(ਸਮਾਜ ਵੀਕਲੀ)
ਵਹਿਮਾਂ ਭਰਮਾਂ ਚ ਪਾਉਣ ਵਾਲੇ ਟੋਲੇ______
ਕਮਜ਼ੋਰ ਮਨਾਂ ਨੂੰ ਵੱਸ ਵਿੱਚ ਕਰਕੇ,
ਬੁੱਧੂ ਬਣਾਈ ਰੱਖਦੇ ਜੋਤਿਸ਼ ਵਾਲੇ।
ਜਾਲ ਵਿਛਾ ਕੇ ਆਪਣੀ ਜਾਦੂਗਰੀ ਦਾ,
ਲੁੱਟੀਂ ਜਾਂਦੇ ਲੋਕ ਭੋਲੇ-ਭਾਲੇ।
ਆਸਰਾ ਲੱਭਦਾ ਫਿਰੇ, ਅਕਲ ਦਾ ਅੰਨ੍ਹਾ,
ਨਜਾਇਜ਼ ਫਾਇਦਾ ਉਠਾਉਂਦੇ,ਤੇਜ-ਤਰਾਰ ਬੰਦੇ।
ਗੋਲ ਮੋਲ ਗੱਲਾਂ ਕਰਕੇ, ਸ਼ਿਕਾਰ ਫਸਾਉਂਦੇ,
ਉੱਲੂ ਬਣਾ ਬਣਾ ਸਾਊ ਲੋਕਾਂ ਦਾ, ਚਲਾਉਂਦੇ ਆਪਣੇ ਧੰਦੇ।
ਗੂੜ੍ਹੀ ਵਿਦਿਆ ਦੀਆਂ ਕਰ ਕਰ ਗੱਲਾਂ, ਆਪਣੀ ਗੱਲ ਜਚਾਉਂਦੇ,
ਪੂਰੀ ਪੁਣਛਾਣ ਕਰਕੇ,ਭੇਤ ਸਾਰਾ ਲਾਉਂਦੇ।
ਤਾਕੀਦ ਕਰਦੇ, ਕਿਸੇ ਹੋਰ ਨੂੰ ਨ੍ਹੀਂ ਦੱਸਣਾ,
ਸ਼ਰਤੀਆ ਇਲਾਜ ਦਾ ਝਾਂਸਾ ਦਿਵਾਉਂਦੇ।
ਕਈ ਵਾਰੀ ਗਰੋਹ ਬਣਾ ਕੇ, ਗਾਹਕ ਫਸਾਉਂਦੇ,
ਅੰਧ ਵਿਸ਼ਵਾਸੀ ਲੋਕਾਂ ਨੂੰ, ਰਹਿਣ ਡਰਾਉਂਦੇ।
ਤਾਰਾ ਟੁੱਟਣਾ ਜਾਂ, ਧੂਮਕੇਤੂ ਆਕਾਸ਼ ਵਿੱਚ, ਤੇਜ ਰੋਸ਼ਨੀ ਨਾਲ ਬਲਨਾ,
ਮਹਾਂਮਾਰੀ ਫੈਲਣਾ ਜਾਂ ਲੜਾਈ ਲੱਗਣ ਦਾ ਵਹਿਮ ਪਾਉਂਦੇ।
ਵਾਵਰੋਲੇ, ਤੂਫ਼ਾਨਾਂ,ਚੱਕਰਵਾਤਾਂ ਵਿੱਚ ਵਸਦੀਆਂ, ਬੁਰੀਆਂ ਆਤਮਾਵਾਂ,
ਪ੍ਰਾਹੁਣੇ ਘਰ ਪਹੁੰਚਣ ਤੇ ਤੇਲ ਚੋਣਾ, ਰਾਤੀ ਸਲਾਹ ਕਰਨੀ ਹੁੰਦੀ ਮਾੜੀ,
ਇਹਨਾਂ ਸਾਰੀਆਂ ਗੱਲਾਂ ਵਿੱਚ, ਹੁੰਦਾ ਡਰ ਦਾ ਪਰਛਾਵਾਂ।
ਤਰਕਸ਼ੀਲ ਹੀ ਵਹਿਮ ਦੂਰ ਕਰਦੇ, ਬੰਦਾ ਫਿਰ ਵੀ ਰਹੇ ਅਨਾੜੀ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ : 9878469639