੀਰ ਸਿੰਘ ਨੰਦਾਚੌਰ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਗੁਰਮੀਤ ਦਾਸ ਪਿੱਪਲਾਂਵਾਲਾ, ਸੰਤ ਪ੍ਰੇਮ ਦਾਸ ਭਵਿਆਣਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਲਵਪ੍ਰੀਤ ਬੋਹਣ , ਗਿਆਨੀ ਰਵਿੰਦਰ ਸਿੰਘ, ਗਿਆਨੀ ਦਲਜੀਤ ਸਿੰਘ, ਰਾਮ ਭੱਜ ਕਰਾੜੀ,ਵੀ ਹਾਜਰ ਸਨ।

ਪੱਖ  : ਇਸ ਸਬੰਧੀ ਜਦੋਂ ਸੁਰਿੰਦਰ ਸ਼ਿੰਦੇ ਨਾਲ ਉਹਨਾ  ਦਾ ਪੱਖ ਜਾਨਣ ਲਈ ਉਨਾਂ ਦੇ ਦੋਵਾਂ ਨੰਬਰਾਂ ਤੇ ਵਾਰ-ਵਾਰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਚੱਕਣਾ ਮੁਨਾਸਿਬ ਨਹੀ  ਸਮਝਿਆ ! ਇਸ ਸਬੰਧੀ ਜਦੋਂ ਵੀ ਸੁਰਿੰਦਰ ਸ਼ਿੰਦਾ ਨਾਲ ਸੰਪਰਕ ਹੋਵੇਗਾ ਤਾਂ ਉਸਦਾ ਪੱਖ ਜਾਣ ਕੇ ਜਨਤਾ ਵਿੱਚ ਰੱਖ ਦਿੱਤਾ ਜਾਵੇਗਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleबोधिसत्व अंबेडकर पब्लिक स्कूल में माता श्रीमती चन्नो देवी ढंडा जी को दी गई श्रद्धांजलि
Next articleਇੰਸਪੈਕਟਰ ਊਸ਼ਾ ਰਾਣੀ ਨੇ ਥਾਣਾ ਸਿਟੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਵਜੋਂ ਸੰਭਾਲਿਆ ਚਾਰਜ