ਦਿਓਰ-ਭਰਜਾਈ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ

ਮਜੀਠਾ (ਸਮਾਜ ਵੀਕਲੀ): ਕਸਬਾ ਚਵਿੰਡਾ ਦੇਵੀ ਦੇ ਵਾਸੀ ਦਿਓਰ ਤੇ ਭਰਜਾਈ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਜੀਵਨ ਸਿੰਘ (25) ਦੇ ਆਪਣੀ ਸਕੀ ਭਰਜਾਈ ਕੰਵਲਜੀਤ ਕੌਰ (26) ਨਾਲ ਨਾਜਾਇਜ਼ ਸਬੰਧ ਸਨ| ਦੋਵੇਂ ਦਿਓਰ ਭਰਜਾਈ ਅੱਜ ਤੋਂ 15 ਦਿਨ ਪਹਿਲਾਂ ਘਰੋਂ ਕਿਸੇ ਅਣਦੱਸੀ ਥਾਂ ’ਤੇ ਚਲੇ ਗਏ ਸਨ। ਅੱਜ ਦੋਵਾਂ ਨੇ ਕਸਬਾ ਕੱਥੂਨੰਗਲ ਵਿਖੇ ਆ ਕੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਫੋਨ ਕਰ ਦਿੱਤਾ ਕਿ ਉਨ੍ਹਾਂ ਨੇ ਜ਼ਹਿਰੀਲੀ ਚੀਜ਼ ਖਾ ਲਈ ਹੈ| ਪਰਿਵਾਰਿਕ ਮੈਂਬਰਾਂ ਨੇ ਦੋਵਾਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਜਿਕਰਜ਼ੋਗ ਹੈ ਕਿ ਨੌਜਵਾਨ ਜੀਵਨ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੇ ਬੱਚੇ ਵੀ ਹਨ|

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਟਕਪੂਰਾ ਗੋਲੀ ਕਾਂਡ: ਸਾਬਕਾ ਡੀਜੀਪੀ ਸੁਮੇਧ ਸੈਣੀ ਜਾਂਚ ਟੀਮ ਵੱਲੋਂ ਤਲਬ
Next articleਮੁਤਵਾਜ਼ੀ ਜਥੇਦਾਰ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਤਲਬ