ਸੁਪਰ ਸੀਨੀਅਰ ਰੇਡੀਓਗਰਾਫਰਜ਼ ਨੂੰ ਕੀਤਾ ਸਨਮਾਨਿਤ

ਬੰਗਾ   (ਸਮਾਜ ਵੀਕਲੀ)    (ਚਰਨਜੀਤ ਸੱਲ੍ਹਾ ) ਰਿਟਾਇਰਡ ਸੀਨੀਅਰ ਰੇਡੀਓਗਰਾਫਰਜ਼ ਵੈਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਇੱਕ ਵਿਸ਼ੇਸ਼ ਪ੍ਰੋਗਰਾਮ ਜ਼ੋ ਕਿ ਡਾਕਟਰ ਹੋਮੀ ਜਹਾਂਗੀਰ ਭਾਭਾ ਪ੍ਰਮਾਣੂ ਊਰਜਾ ਦੇ ਖੋਜਕਾਰ – ਉਘੇ ਭੋਤਿਕ ਵਿਗਿਆਨੀ ਅਤੇ ਉਰਦੂ, ਪੰਜਾਬੀ ਤੇ ਹਿੰਦੀ ਦੇ ਉਘੇ ਲੇਖਕ ਸਾਹਿਰ ਲੁਧਿਆਣਵੀ ਨੂੰ ਸਮਰਪਿਤ ਸੀ , ਅਯੋਜਿਤ ਕੀਤਾ ਗਿਆ। ਇਹ ਸਮਾਗਮ ਸਰਵ ਸ੍ਰੀ ਹਰੀ ਬਿਲਾਸ ਹੀਉਂ , ਗੁਰਵਿੰਦਰ ਸਿੰਘ ਭੁੱਲਰ, ਗੋਪਾਲ ਸਿੰਘ ਸੰਧੂ, ਈਸ਼ਰ ਪਾਲ ਸਿੰਘ, ਦਲਬੀਰ ਸਿੰਘ, ਗੋਪਾਲ ਕਿਸ਼ਨ ਸ਼ਰਮਾ, ਚੰਦਰ ਪ੍ਰਕਾਸ਼ ਗਰਗ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਹਰੀ ਬਿਲਾਸ ਹੀਉਂ ਨੇ ਡਾਕਟਰ ਹੋਮੀ ਜਹਾਂਗੀਰ ਭਾਭਾ ਵਾਰੇ ਸੰਖੇਪ ਤੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਉਹ ਆਜ਼ਾਦ ਭਾਰਤ ਦੇ ਰੇਡੀਏਸ਼ਨ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਪਹਿਲੇ ਵਿਗਿਆਨੀ ਤੇ ਖੋਜੀ ਸਨ । ਉਹਨਾਂ ਦੁਆਰਾ ਹੀ ਆਜ਼ਾਦ ਭਾਰਤ ਵਿੱਚ ਆਪਣੇ ਪੱਧਰ ‘ਤੇ ਹੀ ਭਾਰਤ ਸਰਕਾਰ ਨਾਲ ਸਾਂਝੇ ਯਤਨਾਂ ਸਦਕਾ “ਭਾਭਾ ਐਟੋਮਿਕ ਰਿਸਰਚ ਸੈਂਟਰ” ਅਤੇ “ਅਟੋਮਿਕ ਅਨਰਜੀ ਰੈਗੂਲੈਰਟੀ ਬੋਰਡ” ਦੀ ਸੰਰਚਨਾ ਕੀਤੀ। ਡਾਕਟਰ ਹੋਮੀ ਭਾਭਾ ਦੀਆਂ ਖੋਜਾਂ ਤੇ ਯਤਨਾਂ ਦਾ ਹੀ ਸਿੱਟਾ ਹੈ ਕਿ ਅਜੋਕੇ ਸਮੇਂ ਭਾਰਤ ਦਾ ਨਾਮ , ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਦੁਨੀਆਂ ਦੇ ਉਘੇ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੈ। ਇਹ ਸਮਾਗਮ ਰੀਜੈਂਟਾ ਕਲਾਸਿਕ ਹੋਟਲ,ਲੁਧਿਆਣਾ ਵਿਖੇ ਹੋਣ ਕਰਕੇ , ਲੁਧਿਆਣਾ ਦੇ ਹੀ ਜੰਮ-ਪਲ , ਉਰਦੂ, ਪੰਜਾਬੀ ਤੇ ਹਿੰਦੀ ਦੇ ਉਘੇ ਲੇਖਕ ਸਾਹਿਰ ਲੁਧਿਆਣਵੀ ਨੂੰ ਸਮਰਪਿਤ ਕੀਤਾ ਗਿਆ।ਇਸ ਮੌਕੇ ‘ਤੇ ਸਰਵ ਸ੍ਰੀ ਗੁਰਵਿੰਦਰ ਸਿੰਘ ਭੁੱਲਰ, ਗੋਪਾਲ ਸਿੰਘ ਸੰਧੂ, ਦਲਬੀਰ ਸਿੰਘ, ਗੋਪਾਲ ਕਿਸ਼ਨ, ਐਸ. ਕੇ. ਸਰੀਨ, ਸੁਰਜੀਤ ਸਿੰਘ ਗਿੱਲ, ਅਸ਼ਵਨੀ ਕੁਮਾਰ, ਜਗਦੀਸ਼ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਇਸ ਪ੍ਰੋਗਰਾਮ ਵਿੱਚ ਮੈਡੀਕਲ ਰੇਡੀਓਗਰਾਫੀ ਕੈਟਾਗਰੀ ਦੇ 20 ਤੋਂ ਵੱਧ ਸੇਵਾ-ਮੁਕਤ ਸੁਪਰ ਸੀਨੀਅਰ ਰੇਡੀਓਗਰਾਫਰਜ਼ ਨੂੰ ਯਾਦਗਾਰੀ ਮੋਮੈਂਟੋ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ , ਜਿਨ੍ਹਾਂ ਵਿੱਚ ਸਰਵ ਸ੍ਰੀ ਪੁਸ਼ਪ ਰਾਜ ਸ਼ਰਮਾ, ਸੁਰਜੀਤ ਸਿੰਘ ਗਿੱਲ (ਕਨੇਡਾ), ਸੁਭਾਸ਼ ਚੰਦਰ ਕੁੰਦੀ, ਪ੍ਰੇਮਜੀਤ ਸਿੰਘ, ਸੁਭਾਸ਼ ਚੰਦਰ ਲੁਧਿਆਣਾ, ਸ਼ਰਨਜੀਤ ਕੌਰ ਕਪੂਰਥਲਾ, ਰਜਿੰਦਰ ਦੱਤ, ਅਸ਼ਵਨੀ ਕੁਮਾਰ,ਗਿ:ਮਨਮੋਹਨ ਸਿੰਘ, ਐਸ. ਕੇ. ਸਰੀਨ,ਮੇਵਾ ਸਿੰਘ ,ਲੇਟ ਪਵਨ ਕੁਮਾਰ ਬਾਂਸਲ, ਲੇਟ ਲਾਲ ਸਿੰਘ, ਵਰਿੰਦਰ ਬਜਾਜ, ਗੁਰਦਾਸ ਸਿੰਘ, ਨਛੱਤਰ ਸਿੰਘ, ਪਰਮਜੀਤ ਕੌਰ , ਜਗਦੀਸ਼ ਸਿੰਘ, ਸੁਰਿੰਦਰ ਸਿੰਘ ਅਤੇ ਵਿਜੈ ਗੋਇਲ ਸ਼ਾਮਲ ਸਨ।
ਇਸ ਸਮੇਂ ਸਮੂਹ ਰਿਟਾਇਰਡ ਸੀਨੀਅਰ ਰੇਡੀਓਗਰਾਫਰਜ਼ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਬਿਨਾਂ ਦੇਰ ਹਲ ਕੀਤਾ ਜਾਵੇ ਅਤੇ ਬਕਾਏ ਤੁਰੰਤ ਦਿੱਤੇ ਜਾਣ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਜਤਿੰਦਰ ਸਿੰਘ, ਪ੍ਰਕਾਸ਼ ਚੰਦ ਦੋਸ਼ੀ,ਅਵਤਾਰ ਸਿੰਘ, ਸੁਖਵੀਰ ਸਿੰਘ ਚਾਹਲ, ਅਮਨ ਬਾਂਸਲ, ਕੁਲਵੰਤ ਸਿੰਘ, ਤੇ ਸ਼੍ਰੀਮਤੀ ਰਾਜਵਿੰਦਰ ਕੌਰ ਸ਼ਾਮਲ ਸਨ। ਇਸ ਸਮੇਂ ਸਭਨਾਂ ਮੈਂਬਰਾਨ ਨੇ ਸ: ਦਵਿੰਦਰਪਾਲ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਖਾਸ ਕਰਕੇ ਪ੍ਰਸੰਸਾ ਕੀਤੀ ਗਈ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ੍ਰੀ ਹਰੀ ਬਿਲਾਸ ਹੀਉਂ ਨੇ ਨਿਭਾਈ ਅਤੇ ਸਮੂਹ ਮੈਂਬਰਾਨ ਦਾ ਇਸ ਸਮਾਗਮ ਦੀ ਸਫਲਤਾ ਤੇ ਸਹਿਯੋਗ ਲਈ ਧੰਨਵਾਦ ਕੀਤਾ।

ਹਰੀਬਿਲਾਸ ਹੀਓਂ
 9417388933

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਨਗਰ ਨਿਗਮ ਤੇ ਬੀਓਂਡ ਦੀ ਆਈ ਟਰੱਸਟ ਫਾਊਂਡੇਸ਼ਨ ਵਲੋਂ ਭੰਗੀ ਚੋਅ ਵਿਖੇ ਮਨਾਇਆ ਵਿਸ਼ਵ ਧਰਤੀ ਦਿਵਸ
Next articleThe RTE Act of 2009 – Students belonging to EWS