ਗੋਲਡਨ ਵਿਰਸਾ ਯੂ ਕੇ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜਨਾ – ਰਾਜਵੀਰ ਸਮਰਾ
ਕਪੂਰਥਲਾ , ( ਕੌੜਾ )- ਗੋਲਡਨ ਵਿਰਸਾ ਯੂ ਕੇ ਦੁਆਰਾ ਪ੍ਰਦੇਸਾਂ ਵਿੱਚ ਵੱਸਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੋੜਨ ਦੇ ਉਦੇਸ਼ ਦੀ ਲੜੀ ਦੇ ਤਹਿਤ ਗੋਲਡਨ ਵਿਰਸਾ ਯੂ ਕੇ ਵੱਲੋਂ ਰਾਜਵੀਰ ਸਮਰਾ ਦੀ ਕਲਮ ਤੋਂ ਲਿਖੇ ਗੀਤ “ਸੂਟ ਚੱਕਵੇਂ” ਯੂ ਟਿਊਬ , ਇੰਸਟਾਗ੍ਰਾਮ ਤੇ ਵੱਖ ਵੱਖ ਸੋਸ਼ਲ ਮੀਡੀਏ ਦੇ ਪਲੇਟਫਾਰਮ ਤੇ ਧੁੰਮਾਂ ਪਾ ਰਿਹਾ ਹੈ। ਇਹ ਗੀਤ ਜਿੱਥੇ ਰਮਨ ਪੰਨੂੰ ਤੇ ਸੁਮਨ ਭੱਟੀ ਵੱਲੋਂ ਆਪਣੀ ਸੁਰੀਲੀ। ਆਵਾਜ਼ ਵਿੱਚ ਗਾਇਆ ਗਿਆ ਹੈ। ਉਥੇ ਹੀ ਇਸ ਗੀਤ ਦੀਆਂ ਸੰਗੀਤਕ ਧੁੰਨਾਂ ਬੰਟੀ ਬਿਸਲਾਂ ਨੇ ਦਿੱਤੀਆਂ ਹਨ, ਉਥੇ ਹੀ ਇਸ ਗੀਤ ਦਾ ਵੀਡੀਓ ਆਰ ਬੀ ਸਿੱਧੂ ਵੱਲੋਂ ਪੰਜਾਬ ਦੇ ਇੱਕ ਪਿੰਡ ਵਿੱਚ ਫ਼ਿਲਮਾਇਆ ਗਿਆ ਹੈ। ਗੀਤ ਸਤਰਾਂ ਨੂੰ ਜਿੱਥੇ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਤੇ ਪ੍ਰਸਿੱਧ ਗੀਤਕਾਰ ਰਾਜਵੀਰ ਸਮਰਾ ਨੇ ਕਲਮਬੱਧ ਕੀਤਾ ਹੈ, ਉਥੇ ਹੀ ਖੁਦ ਰਾਜਵੀਰ ਸਮਰਾ ਨੇ ਇਸ ਗੀਤ ਦੇ ਵੀਡੀਓ ਵਿੱਚ ਬਤੌਰ ਮਾਡਲ ਕੰਮ ਕੀਤਾ ਹੈ।ਜਿਸ ਤੇ ਉਹਨਾਂ ਦਾ ਸਾਥ ਮਸ਼ਹੂਰ ਮਾਡਲ ਤੇ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੇ ਕਰਮ ਕੌਰ ਨੇ ਬਾਖੂਬੀ ਦਿੱਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਵਿਰਸਾ ਯੂ ਕੇ ਦੇ ਐੱਮ ਡੀ ਰਾਜਵੀਰ ਸਮਰਾ ਨੇ ਦੱਸਿਆ ਕਿ ਗੋਲਡਨ ਵਿਰਸਾ ਯੂ ਕੇ ਦਾ ਹਮੇਸ਼ਾ ਹੀ ਇਹ ਉਦੇਸ਼ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਰਹਿ ਰਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਪੰਜਾਬੀ ਵਿਰਸੇ, ਪੰਜਾਬੀ ਮਾਂ ਬੋਲੀ ਨਾਲ ਜੋੜਿਆ ਜਾਵੇ। ਇਸ ਉਦੇਸ਼ ਨਾਲ ਹੀ ਇਸ ਗੀਤ ਨੂੰ ਲਿਖਿਆ ਗਿਆ ਹੈ। ਜਿਸ ਨੂੰ ਸਮੁੱਚੀ ਪੰਜਾਬੀਅਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਗੀਤ ਨੂੰ ਸਫਲ ਬਣਾਉਣ ਵਿੱਚ ਗੋਲਡਨ ਵਿਰਸਾ ਯੂ ਕੇ ਦੀ ਸਮੁੱਚੀ ਟੀਮ ਤੋਂ ਇਲਾਵਾ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly