ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸੁਪਰਵਾਈਜ਼ਰ ਯੂਨੀਅਨ ਦਾ ਗਠਨ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਰਾਜਾ ਹੰਸ ਪ੍ਰਧਾਨ ਸਫਾਈ ਮਜ਼ਦੂਰ ਫੈਡਰੇਸ਼ਨ ਅਤੇ ਕਮਲ ਭੱਟੀ ਪ੍ਰਧਾਨ ਆਊਟਸੋਰਸ ਯੂਨੀਅਨ ਅਤੇ ਉਹਨਾਂ ਦੇ ਸਾਰੇ ਹੀ ਯੂਨੀਅਨ ਸਾਥੀਆਂ ਨੇ ਮਿਲ ਕੇ ਅਸ਼ਵਨੀ ਕੁਮਾਰ ਲੱਡੂ ਨੂੰ ਸੁਪਰਵਾਈਜ਼ਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਅਤੇ ਧਰਮਿੰਦਰ ਨੂੰ ਚੇਅਰਮੈਨ ਵਜੋਂ ਸਤਿਕਾਰ ਦਿੱਤਾ ਗਿਆ। ਉਹਨਾਂ ਦੇ ਨਾਲ ਅਰੁਣ ਕੁਮਾਰ ਆਦੀਆ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਅਤੇ ਸਾਰੇ ਹੀ ਨਵ ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਆਊਟਸੋਰਸ ਯੂਨੀਅਨ ਦੇ ਚੇਅਰਮੈਨ ਰਕੇਸ਼ ਸਿੱਧੂ ਵਾਈਸ ਚੇਅਰਮੈਨ, ਸੁਰਿੰਦਰ ਪਾਲ ਬਿੱਟੂ ਸੀਵਰਮੈਨ ਯੂਨੀਅਨ ਦੇ ਪ੍ਰਧਾਨ, ਨਰੇਸ਼ ਕੁਮਾਰ ਬੱਬੂ ਆਊਟਸੋਰ ਯੂਨੀਅਨ ਦੇ ਵਾਈਸ ਪ੍ਰਧਾਨ, ਅਨਿਲ ਗਿੱਲ ਬੇਲਦਾਰ ਯੂਨੀਅਨ ਦੇ ਪ੍ਰਧਾਨ, ਸੁਰਿੰਦਰ ਕੁਮਾਰ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਉਪ ਪ੍ਰਧਾਨ ਜਤਿੰਦਰ ਕੁਮਾਰ ਜੱਸੀ ਇਲੈਕਟਰੀਕਲ ਯੂਨੀਅਨ ਦਾ ਪ੍ਰਧਾਨ ਜਤਿਸ਼ ਅਗਰਵਾਲ ਵਜੋਂ ਚੋਣ ਕੀਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly