(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀਆਂ ਗਲਤੀਆਂ ਤੋਂ ਕੋਈ ਸਬਕ ਸਿੱਖਣ ਦੀ ਥਾਂ ਨਵੀਆਂ ਤੋਂ ਨਵੀਆਂ ਗਲਤੀਆਂ ਕਰਕੇ ਜਿੱਥੇ ਆਪਣਾ ਆਪਾ ਗੁਆ ਰਹੇ ਹਨ ਉੱਥੇ ਉਹ ਸਿੱਖ ਕੌਮ ਨੂੰ ਵੀ ਨੀਵਾਂ ਦਿਖਾਉਣ ਦਾ ਯਤਨ ਕਰਦੇ ਹਨ। ਗੱਲਾਂ ਤਾਂ ਪਿਛਲੇ ਸਮੇਂ ਦੇ ਵਿੱਚ ਅਨੇਕਾਂ ਹੋਈਆਂ ਹਨ ਪਰ ਆਪਣੇ ਆਪ ਹੀ ਪ੍ਰਧਾਨ ਬਣ ਕੇ ਸੁਖਬੀਰ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਤੇ ਸੁਲਤਾਨ ਸਿੰਘ ਉੱਪਰ ਜੋ ਦੋਸ਼ ਲਾਏ ਹਨ ਉਹ ਬਹੁਤ ਹੀ ਬੇਸਮਝ ਬੇਹੂਦਾ ਬੇਅਕਲ ਵਿਅਕਤੀ ਵੱਲੋਂ ਲਗਾਏ ਕਹੇ ਜਾ ਸਕਦੇ ਹਨ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਤਖ਼ਤਾਂ ਦੇ ਉੱਪਰ ਕੇਂਦਰ ਦਾ ਕੰਟਰੋਲ ਜਥੇਦਾਰਾਂ ਰਾਹੀਂ ਹੋ ਗਿਆ ਸੀ ਕਿੰਨੀ ਮੰਦਭਾਗੀ ਇਹ ਗੱਲ ਹੈ ਜੋ ਅਕਾਲੀ ਦਲ ਬਾਦਲ ਦੇ ਆਪੂ ਬਣੇ ਨਵੇਂ ਪ੍ਰਧਾਨ ਨੇ ਬੇਅਕਲੀ ਨਾਲ ਕੀਤੀ ਹੈ। ਇਹਨਾਂ ਗੱਲਾਂ ਬਾਤਾਂ ਦਾ ਪ੍ਰਗਟਾਵਾ ਬਹੁਤ ਹੀ ਰੋਸ ਭਰੇ ਲਹਿਜੇ ਦੇ ਵਿੱਚ ਨਵਾਂ ਸ਼ਹਿਰ ਤੋਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਯੂ ਐਸ ਏ ਨੇ ਕੀਤਾ ਹੈ। ਸਰਦਾਰ ਤਰਲੋਚਨ ਸਿੰਘ ਹੁਣਾਂ ਦਾ ਕਹਿਣਾ ਸੀ ਕਿ ਮੈਂ ਤਾਂ ਸੋਚਦਾ ਸੀ ਕਿ ਇੰਨੇ ਧੱਕੇ ਖਾ ਕੇ ਸ਼ਾਇਦ ਸੁਖਬੀਰ ਦਾ ਦਿਮਾਗ ਠੀਕ ਹੋ ਗਿਆ ਹੋਵੇਗਾ ਪਰ ਉਹ ਤਾਂ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਗਿਆ ਹੈ। ਦਪਾਲਪੁਰ ਨੇ ਕਿਹਾ ਕਿ ਸੁਖਬੀਰ ਬਾਦਲ ਸਿੱਖ ਕੌਮ ਨੂੰ ਇਹ ਦੱਸਣ ਕਿ ਜਦੋਂ ਅਕਾਲ ਤਖਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਉਸ ਦੀ ਬਾਂਹ ਮਰੋੜ ਕੇ ਚੰਡੀਗੜ੍ਹ ਵਿਚਲੀ ਸਰਕਾਰੀ ਕੋਠੀ ਵਿੱਚ ਲਿਜਾ ਕੇ ਸੌਦਾ ਸਾਧ ਨੂੰ ਮੁਆਫ਼ੀ ਦਿੱਤੀ ਸੀ ਉਸ ਵੇਲੇ ਗੁਰਬਚਨ ਸਿੰਘ ਕਿਹੜੇ ਕੇਂਦਰ ਦੇ ਕੰਟਰੋਲ ਵਿੱਚ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj