ਓਧਰ ਅਕਾਲੀ ਦਲ ਤੋਂ ਬਾਗ਼ੀ ਧੜਾ ਜਲੰਧਰ ਵਿੱਚ ਇਕੱਠਾ ਹੋਇਆ
ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਲੰਘੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਈ ਰਾਜਨੀਤਿਕ ਪਾਰਟੀਆਂ ਦੀ ਕਰਾਰੀ ਹਾਰ ਹੋਈ ਜੋ ਹਮੇਸ਼ਾ ਹੀ ਜਿੱਤਦੀਆਂ ਸਨ ਤੇ ਹੱਕੀ ਮੰਗਾਂ ਲਈ ਲੜਦੀਆਂ ਸਨ ਇਸੇ ਸੰਦਰਭ ਵਿੱਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤਿਕ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਸ ਦਾ ਸਾਨਾ ਮੱਤਾ ਇਤਿਹਾਸ ਹੈ ਤੇ ਅਕਾਲੀ ਦਲ ਨੇ ਪੰਜਾਬ ਪੰਜਾਬੀ ਪੰਜਾਬੀਅਤ ਤੋਂ ਇਲਾਵਾ ਧਾਰਮਿਕ ਮੁੱਦਿਆਂ ਉੱਤੇ ਅੱਗੇ ਹੋ ਕੇ ਕੰਮ ਕੀਤਾ ਤੇ ਕੁਰਬਾਨੀਆਂ ਤੱਕ ਦਿੱਤੀਆਂ ਗਈਆਂ ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਦੇ ਲੋਕ ਵੀ ਜੁੜਨਾ ਮਾਣ ਸਮਝਦੇ ਸਨ। ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਵਿੱਚ ਅਕਾਲੀ ਦਲ ਦੇ ਤੌਰ ਉੱਤੇ ਵਿਚਰ ਰਹੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਰਾਰੀ ਹਾਰ ਹੋਈ 13 ਲੋਕ ਸਭਾ ਸੀਟਾਂ ਦੇ ਵਿੱਚੋਂ ਅਕਾਲੀ ਦਲ ਸਿਰਫ ਆਪਣੀ ਪਰਿਵਾਰਕ ਸੀਟ ਬਠਿੰਡਾ ਹੀ ਬਚਾ ਸਕਿਆ। ਇਸ ਤਰ੍ਹਾਂ ਹੋਈ ਹਾਰ ਤੋਂ ਬਾਅਦ ਪਾਰਟੀ ਦੇ ਵਿੱਚ ਘੁਸਰ ਮੁਸਰ ਹੁੰਦੀ ਹੋਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਜੁੜੇ ਹੋਏ ਅਹਿਮ ਆਗੂਆਂ ਨੇ ਕਰਾਰੀ ਹਾਰ ਤੋਂ ਇਲਾਵਾ ਪਾਰਟੀ ਵਿੱਚ ਆ ਰਹੇ ਨਿਘਾਰ ਦੇ ਸੰਬੰਧ ਵਿੱਚ ਸਲਾਹਾਂ ਦਿੱਤੀਆਂ ਪਰ ਇਹ ਸਲਾਹਾਂ ਉਹਨਾਂ ਸਲਾਹਕਾਰਾਂ ਨੇ ਨਾ ਮੰਨੀਆਂ ਇਹਨਾਂ ਦੀ ਸਲਾਹ ਵਿੱਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਹਾਮੀ ਭਰਦੇ ਹਨ।
ਮੌਜੂਦਾ ਸਮੇਂ ਅਕਾਲੀ ਦਲ ਦੀ ਸਥਿਤੀ ਉੱਤੇ ਵਿਚਾਰ ਕਰਨ ਦੇ ਲਈ ਮੰਗ ਉੱਠ ਰਹੀ ਸੀ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਨਾਲ ਸੰਬੰਧਿਤ ਅਹਿਮ ਅਹੁਦੇਦਾਰਾਂ ਜਿਨਾਂ ਵਿੱਚ ਜਿਲਾਂ ਪ੍ਰਧਾਨ ਤੇ ਹਲਕਾ ਇੰਚਾਰਜ ਆਦਿ ਸਨ ਉਹਨਾਂ ਦੇ ਨਾਲ ਇੱਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ ਵਿੱਚ ਰੱਖੀ ਇਹ ਮੀਟਿੰਗ ਚੱਲੀ ਤੇ ਇਸ ਮੀਟਿੰਗ ਦੇ ਵਿੱਚ ਅਕਾਲੀ ਦਲ ਬਾਦਲ ਨਾਲ ਜੁੜੇ ਹੋਏ ਆਗੂ ਇਕੱਤਰ ਹੋਏ ਤੇ ਉਹਨਾਂ ਨੇ ਮੁੜ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣੇ ਰਹਿਣ ਦੀ ਗੱਲ ਕੀਤੀ।
ਉਧਰ ਦੂਜੇ ਪਾਸੇ ਅਕਾਲੀ ਦਲ ਤੋਂ ਬਾਗੀ ਹੋਇਆ ਧੜਾ ਜਿਸ ਵਿੱਚ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਅਹਿਮ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਣਸਾ ਸੁਰਜੀਤ ਸਿੰਘ ਰੱਖੜਾ ਤੇ ਹੋਰ ਅਹਿਮ ਆਗੂ ਜਲੰਧਰ ਦੇ ਵਿੱਚ ਉਸ ਵੇਲੇ ਇਕੱਠੇ ਹੋਏ ਜਦੋਂ ਸੁਖਬੀਰ ਬਾਦਲ ਨੇ ਅੱਜ ਹੀ ਮੀਟਿੰਗ ਚੰਡੀਗੜ੍ਹ ਵਿੱਚ ਰੱਖੀ ਸੀ ਜਲੰਧਰ ਵਿੱਚਲੀ ਮੀਟਿੰਗ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਸਿੱਧੇ ਹੋ ਕੇ ਕਿਹਾ ਹੈ ਕਿ ਜੇਕਰ ਅਕਾਲੀ ਦਲ ਬਚਾਉਣਾ ਹੈ ਤਾਂ ਇਸ ਦੀ ਪ੍ਰਧਾਨਗੀ ਸੁਖਬੀਰ ਸਿੰਘ ਬਾਦਲ ਨੂੰ ਛੱਡਣੀ ਪੈਣੀ ਹੈ ਅਜਿਹੀ ਸਥਿਤੀ ਦੇ ਵਿੱਚ ਅਕਾਲੀ ਦਲ ਦਾ ਜਾਣਾ ਸਾਡੇ ਜਿਹੇ ਆਗੂਆਂ ਦੇ ਲਈ ਸ਼ਰਮਨਾਕ ਹੈ, ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸਭ ਕੁਝ ਪ੍ਰਧਾਨ ਜੀ ਨੂੰ ਦਿਸ ਰਿਹਾ ਹੈ ਪਰ ਫਿਰ ਵੀ ਉਹ ਪਤਾ ਨਹੀਂ ਕਿਉਂ ਪ੍ਰਧਾਨਗੀ ਨੂੰ ਚਿੰਬੜੇ ਹੋਏ ਹਨ ਇਸ ਤੋਂ ਵੱਧ ਹੋਰ ਨੁਕਸਾਨ ਕੀ ਹੋ ਸਕਦਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਅਜਿਹੇ ਹੀ ਵਿਚਾਰ ਰੱਖੇ ਉਧਰ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਇਹ ਗੱਲਾਂ ਬਾਤਾਂ ਕੋਈ ਚਾਰ ਪੰਜ ਸਾਲ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਹੁੰਦਿਆਂ ਵੀ ਕਹਿੰਦੀ ਰਹੀ ਹਾਂ ਸੁਖਬੀਰ ਬਾਦਲ ਨੂੰ ਵੀ ਸਮਝਾਇਆ ਹੈ ਇਸ ਕਾਰਨ ਹੀ ਮੈਨੂੰ ਅਕਾਲੀ ਦਲ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ ਅੱਜ ਜਦੋਂ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿੱਚ ਚੰਡੀਗੜ੍ਹ ਵਿਚਲੇ ਅਕਾਲੀ ਦਲ ਦੇ ਦਫਤਰ ਵਿੱਚ ਅਹਿਮ ਮੀਟਿੰਗ ਦਾ ਐਲਾਨ ਕੀਤਾ ਸੀ ਤਾਂ ਬਾਗੀ ਧੜੇ ਨੇ ਜਲੰਧਰ ਵਿੱਚ ਮੀਟਿੰਗ ਕਰਕੇ ਨਵੇਂ ਸਵਾਲ ਪੈਦਾ ਕੀਤੇ ਹਨ।
ਦੇਖੋ ਹੁਣ ਅਕਾਲੀ ਦਲ ਜੋ ਧੜਿਆਂ ਵਿੱਚ ਵੰਡਿਆ ਗਿਆ ਇਹਨਾਂ ਮੀਟਿੰਗਾਂ ਤੋਂ ਬਾਅਦ ਅੱਗੇ ਗੱਲਬਾਤ ਸਾਹਮਣੇ ਨਿਕਲਦੀ ਹੈ। ਕੁਝ ਵੀ ਹੋਵੇ ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਪਾਰਟੀ ਅਕਾਲੀ ਦਲ ਨੂੰ ਜੀਵਤ ਰੱਖਣਾ ਬਹੁਤ ਜਰੂਰੀ ਹੈ ਇਸ ਦੀ ਕਮਾਂਡ ਦੀ ਅਦਲਾ ਬਦਲੀ ਹੋਣੀ ਕੋਈ ਮਾੜੀ ਗੱਲ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly