਼ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ) ਸੁਰ-ਸੰਗੀਤ ਸੰਸਥਾ ਦੋਆਬਾ ਬੰਗਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਮਾਂ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦੁੱਧ ਦੇ ਲੰਗਰ ਲਗਾਏ! ਪੋਹ ਦੇ ਮਹੀਨੇ ਦੇ ਇਹ ਦਿਨ ਸਿੱਖ ਇਤਿਹਾਸ ਦੇ ਬੜੇ ਹੀ ਦਰਦੀਲੇ ਹਨ | ਇਹਨਾਂ ਦਿਨਾਂ ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਜੀ ਅਤੇ ਅਨੇਕਾਂ ਸਿੰਘ ਸ਼ਹੀਦ ਹੋ ਗਏ | ਸ਼੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਤੱਕ ਦੀ ਦੁੱਖ ਭਰੀ ਦਾਸਤਾਨ ਨੂੰ ਕੋਟਿਨ ਕੋਟਿ ਪ੍ਰਣਾਮ ਹੈ।ਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਦੇ ਕਲਾਕਾਰਾਂ,ਸੰਗੀਤਕਾਰਾਂ,ਕੇ ਗੀਤਕਾਰਾਂ ਵਲੋਂ ਇਹਨਾਂ ਮਹਾਨ ਸ਼ਹਾਦਤਾਂ ਨੂੰ ਮੁੱਖ ਰੱਖ ਕੇ ਗੜ੍ਹਸ਼ੰਕਰ ਚੌਕ ਬੰਗਾ ਵਿਖੇ ਦੁੱਧ ਅਤੇ ਬਿੱਸਕੁੱਟਾ ਦੇ ਲੰਗਰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਲਗਾਏ ਗਏ ਸੰਸਥਾ ਦੇ ਸਾਰੇ ਮੈਂਬਰਾਂ ਹੱਥੀਂ ਸੇਵਾ ਕਰਕੇ ਸ਼ਹੀਦਾਂ ਨੂੰ ਕੋਟਿ-ਕੋਟਿ ਪ੍ਰਨਾਮ ਕੀਤਾ ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਜ ਦਦਰਾਲ,ਜਰਨਲ ਸਕੱਤਰ ਮਾਃਮੱਖਣ ਬਖਲੌਰ,ਖ਼ਜ਼ਾਨਚੀ ਜਗਦੀਸ਼ ਜਾਡਲਾ,ਵਾਇਸ ਪ੍ਰਧਾਨ ਵਿਜੇ ਗੁਣਾਚੌਰ ਸਕੱਤਰ ਹਰਦੀਪ ਦੀਪਾ,ਵਿੱਤਸਕੱਤਰ ਦਵਿੰਦਰ ਰੂਹੀ,ਮੁੱਖ ਸਲਾਹਕਾਰ ਗੀਤਕਾਰ ਦੀਪ ਅਲਾਚੌਰੀਆ,ਨਿੰਰਮਲ ਨਿੰਮਾ,ਲੱਕੀ ਹਿਆਲਾ,ਰਾਜ ਮਨਰਾਜ,ਰਾਮ ਮੌਜੀ,ਪਰਸ਼ੋਤਮ ਬੰਗੜ,ਵਿਸ਼ੇਸ਼ ਤੌਰ ਤੇ ਬਸਪਾ ਆਗੂ ਪਰਵੀਨ ਬੰਗਾ,ਜੈ ਪਾਲ ਸੁੰਡਾ,ਹਰਮੇਸ ਵਿਰਦੀ,ਰਵਿੰਦਰ ਮਹਿੰਮੀ ਬੰਗਾ,ਲੱਖਾ ਭੱਰੋਮਜਾਰਾ,ਦਵਿੰਦਰ ਬੀਸਲਾ,ਮਿਸ਼ਨਰੀ ਗਾਇਕ ਐਸ.ਐਸ.ਅਜਾਦ,ਹਰਦੇਵ ਚਾਹਲ,ਸੁਰਿੰਦਰ ਥਾਦੀ ਕਨੇਡਾ,ਅਮਨਪ੍ਰੀਤ ਸਿੰਘ ਝਿੱਕਾ,ਜਗਦੀਸ਼ ਕੌਰ,ਕਮਲਜੀਤ ਕੌਰ,ਰੀਟਾ ਸਿੱਧੂ,ਹਰਦੀਪ ਬੱਲ,ਮਹੇਸ਼ ਸਾਜਨ,ਪੱਤਰਕਾਰ ਸਰਿੰਦਰ ਕਰਮ,ਨਰਿੰਦਰ ਮਾਹੀ,ਜੱਸੀ ਨਿਗਾਹ,ਕ੍ਰਿਸ਼ਨ ਹੀਓ,ਸੋਨੀ ਸਰੋਆ,ਦਲਜੀਤ ਬਾਲੀ,ਪਵਨਦੀਪ ਬੀਸ਼ਲਾ,ਸਤਨਾਮ ਸੂਰਮਾ ਭਵ-ਮਨਰਾਜ ਜੀ ਪਹੁੰਚੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly