ਪਰਮ ਪਿਤਾ ਪਰਮਾਤਮਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਬਲਿਹਾਰੀ ਕੁਦਰਤ ਵਸਿਆ,
ਕਣ ਕਣ ਵਿੱਚ ਸਾਰੇ ਸੰਸਾਰ ।
ਮਹਿਮਾ ਉਸ ਦੀ ਕਹੀ ਨਾ ਜਾਵੇ,
ਉਹ ਸਭ ਦਾ ਪਾਲਣ ਹਾਰ ।

ਆਸਤਿਕ ਹੋਵੇ ਜਾਂ ਨਾਸਤਿਕ ਬੰਦਾ,
ਕਰਨ ਸਭ ਉਸ ਦਾ ਗੁਣ ਗਾਨ ।
ਆਪਣੇ ਆਪ ਚ ਭੁੱਲਿਆ ਫਿਰੇ ਜਾਂ ਹੰਕਾਰੀ,
ਇੱਕ ਨਾ ਇੱਕ ਦਿਨ ਆਉਣਾ ਰਾਹ ਤੇ ਹੋਕੇ ਪ੍ਰੇਸ਼ਾਨ।

ਖੁਸ਼ੀ ਵਸਦਿਆਂ ਨੂੰ ਦੇਖ ਕੇ ,
ਗੁਰੂ ਹੁੰਦਾ ਸਭ ਤੇ ਦਿਆਲ ।
ਆਪਸ ਵਿਚ ਰਲ ਕੇ ਵੰਡਣ ਮਹੱਬਤਾਂ,
ਜ਼ੱਰੇ ਜ਼ੱਰੇ ਦਾ ਰੱਖੇ ਖਿਆਲ ।

ਲਹਿਰਾਂ ਉਠਦੀਆਂ ਵਿਰੋਧਾਭਾਸ ਦੀਆਂ ,
ਨਿਰ-ਵਿਰੋਧੀ ਲਹਿਰਾਂ ਉਨ੍ਹਾਂ ਨੂੰ ਕਰਨ ਨਿਢਾਲ। ਪਾਈ ਪਾਈ ਦਾ ਰੱਖੇ ਹਿਸਾਬ,
ਆਪਣੇ ਭਗਤਾਂ ਦੀ ਪੈਜ ਰਖਦਾ ਆਇਆ ਨਾਲੋ ਨਾਲ ।

ਆਪੇ ਉਲਝਾਵੇ , ਆਪੇ ਸੁਲਝਾਵੇ ,
ਲਾਲਚ ਦੇ ਕੇ ਜਗਤ ਤਮਾਸ਼ੇ ਰਚਾਵੇ ।
ਗ਼ਲਤੀਆਂ ਜਿਹੜੀਆਂ ਸੁਪਨਿਆਂ ‘ਚ ਵੀ ਕੀਤੀਆਂ ,
ਉਨ੍ਹਾਂ ਦੀ ਸਜ਼ਾ ਵੀ ਸਮੇਂ-ਸਮੇਂ ਦਿੰਦਾ ਜਾਵੇ ।

ਕਈ ਉਸ ਦੀ ਹੋਂਦ ਤੇ ਕਰਨ ਸਵਾਲ ,
ਸਾਹਮਣੇ ਸਾਖਿਆਤ ਆਉਂਦਾ ਨਜ਼ਰ ।
ਅੜਾਉਣੀਆਂ ਪਾ ਪਾ ਦਰਸ਼ਨ ਦੇ ਜਾਵੇ,
ਫਿਰ ਵੀ ਜੇ ਕੋਈ ਨ੍ਹੀਂ ਮੰਨਦਾ ਉਹਦੀ ਕੱਢੇ ਕਸਰ।

ਖੜੇ ਪਾਣੀਆਂ ਨੂੰ ਲੱਗੇ ਜਿਲ੍ਹਬ ,
ਹੱਥ ਪੈਰ ਦਿੱਤੇ ਕਿਰਤ ਕਰਨ ਲਈ ।
ਜਿਹਬਾ ਦਿੱਤੀ ਨਾਮ ਜਪਣ ਲਈ ,
ਕਮਾਈ ਦਿੰਦਾ ਦਸਵੰਧ ਜਾਂ ਵੰਡ ਛੱਕਣ ਲਈ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ।
ਫੋਨ ਨੰਬਰ : 9878469639

 

Previous articleਮਾਸਟਰ ਰਾਮ ਲਾਲ ਦੀ ਵਿਦਾਇਗੀ ਪਾਰਟੀ
Next articleਕੈਦ ਪੰਛੀ……