ਨਵੀਂ ਦਿੱਲੀ, (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਫਰਵਰੀ 2012 ਵਿਚ ਕੇਰਲ ਦੇ ਤੱਟ ਕੋਲ ਕੇਰਲ ਦੇ ਦੋ ਮਛੇਰਿਆਂ ਦੀ ਹੱਤਿਆ ਕਰਨ ਦੇ ਦੋਸ਼ੀ ਇਟਲੀ ਦੇ ਦੋ ਜਲ ਸੈਨਿਕਾਂ ਖ਼ਿਲਾਫ਼ ਭਾਰਤ ਵਿਚ ਚੱਲ ਰਹੇ ਅਪਰਾਧਿਕ ਕੇਸ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਐੱਮਆਰ ਸ਼ਾਹ ਦੇ ਬੈਂਚ ਨੇ ਇਸ ਕੇਸ ਵਿੱਚ ਇਟਲੀ ਦੇ ਦੋ ਮਹਾਲਾਂ ਖ਼ਿਲਾਫ਼ ਐੱਫਆਈਆਰ ਅਤੇ ਕਾਰਵਾਈ ਰੱਦ ਕਰ ਦਿੱਤੀ ਹੈ।
ਬੈਂਚ ਨੇ ਕਿਹਾ ਕਿ ਭਾਰਤ ਦੁਆਰਾ ਪ੍ਰਵਾਨ ਕੀਤੇ ਅੰਤਰਰਾਸ਼ਟਰੀ ਸਾਲਸੀ ਸਮਝੌਤੇ (ਅੰਤਰਰਾਸ਼ਟਰੀ ਆਰਬਿਟਲ ਐਵਾਰਡ) ਅਨੁਸਾਰ ਕੇਰਲ ਦੇ ਦੋ ਮਛੇਰਿਆਂ ਦੀ ਹੱਤਿਆ ਦੀ ਅਗਲੀ ਜਾਂਚ ਇਟਲੀ ਵਿੱਚ ਕੀਤੀ ਜਾਏਗੀ। ਅਦਾਲਤ ਨੇ ਕਿਹਾ ਕਿ ਇਟਲੀ ਦੁਆਰਾ ਪੀੜਤ ਪਰਿਵਾਰਾਂ ਨੂੰ 10 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੋ “ਨਿਆਂ ਅਤੇ ਕਾਫ਼ੀ” ਹੈ। ਅਦਾਲਤ ਨੇ ਕਿਹਾ ਕਿ ਇਸ ਰਕਮ ਵਿਚੋਂ ਚਾਰ-ਚਾਰ ਕਰੋੜ ਰੁਪਏ ਕੇਰਲਾ ਦੇ ਦੋਵਾਂ ਮਛੇਰਿਆਂ ਦੇ ਵਾਰਸਾਂ ਦੇ ਨਾਮ ’ਤੇ ਜਮ੍ਹਾ ਕੀਤੇ ਜਾਣੇ ਚਾਹੀਦੇ ਹਨ ਅਤੇ ਬਾਕੀ 2 ਕਰੋੜ ਰੁਪਏ ਕਿਸ਼ਤੀ ਮਾਲਕ ਨੂੰ ਦਿੱਤੇ ਜਾਣੇ ਚਾਹੀਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly