ਸੁਖਬੀਰ ਬਾਦਲ ਉੱਪਰ ਹੋਇਆ ਕਾਤਲਾਨਾ ਹਮਲਾ ਪੰਜਾਬ ਸਰਕਾਰ ਦੀ ਨਕਾਮੀ ਦਾ ਸਬੂਤ : ਤਲਵਾੜ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਇੱਕ ਨਿਮਾਣੇ ਸਿੱਖ ਵਾਂਝੋ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਆਪਣੀ ਸਜ਼ਾ ਦੇ ਦੂਸਰੇ ਦਿਨ ਨੂੰ ਪੂਰਾ ਕਰ ਰਹੇ  ਸੁਖਬੀਰ ਬਾਦਲ ਉੱਪਰ ਕਾਤਲਾਨਾ ਹਮਲਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ । ਉਪਰੋਕਤ ਸ਼ਬਦ ਇਸ ਹਮਲੇ ਦੀ ਨਿਖੇਦੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਪ੍ਰੈਸ ਦੇ ਨਾਮ ਜਾਰੀ ਇੱਕ ਬਿਆਨ  ਵਿੱਚ ਕਹੇ ਸੰਜੀਵ ਤਲਵਾੜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਖੁਸ਼ਹਾਲ ਸੂਬੇ ਦੀ ਬਜਾਏ ਜੰਗਲ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਰੋਜਾਨਾ ਪੰਜਾਬ ਚ ਹੋ ਰਹੀਆਂ ਹੱਤਿਆਵਾਂ ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਿਰੋਤੀਆਂ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਚੁੱਕੀਆਂ ਹਨ ਤੇ ਹੁਣ ਜੈਡ ਪਲਸ ਸਕਿਉਰਟੀ ਪ੍ਰਾਪਤ ਪੰਜਾਬ ਦੇ ਪੂਰਬ ਉਪ ਮੁੱਖ ਮੰਤਰੀ ਉੱਪਰ ਗੋਲੀ ਚੱਲਣ ਨਾਲ ਇਹ ਗੱਲ ਸਿੱਧ ਹੋ ਗਈ ਹੈ ਭਗਵੰਤ ਮਾਨ ਦੀ ਕਾਨੂੰਨ ਦੇ ਉੱਪਰੋਂ ਪਕੜ ਖਤਮ ਹੋ ਚੁੱਕੀ ਹੈ । ਸੰਜੀਵ ਤਲਵਾੜ  ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਸਾਂਝੀਵਾਲਤਾ ਦਾ ਨਾਰਾ ਬੁਲੰਦ ਕਰਦਾ ਆਇਆ ਹੈ ਤੇ ਅੱਗੇ ਵੀ ਕਰਦਾ ਰਹੇਗਾ ਉਹਨਾਂ ਨੇ ਮੰਗ ਕੀਤੀ ਇਸ ਘਟਨਾ ਦੀ ਨਿਆਇਕ ਜਾਂਚ ਕਰਵਾਈ ਜਾਵੇ ਕਿਉਂਕਿ ਸਰਕਾਰ ਦੀ ਕਿਸੀ ਵੀ ਏਜੰਸੀ ਉੱਪਰ ਹੁਣ ਪੰਜਾਬ ਵਾਸੀਆਂ ਦਾ ਵਿਸ਼ਵਾਸ ਨਹੀਂ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ : ਸ਼ਮਸ਼ੇਰ ਭਾਰਦਵਾਜ
Next articleਦੇਸ਼ ਵਿਰੋਧੀ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ: ਡਾ: ਰਮਨ ਘਈ