ਨਗਰ ਨਿਗਮ ਨੇ ਲਈ ਐੱਨ- ਚੋਅ ਦੀ ਸਾਰ

ਚੰਡੀਗੜ੍ਹ (ਸਮਾਜ ਵੀਕਲੀ): ਸ਼ਹਿਰ ਵਿੱਚ ਭਾਵੇਂ ਮੌਨਸੂਨ ਸਮੇਂ ਤੋਂ ਦੇਰੀ ਨਾਲ ਆਉਣ ਦਾ ਆਸ ਜਤਾਈ ਜਾ ਰਹੀ ਹੈ ਪਰ ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਲਈ ਬਣਾਏ ਸੁਖਨਾ ਚੋਅ, ਪਟਿਆਲਾ ਕੀ ਰਾਉ ਅਤੇ ਐਨ-ਚੋਅ ਦੇ ਸਫ਼ਾਈ ਕਾਰਜ ਅਧੂਰੇ ਹਨ ਜਿਸ ਬਾਰੇ ਪੰਜਾਬੀ ਟ੍ਰਿਬਿਊਨ ਵੱਲੋਂ ਦੋ ਦਿਨਾਂ ਪਹਿਲਾਂ ਚੁੱਕੇ ਗਏ ਮਸਲੇ ਤੋਂ ਬਾਅਦ ਨਗਰ ਨਿਗਮ ਚੰਡੀਗੜ੍ਹ ਨੇ ਐੱਨ-ਚੋਅ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਹੈ। ਐਨ-ਚੋਅ ਦੀ ਸਫ਼ਾਈ ਕਾਰਜ ਸ਼ੁਰੂਆਤ ਮੇਅਰ ਰਵੀ ਕਾਂਤ ਦੀ ਅਗਵਾਈ ਹੇਠ ਟੀਮ ਨੇ ਕੀਤੀ ਹੈ। ਨਿਕਾਸੀ ਲਈ ਬਣਾਏ ਗਏ ਐਨ-ਚੋਅ ਵਿੱਚ ਪਿਛਲੇ ਲੰਬੇ ਸਮੇਂ ਤੋਂ ਗੰਦਗੀ ਦੇ ਢੇਰ ਲੱਗੇ ਹੋਏ ਸਨ।

ਮੌਨਸੂਨ ਦੀ ਆਮਦ ਨੂੰ ਵੇਖਦਿਆਂ ਨਿਗਮ ਨੇ ਸਫ਼ਾਈ ਦੇ ਕਾਰਜ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਦੱਸਿਆ ਕਿ ਐੱਨ-ਚੋਅ ਨੂੰ ਪਲਾਸਟਿਕ ਮੁਕਤ ਕੀਤਾ ਜਾਵੇਗਾ। ਦੂਜੇ ਪਾਸੇ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚੋਂ ਲੰਘਦੀ ਸੁਖਨਾ ਚੋਅ ਅਤੇ ਪਟਿਆਲਾ ਕੀ ਰਾਉ ਦੀ ਸਫ਼ਾਈ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤਿੰਨਾਂ ਚੋਅ ਨੂੰ ਕੁਝ ਦਿਨਾਂ ਵਿੱਚ ਸਫ਼ਾਈ ਕਾਰਜ ਕਰ ਦਿੱਤਾ ਹੈ। ਮੌਨਸੂਨ ਦੀ ਆਮਦ ਨੂੰ ਵੇਖਦਿਆਂ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਪਹਿਲਾਂ ਵੀ ਸਫ਼ਾਈ ਦੇ ਆਦੇਸ਼ ਦਿੱਤੇ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਕਨੀਸ਼ੀਅਨ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਵਿਦਿਆਰਥੀ ਭੜਕੇ
Next articleਮੁਹਾਲੀ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ ਇੱਕ ਕਰੋੜ ਦੇ ਕੰਮ ਪਾਸ ਕਰਨ ਵਾਲਾ ਮਤਾ ਰੱਦ