HOME ਸੂਰਜ ਤੋਂ ਉਮੰਗ

ਸੂਰਜ ਤੋਂ ਉਮੰਗ

ਸਰਬਜੀਤ ਮੰਗੂਵਾਲ

(ਸਮਾਜ ਵੀਕਲੀ) 

ਪਹਿਲਾਂ ਵਾਲੀ ਆਲਸ ਛੱਡ ਕੇ
ਨਵੀਂ ਲਈਏ ਅੰਗੜਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ,
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਹਾਕਮ ਹੈ ਡਾਢਾ ਵੇ ਲੋਕੋ
ਜਾਵੇ ਵੰਡੀਆਂ ਪਾਈ,
ਅਸੀਂ ਸਾਰੇ ਹਾਂ ਭਾਈ-ਭਾਈ
ਸਮਝੋ ਓਹਦੀ ਚੁਤਰਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ,
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਕਿਰਤ ਕਰੋ ਤੇ ਵੰਡ-ਛਕੋ ਦਾ
ਨਾਨਕ ਨਾਅਰਾ ਲਾਇਆ,
ਸਾਰਾ ਹੀ ਸਰਬੰਸ ਵਾਰ ਕੇ
ਗੋਬਿੰਦ ਨੇ ਦੁਹਰਾਇਆ,
ਬੰਦਾ ਸਿੰਘ ਬਹਾਦਰ ਨੇ ਫਿਰ
ਇੱਟ ਨਾਲ ਇੱਟ ਖੜਕਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ,
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਯਾਦ ਕਰੋ ਓਹ ਗਦਰੀ ਬਾਬੇ
ਛੱਡ ਅਮਰੀਕਾ ਆਏ,
ਭਗਤ ਸਰਾਭੇ ਤੇ ਊਧਮ ਨੇ
ਟੋਡੀ ਸਨ ਭਜਾਏ,
ਇਹ ਹਾਕਮ ਨੇ ਯਾਰ ਟੋਡੀ ਦੇ
ਜਾਣ ਭੁਲੇਖੇ ਪਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ,
ਝੁੱਗੀਆਂ ਵਿੱਚ ਕਰੇ ਰੁਸ਼ਨਾਈ।

ਕੱਠੇ ਹੋ ਜਾਓ ਕਿਰਤੀ ਲੋਕੋ
ਏਕਾ ਕਰਕੇ ਸਰਨਾ,
ਵਿੱਚ ਮੈਦਾਨੇ ਡਟ ਜਾਓ ਸਾਰੇ
ਬੇਸ਼ੱਕ ਪੈ ਜਾਏ ਮਰਨਾ,
ਇਕ-ਜੁਟ ਹੋ ਗਲਵਕੜੀ ਪਾ ਲਓ
ਛੱਡੋ ਸਭ ਲੜਾਈ,
ਤੱਕੀਏ ਓਸ ਸੂਰਜ ਦੇ ਵੱਲ ਜੋ,
ਝੁੱਗੀਆਂ ਵਿਚ ਕਰੇ ਰੁਸ਼ਨਾਈ।
ਤੱਕੀਏ ਓਸ ਸੂਰਜ,,,,,
***
ਸਰਬਜੀਤ ਮੰਗੂਵਾਲ

ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਮੀਂਹ ਨੇ ਤਬਾਹੀ ਮਚਾਈ, 22 ਮੌਤਾਂ; ਦਰਜਨਾਂ ਜ਼ਖਮੀ
Next articleਇਸ ਅਦਾਕਾਰ ਲਈ ਵਧੀਆਂ ਮੁਸ਼ਕਲਾਂ, ਹਰਿਆਣਾ ਦੇ ਕਲਾਕਾਰ ਨੇ ਉਸ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ; ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ