ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ

ਬਲਵਿੰਦਰ ਸਿੰਘ ਭੂੰਦੜ
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਪਿਛਲੇ ਸਮੇਂ ਤੋਂ ਅਜਿਹੀ ਬਗਾਵਤੀ ਸੁਰ ਉੱਠੀ,ਅਕਾਲੀ ਦਲ ਨਾਲ ਸੰਬੰਧਿਤ ਆਗੂਆਂ ਨੇ ਵੱਡੀ ਬਗਾਵਤ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੱਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਕਰਕੇ ਨਵਾਂ ਪ੍ਰਧਾਨ ਬਣਾਇਆ ਜਾ ਸਕੇ ਤਾਂ ਕਿ ਦਿਨ ਬ ਦਿਨ ਧਰਾਤਲ ਵੱਲ ਜਾ ਰਹੇ ਅਕਾਲੀ ਦਲ ਨੂੰ ਮੁੜ ਕਾਇਮ ਕੀਤਾ ਜਾ ਸਕੇ। ਅਕਾਲੀ ਦਲ ਨਾਲ ਸਬੰਧਿਤ ਅਹਿਮ ਆਗੂਆਂ ਦਾ ਕਾਟੋ ਕਲੇਸ਼ ਚਲਦਾ ਚਲਦਾ ਅਖੀਰ ਨੂੰ ਬਾਗੀ ਧੜਿਆਂ ਤੱਕ ਵੀ ਪੁੱਜ ਗਿਆ। ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਹੋਏ ਪ੍ਰਮੁੱਖ ਆਗੂ ਵੀ ਹੌਲੀ ਹੌਲੀ ਸੁਖਬੀਰ ਬਾਦਲ ਤੋਂ ਕਿਨਾਰਾ ਕਰਨ ਲੱਗੇ।
    ਹਾਲੇ ਕੱਲ ਦੀ ਗੱਲ ਹੈ ਜਦੋਂ ਉਹਨਾਂ ਦੇ ਆਪਣੇ ਗਿੱਦੜਬਾਹਾ ਹਲਕੇ ਤੋਂ ਪ੍ਰਮੁੱਖ ਅਕਾਲੀਆਂ ਨੂੰ ਤੇ ਉਹਨਾਂ ਦੇ ਬਹੁਤ ਭਰੋਸੇਯੋਗ ਡਿੰਪੀ ਢਿੱਲੋ ਨੇ ਸੁਖਬੀਰ ਬਾਦਲ ਦਾ ਸਾਥ ਛੱਡ ਦਿੱਤਾ ਪਰ ਸੁਖਬੀਰ ਬਾਦਲ ਨੇ ਉਸ ਨੂੰ ਬਾਰ-ਬਾਰ ਮਨਾਉਣ ਦੀ ਕੋਸ਼ਿਸ਼ ਕੀਤੀ ਸਫਲ ਨਾ ਹੋ ਸਕੇ।
    ਅਜਿਹੀਆਂ ਗੱਲਾਂ ਬਾਤਾਂ ਹਾਲੇ ਚੱਲ ਹੀ ਰਹੀਆਂ ਸਨ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਨਵੀਂ ਖਬਰ ਆ ਗਈ ਕਿ ਸੁਖਬੀਰ ਸਿੰਘ ਬਾਦਲ ਨੇ ਖੁਦ ਹੀ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਇਸ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬਾਨ ਦੇ ਜਥੇਦਾਰਾਂ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਸੁਖਬੀਰ ਸਿੰਘ ਬਾਦਲ ਨੇ ਪੇਸ਼ ਹੋ ਕੇ ਅਕਾਲੀ ਦਲ ਸਬੰਧੀ ਗੱਲਬਾਤ ਕਰਨੀ ਸੀ ਪਰ ਉਸ ਤੋਂ ਪਹਿਲਾਂ ਹੀ ਅੱਜ ਖੁਦ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਸਵਾਲ ਇਹ ਵੀ ਉੱਠ ਰਹੇ ਹਨ ਕਿ ਹਾਲੇ ਵੀ ਖੋਟ ਹੈ ਜੇਕਰ ਪ੍ਰਧਾਨ ਬਣਾਉਣਾ ਹੀ ਸੀ ਤਾਂ ਉਹ ਭੂੰਦੜ ਜਾਂ ਕਿਸੇ ਹੋਰ ਆਗੂ ਨੂੰ ਪੱਕਾ ਪ੍ਰਧਾਨ ਬਣਾਇਆ ਜਾ ਸਕਦਾ ਤਾਂ ਕਿ ਬਾਗੀ ਧੜਾ ਜੋ ਕਾਫੀ ਜ਼ੋਰ ਰੱਖਦਾ ਹੈ ਉਹ ਵੀ ਅਕਾਲੀ ਦਲ ਵੱਲ ਪਰਤ ਸਕਦਾ ਸੀ, ਦੇਖੋ ਸੁਖਬੀਰ ਬਾਦਲ ਇਸ ਪੈਂਤੜੇ ਵਿੱਚ ਕਿੰਨਾ ਕੁ ਕਾਮਯਾਬ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਰਤ ਨਗਰ ਦੁਕਾਨਦਾਰ ਐਸੋਸੀਏਸ਼ਨ (ਰਜਿ:) ਦੀ ਬੈਠਕ ਹੋਈ
Next articleਯੂਨੀਵਰਸਿਟੀ ਵੱਲੋਂ ਐਲਾਨੇ ਨਤੀਜਿਆਂ ‘ਚ ਐੱਸ ਡੀ ਕਾਲਜ ਦਾ ਨਤੀਜਾ ਸ਼ਾਨਦਾਰ