ਸੁੰਨੜ ਕਲਾਂ ਵਿਖੇ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਨੂਰਮਹਿਲ (ਸਮਾਜ ਵੀਕਲੀ)(ਸਤਨਾਮ ਸਿੰਘ ਸਹੂੰਗੜਾ)
ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬੇ ਸ਼ਹੀਦਾਂ ਪਿੰਡ ਸੁੰਨੜ ਵਲੋਂ ਅਤੇ ਐਨ ਆਰ ਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ। ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਏ ਗਏ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਵਿੱਚ ਢਾਡੀ ਜਥਾ ਸੰਗਤਪੁਰ ਵਾਲਿਆਂ ਅਤੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਦੇ ਜਥੇ ਵਲੋਂ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਜੀਵਨ ਵਾਰੇ ਆਈਆਂ ਸੰਗਤਾਂ ਨੂੰ ਚਾਨਣਾ ਪਾ ਕੇ ਨਿਹਾਲ ਕੀਤਾ। ਆਈਆਂ ਸੰਗਤਾਂ ਲਈ ਗੁਰੂ ਕੇ ਲੰਗਰਾਂ ਦੇ ਅਤੁੱਟ ਭੰਡਾਰੇ ਵਰਤਾਏ ਗਏ। ਹੱਦ ਤੋਂ ਜਿਆਦਾ ਪੈ ਰਹੀ ਗਰਮੀ ਨੂੰ ਮੁੱਖ ਰੱਖਦਿਆਂ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਵਾਸਤੇ ਪਾਣੀ ਵਾਲੇ ਪੱਖਿਆਂ ਦਾ ਵੀ ਬਰਾਬਰ ਇੰਤਜਾਮ ਕੀਤਾ ਗਿਆ ਸੀ। ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਚੱਲ ਰਹੀ ਸੀ। ਇਸ ਮੌਕੇ ਮੈਂਬਰ ਗਿਆਨ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ, ਹੈਡ ਗ੍ਰੰਥੀ ਜਗਤਾਰ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ, ਕੈਪਟਨ ਕੇਵਲ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਹਰਬੰਸ ਸਿੰਘ, ਮੱਖਣ ਸਿੰਘ, ਬਲਿਹਾਰ ਸਿੰਘ, ਬਲਵੀਰ ਸਿੰਘ, ਕੁਲਵੰਤ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਮੈਨੇਜਰ ਨੀਨਾ ਅਰੋੜਾ ਨੂੰ ਬਦਲੀ ਹੋਣ ਤੇ ਕੀਤਾ ਸਨਮਾਨਿਤ
Next articleਸੜੋਆ ਪੁਲਸ ਵਲੋਂ 12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ ਕੀਤਾ