(ਸਮਾਜ ਵੀਕਲੀ)
ਮੁੰਡਾ ਪੈਦਾ ਕਰਨ ਲਈ ਰੱਬ ਅੱਗੇ ਦੁਆਵਾਂ ਹੋਈਆਂ,
ਜਨਮ ਹੁੰਦਿਆਂ ਸਾਰ ਹੀ ਫਿਰ ਸੁੱਖਾਂ ਲਹੀਆਂ l
ਐਕਸ ਵਾਈ ਕਰੋਮੋਸੋਮ ਮਿਲ ਪੈਦਾ ਮੁੰਡਾ ਹੋਇਆ,
ਕਿਰਪਾ ਰੱਬ ਦੀ ਹੋਈ, ਗੱਲਾਂ ਮਾਪਿਆਂ ਕਹੀਆਂ l
ਬਿਮਾਰੀ ਵੇਲੇ ਨਾ ਕਿਰਪਾ ਉੱਪਰ ਵਾਲੇ ਕੀਤੀ,
ਦੁੱਖ ਮੁਸੀਬਤਾਂ ਆਪਣੀ ਜਾਨ ਤੇ ਆਪੇ ਸਹੀਆਂ l
ਜਵਾਨ ਹੋਇਆ ਤਾਂ ਰੁਪਈਆਂ ਬਿਨਾਂ ਨਾ ਕੰਮ ਚੱਲੇ,
ਅੱਗੇ ਭਾਵੇਂ ਮਾਇਆ ਨਾਗਣੀ ਦੀਆਂ ਤੁੱਕਾਂ ਪਈਆਂ l
ਸੁਣਾ ਉਪਦੇਸ਼ ਮਹਾਂਪੁਰਸ਼ਾਂ ਨੇ ਨਿੱਤ ਮੱਥੇ ਟਿਕਵਾਏ,
ਅਣਭੋਲਪੁਣੇ ਵਿੱਚ ਮੁੰਡੇ ਜੇਬਾਂ ਹਲਕੀਆਂ ਕਰੀਆਂ l
ਵਿਆਹ ਕਰਵਾਉਣ ਲਈ ਸੀ ਮਹੂਰਤ ਨਿਕਲੇ,
ਬਦਲੇ ਵਿੱਚ ਜੇਬਾਂ ਰੱਜ ਜੋਤਸ਼ੀਆਂ ਦੀਆਂ ਭਰੀਆਂ l
ਰਾਹੂ ਕੇਤੂ ਦੀ ਕਰੋਪੀ ਦੱਸ ਬੜੀ ਵਾਰ ਡਰਾਇਆ,
ਉਪਾਅ ਲਈ ਟੂਣੇ ਫੋਟੋਆਂ ਨਹਿਰਾਂ ਵਿੱਚ ਤਰੀਆਂ l
ਮੰਗਲ ਅਤੇ ਸ਼ਨੀਵਾਰ ਦਿਨ ਬਾਹਲੇ ਕਰੜੇ ਦੱਸੇ,
ਬਚਾਓ ਲਈ ਸਾੜੇ ਤੇਲ, ਅੱਕੜੇ ਤੇ ਵੇਲਾਂ ਹਰੀਆਂ l
ਰੁਜ਼ਗਾਰ ਲਈ ਕਾਮੇ ਪੱਥਰ ਦੀਆਂ ਮੂਰਤਾਂ ਘੜ੍ਹੀਆਂ,
ਧਾਰਮਿਕ ਥਾਵਾਂ ਤੇ ਜਾ ਸ਼ਕਤੀ ਵਾਲੀਆਂ ਬਣੀਆਂ l
ਜ਼ਿੰਦਗੀ ਮੁੰਡੇ ਦੀ ਬਹੁਤ ਅਜੀਬ ਜਿਹੀ ਬੀਤੀ,
ਕਿਤਾਬਾਂ ਵੀ ਸਾਰੀ ਉਮਰ ਰੱਟੇ ਲਾ ਲਾ ਪੜ੍ਹੀਆਂ l
ਅਵਤਾਰ ਲਾਈਲੱਗਾਂ ਦੀ ਛਿੱਲ ਪੁਜਾਰੀਆਂ ਲਾਹੀ,
ਖੁਰਦਪੁਰੀਆ ਪਿੱਛੇ ਲੱਗ ਬਾਹਲੀਆਂ ਭੇਡਾਂ ਮਰੀਆਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147