ਸੁਪਰੀਮ ਕੋਰਟ ਨੇ ਨੋਇਡਾ ’ਚ ਸੁਪਰਟੈੱਕ ਦੇ 40 ਮੰਜ਼ਿਲਾ ਦੋ ਟਾਵਰਾਂ ਨੂੰ ਢਾਹੁਣ ਦਾ ਹੁਕਮ ਦਿੱਤਾ

ਨਵੀਂ ਦਿੱਲੀ(ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਨੋਇਡਾ ਵਿੱਚ ਸੁਪਰਟੈੱਕ ਦੇ ਐਮਰਾਲਡ ਕੋਰਟ ਪ੍ਰਾਜੈਕਟ ਦੇ 40 ਮੰਜ਼ਿਲਾ ਦੋ ਟਾਵਰਾਂ ਨੂੰ ਢਾਹੁਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ ਉਸਾਰੀ ਨਾਜ਼ਾਇਜ਼ ਢੰਗ ਨਾਲ ਕੀਤੀ ਗਈ ਹੈ। ਸਰਵਉੱਚ ਅਦਾਲਤ ਨੇ ਕਿਹਾ ਕਿ 40 ਮੰਜ਼ਿਲਾ ਦੋ ਟਾਵਰਾਂ ਨੂੰ ਨੋਇਡਾ ਅਥਾਰਟੀ ਦੀ ਨਿਗਰਾਨੀ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਡੇਗ ਦਿੱਤਾ ਜਾਵੇ। ਫੈਸਲੇ ਦੌਰਾਨ ਕਿਹਾ ਗਿਆ ਕਿ ਸੁਪਰਟੈੱਕ ਦੇ 915 ਫਲੈਟਾਂ ਤੇ ਦੁਕਾਨਾਂ ਵਾਲੇ ਇਨ੍ਹਾਂ ਟਾਵਰਾਂ ਦੀ ਉਸਾਰੀ ਨੋਇਡਾ ਅਥਾਰਟੀ ਦੀ ਮਿਲੀਭੁਗਤ ਨਾਲ ਕੀਤੀ ਗਈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਮੀ ਪਾਰਟੀਆਂ ਨੇ ਅਣਦੱਸੇ ਸਰੋਤਾਂ ਤੋਂ 3377.41 ਕਰੋੜ ਰੁਪਏ ਇਕੱਠੇ ਕੀਤੇ
Next articleਕੈਪਟਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ’ਚ ਐੱਸਐੱਫਜੇ ਦੇ ਪੰਨੂ ਖ਼ਿਲਾਫ਼ ਕੇਸ ਦਰਜ