ਸੁਹਾਂਜਣਾ ਰੁੱਖ ਸੌ ਸੁੱਖ

ਵੈਦ ਅਮਨਦੀਪ ਸਿੰਘ ਬਾਪਲਾ

(ਸਮਾਜ ਵੀਕਲੀ)

ਪਰਮਾਤਮਾ ਦੀ ਸਾਜੀ ਸ੍ਰਿਸ਼ਟੀ ਵਿੱਚ ਕਿੰਨੇ ਹੀ ਕੁਦਰਤ ਦੀ ਦੇਣ ਰੁੱਖ ਧਰਤੀ ‘ਤੇ ਹਨ, ਜਿਨ੍ਹਾਂ ਦਾ ਆਪਾਂ ਨੂੰ ਗਿਆਨ ਨਾ ਹੋਣ ਕਰਕੇ ਆਪਾਂ ਇਨ੍ਹਾਂ ਦੇ ਚਮਤਕਾਰੀ ਫਾਇਦੇ ਤੇ ਗੁਣਾਂ ਤੋਂ ਅਣਜਾਣ ਹਾਂ।

ਅਜਿਹੀ ਹੀ ਇੱਕ ਰੁੱਖ ਹੈ ਸੁਹਾਜਣਾ। ਸੁਹਾਜਣਾ ਨੂੰ ਹਿੰਦੀ ਵਿੱਚ ਸਹਿਜਨ, ਪੰਜਾਬੀ ਵਿੱਚ ਸੁਹਾਜਣਾ, ਅੰਗਰੇਜ਼ੀ ਤੇ ਵਿਗਿਆਨਕ ਨਾਂਅ ਹੌਰਸ ਟ੍ਰੀ ਮੋਰੌਂਗਾ ਓਲੀਫੇਰਾ, ਡਰਮ ਸਟਿੱਕ ਅਲੱਗ-ਅਲੱਗ ਪ੍ਰਦੇਸ਼ਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ।

stay healthy forever | ਇਸ ਵਿੱਚ ਵਿਟਾਮਿਨ, ਪ੍ਰੋਟੀਨ, ਪੋਟਾਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨ ਸੀ, ਏ, ਬੀ ਕੰਪਲੈਕਸ ਹੁੰਦੇ ਹਨ। ਇਸ ਦੇ ਬੀਜ ਚਬਾਉਣ ਵੇਲੇ ਕੌੜੇ ਤੇ ਬਾਅਦ ਵਿੱਚ ਮਿੱਠੇ ਲੱਗਦੇ ਹਨ। ਬਾਅਦ ‘ਚ ਮੂੰਹ ਮਿੱਠਾ-ਮਿੱਠਾ ਤੇ ਤਰੋਤਾਜ਼ਾ ਹੋ ਜਾਂਦਾ ਹੈ। ਇਹ ਰੁੱਖ 10 ਤੋਂ 15 ਫੁੱਟ ਉੱਚਾ ਚਲਾ ਜਾਂਦਾ ਹੈ।

ਹੱਡੀਆਂ, ਦੰਦਾਂ ਨੂੰ ਸਿਹਤਮੰਦ ਰੱਖਦਾ ਹੈ। ਚਮੜੀ ਨੂੰ ਜਵਾਨ ਅਤੇ ਚਮਕਦਾਰ ਰੱਖਦਾ ਹੈ। ਵਿਟਾਮਿਨ ਸੀ:- ਦਿਮਾਗ ਨੂੰ ਸੰਦੇਸ਼ ਪਹੁੰਚਾਉਣ ਵਾਲੀਆਂ ਨਾੜਾਂ ਨੂੰ ਤਾਕਤ ਦਿੰਦਾ ਹੈ। ਹੱਡੀਆਂ ਨੂੰ ਜੋੜਨ ਵਾਲਾ ਕੋਲਾਜੇਨ ਪਦਾਰਥ ਪੈਦਾ ਕਰਦਾ ਹੈ। ਖੂਨ ਦਾ ਸੰਚਾਰ ਕਰਦਾ ਹੈ। ਲਿਗਾਮਂੈਟ ਕਾਰਟੀਲੇਜ ਤੇ ਕਲੈਸਟਰੋਲ ਨੂੰ ਕਾਬੂ ਰੱਖਦਾ ਹੈ।

ਸਰੀਰ ਦੇ ਵਿਸ਼ਾਣੂ ਬਾਹਰ ਕੱਢਦਾ ਹੈ। ਸਰਦੀ, ਜ਼ੁਕਾਮ, ਖਾਂਸੀ ਦਾ ਡਰ ਨਹੀਂ ਰਹਿੰਦਾ । ਕੈਂਸਰ ਤੱਕ ਵੀ ਵਿਟਾਮਿਨ ਸੀ ਦੀ ਪੂਰਤੀ ਨਾਲ ਨਹੀਂ ਹੁੰਦਾ। ਵਿਟਾਮਿਨ ਈ:- ਕੈਂਸਰ, ਜਿਗਰ ਤੇ ਪਿੱਤੇ ਦੇ ਰੋਗ ਪਾਚਨ ਤੰਤਰ ਮਜ਼ਬੂਤ ਕਰਦਾ ਹੈ, ਚਮੜੀ ਨਰਮ ਤੇ ਚਮਕਦਾਰ ਰਹਿੰਦੀ ਹੈ, ਔਰਤਾਂ ਦੇ ਬੱਚੇਦਾਨੀ ਦੇ ਰੋਗ ਤੇ ਹਾਰਮੋਨਜ਼ ਠੀਕ ਹੁੰਦੇ ਹਨ। ਇਸ ਨੂੰ ਰੋਜ਼ਾਨਾ ਖ਼ੁਰਾਕ ‘ਚ ਸ਼ਾਮਲ ਕਰੋ ਇਹਨੂੰ ਰੋਜ਼ ਦੀ ਖੁਰਾਕ ਵਿੱਚ ਸ਼ਾਮਿਲ ਕਰੋ। ਦੱਖਣੀ ਭਾਰਤ ਦੇ ਲੋਕਾਂ ਦੇ ਘਰ-ਘਰ ਇਹ ਬੂਟਾ ਮਿਲ ਜਾਵੇਗਾ। ਉਹ ਇਹਨੂੰ ਸਾਰੀ ਉਮਰ ਖਾਦੇ ਰਹਿੰਦੇ ਹਨ।

ਚਮੜੀ ਸੁੰਦਰ ਤੇ ਚਮਕਦਾਰ, ਝੁਰੜੀਆਂ ਰਹਿਤ ਰਹਿੰਦੀ ਹੈ। ਇਸ ਦੇ ਪੱਤੇ ਸਬਜ਼ੀ ਵਿੱਚ ਰੋਜ਼ ਵਰਤੋਂ ਕਰਨ ਨਾਲ ਸਰੀਰ ਰੋਗ ਰਹਿਤ, ਖੂਨ ਦੀ ਕਮੀ, ਕੈਲੈਸਟਰੋਲ, ਯੂਰਿਕ ਐਸਿਡ ਕਾਬੂ ਵਿੱਚ ਰਹਿੰਦਾ ਹੈ। ਇਹ ਰੁੱਖ ਪਿੱਪਲ ਤੇ ਨਿੰਮ ਤੋਂ ਬਾਅਦ ਸਭ ਤੋ ਵੱਧ 4 ਕਿਲੋ ਕਾਰਬਨ ਡਾਈਆਕਸਾਈਡ ਨੂੰ ਸੋਖਣ ਦੀ ਸਮਰੱਥਾ ਰੱਖਦਾ ਹੈ। 5 ਸਾਲ ਦਾ ਰੁੱਖ 4 ਬੰਦਿਆਂ ਨੂੰ ਭਰਪੂਰ ਮਾਤਰਾ ਵਿੱਚ ਆਕਸੀਜਨ ਦੇ ਸਕਦਾ ਹੈ।

ਇਸ ਦੇ ਬੀਜ ਵੀ ਫਾÂਦੇਮੰਦ ਹਨ
ਇਸ ਦੇ ਬੀਜਾਂ ਦਾ ਤੇਲ ਜੈਤੂਨ ਦੇ ਤੇਲ ਤੋਂ ਵੱਧ ਫਾਇਦੇਮੰਦ ਹੈ। ਇਸ ਦੇ ਬੀਜਾਂ ਤੋਂ ਜਦੋਂ ਤੇਲ ਕੱਢ ਲਿਆ ਜਾਂਦਾ ਹੈ ਤਾਂ ਉਹਨਾਂ ਬੀਜਾਂ ਦਾ ਬਚਿਆ ਫੋਕਟ ਪਾਣੀ ਵਿੱਚ ਪਾ ਦਿਉ, ਪਾਣੀ ਬਿਲਕੁਲ ਸ਼ੁੱਧ ਹੋ ਜਾਂਦਾ ਹੈ। ਜੇਕਰ ਆਪਾਂ ਇਸ ਦੇ ਬੀਜਾਂ ਨੂੰ ਇੱਕ ਚਮਚ ਪੀਸ ਕੇ ਇੱਕ ਘੜੇ ਪਾਣੀ ਵਿੱਚ ਪਾ ਦਈਏ ਤਾਂ ਇਹ ਇੱਕ ਚੰਗੇ ਆਰੋ ਸਿਸਟਮ ਦਾ ਕੰਮ ਕਰਦਾ ਹੈ ਇਸ ਨੂੰ ਸੰਜੀਵਨੀ ਬੂਟਾ ਕਿਹਾ ਜਾਂਦਾ ਹੈ।

ਸੁਹਾਜਣਾ 80 ਤਰ੍ਹਾਂ ਦੇ ਦਰਦਾਂ ਤੇ 72 ਤਰ੍ਹਾਂ ਦੇ ਵਾਯੂ ਰੋਗਾਂ ਵਿੱਚ ਲਾਭਦਾਇਕ ਹੈ। ਇਸ ਦੀ ਜੜ੍ਹ ਦਾ ਚੂਰਨ ਅੱਧਾ ਚਮਚ ਦੁੱਧ ਨਾਲ ਸਵੇਰੇ-ਸ਼ਾਮ ਖਾਣਾ ਖਾਣ ਤੋਂ ਪਹਿਲਾਂ ਲੈਣ ਨਾਲ ਮਰਦਾਨਾ ਕਮਜ਼ੋਰੀ ਵਿੱਚ ਬਹੁਤ ਫਾਇਦੇਮੰਦ ਹੈ। ਇਸ ਦੀ ਗੂੰਦ 42 ਤਰ੍ਹਾਂ ਦੇ ਚਮੜੀ ਰੋਗਾਂ ਦੇ ਕਾਰਗਰ ਸਿੱਧ ਹੋਈ ਹੈ।ਇਸ ਦੀ ਗੁੰਦ ਮੂੰਹ ‘ਚ ਰੱਖ ਕੇ ਚੂਸੋ ਦੰਦਾਂ ਦਾ ਗਲਣਾ ਰੁਕ ਜਾਵੇਗਾ। ਔਰਤਾਂ ਵਿੱਚ ਬੱਚੇ ਨੂੰ ਜਨਮ ਦੇਣ ਵੇਲੇ ਔਲ ਨਹੀਂ ਨਿੱਕਲਦੀ। ਉਸ ਸਮੇਂ 100 ਗ੍ਰਾਮ ਛਿੱਲੜ, 400 ਗ੍ਰਾਮ ਪਾਣੀ ਵਿੱਚ ਉਬਾਲੋ। ਪਾਣੀ 100 ਗ੍ਰਾਮ ਰਹਿਣ ‘ਤੇ 20 ਗ੍ਰਾਮ ਗੁੜ ਮਿਲਾ ਕੇ ਪਿਲਾਉ, ਔਲ ਡਿੱਗ ਜਾਵੇਗੀ।

ਲਿਵਰ ਦੇ ਕੈਂਸਰ ‘ਚ 20 ਗ੍ਰਾਮ ਛਿੱਲ ਦਾ ਕਾੜ੍ਹਾ ਬਣਾ ਕੇ 2-2 ਗੋਲੀ ਅਰੋਗਿਆਵਰਧਨੀ ਬਟੀ ਨਾਲ ਦਿਉ। ਇਹ ਕਾੜ੍ਹਾ ਗਠੀਆ, ਛਾਤੀ, ਕਫ ਰੋਗਾਂ ‘ਚ ਵੀ ਬਹੁਤ ਫਾਇਦਾ ਕਰਦਾ ਹੈ। ਅਨੇਕਾਂ ਬਿਮਾਰੀਆਂ ‘ਚ ਇਸ ਨੂੰ ਲਗਾਤਾਰ ਵਰਤਣ ਨਾਲ ਫਾਇਦਾ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖੋਗੇ

ਅਚਾਰ ਬਣਾਉਣ ਦਾ ਤਰੀਕਾ
ਆਉ ਇਹਦਾ ਆਚਾਰ ਕਿਵੇਂ ਪੈਂਦਾ ਹੈ ਉਸ ਬਾਰੇ ਗੱਲ ਕਰੀਏ। ਇਸ ਦਾ ਆਚਾਰ ਦੋ ਤਰ੍ਹਾਂ ਪੈਂਦਾ ਹੈ। ਇੱਕ ਤਾਂ ਜਦੋਂ ਪੌਦਾ 2-3 ਫੁੱਟ ਹੁੰਦਾ ਤਾਂ ਇਸਨੂੰ ਪੁੱਟ ਕੇ ਇਸ ਦੀਆਂ ਜੜ੍ਹਾਂ ਜੋ ਬਿਲਕੁਲ ਮੂਲੀਆਂ ਵਾਂਗ ਹੁੰਦੀਆਂ ਹਨ ਜਾਂ ਫਿਰ ਜਦੋਂ ਫਲੀਆਂ ਕੱਚੀਆਂ ਹੁੰਦੀਆਂ ਹਨ। ਉਦੋਂ ਆਚਾਰ ਪੈਂਦਾ ਹੈ।

ਜੜ੍ਹਾਂ ਜੋ ਮੂਲੀਆਂ ਵਾਂਗ ਹੁੰਦੀਆਂ ਹਨ:-ਪੌਦਾ ਪੁੱਟ ਕੇ ਜੜ੍ਹਾਂ ਧੋ ਕੇ ਸਾਫ ਕਰ ਲਵੋ। ਮੂਲੀਆਂ ਵਾਂਗ ਛਿੱਲ ਲਵੋ। ਛੋਟੇ-ਛੋਟੇ ਲੰਬੇ-ਲੰਬੇ ਪੀਸ ਬਣਾ ਕੇ ਲੋੜ ਅਨੁਸਾਰ ਸਰ੍ਹੋਂ ਦੇ ਤੇਲ ‘ਚ ਗਰਮ ਕਰੋ। ਫਿਰ ਇਨ੍ਹਾਂ ਨੂੰ ਸੁਨਹਿਰੀ ਹੋਣ ਤੱਕ ਭੁੰਨੋ। ਸਵਾਦ ਅਨੁਸਾਰ ਨਮਕ, ਮਿਰਚ ਲਾਲ, ਹਲਦੀ ਪਾ ਕੇ ਰੱਖ ਲਵੋ। 5-6 ਦਿਨ ਮਗਰੋਂ ਆਚਾਰ ਤਿਆਰ ਹੋ ਜਾਵੇਗਾ। ਸਿਹਤਮੰਦ ਆਚਾਰ ਖਾਣ ‘ਚ ਸੁਆਦ ਵੀ ਹੁੰਦਾ ਹੈ।

ਫਲੀਆਂ ਦਾ ਆਚਾਰ:
ਸੁਹਾਜਣੇ ਦੀਆਂ ਨਰਮ-ਨਰਮ ਫਲੀਆਂ 200 ਗ੍ਰਾਮ, 70 ਗ੍ਰਾਮ ਸਰ੍ਹੋਂ ਦਾ ਤੇਲ, ਇੱਕ ਚਮਚ ਕਲੌਂਜੀ, ਅੱਧਾ ਚਮਚ ਸਾਬਤ ਧਨੀਆ, 1 ਚਮਚ ਲਾਲ ਮਿਰਚ, 1 ਚਮਚ ਰਾਈ, 1 ਚਮਚ ਸੌਂਫ, 1 ਚਮਚ ਨਮਕ, 1 ਚਮਚ ਜ਼ੀਰਾ, ਅੱਧਾ ਚਮਚ ਅਜਵਾਇਨ, ਅੱਧਾ ਚਮਚ ਹਿੰਗ 2 ਚਮਚ ਸਿਰਕਾ। ਪਹਿਲਾਂ ਗੈਸ ‘ਤੇ ਭਾਂਡਾ ਰੱਖੋ ਉਸ ਵਿੱਚ ਧਨੀਆਂ, ਜ਼ੀਰਾ, ਸੌਂਫ, ਅਜਵਾਇਨ ਹਲਕੀ-ਹਲਕੀ ਅੱਗ ‘ਤੇ ਫਰਾਈ ਕਰੋ। ਹਲਕਾ ਹੀ ਭੁੰਨ੍ਹਣਾ ਹੈ ਸੜੇ ਨਾ । ਥੋੜ੍ਹੇ ਜਿਹੇ ਸਰ੍ਹੋਂ ਦੇ ਤੇਲ ‘ਚ ਕਲੌਂਜੀ, ਹਲਦੀ ਪਾਊਡਰ, ਨਮਕ, ਹਿੰਗ, ਅਮਚੂਰ, ਲਾਲ ਮਿਰਚ ਭੁੰਨ ਲਵੋ।

ਜੋ ਮਸਾਲੇ ਫਰਾਈ ਕੀਤੇ ਸਨ ਉਹਨਾਂ ਨੂੰ ਮੋਟਾ-ਮੋਟਾ ਪੀਸ ਲਵੋ। ਇਹ ਸਭ ਕਰਨ ਤੋਂ ਪਹਿਲਾਂ ਇਸ ਦੀਆਂ ਫਲੀਆਂ ਦੀ ਤਿਆਰੀ ਕਰ ਲਵੋ। ਫਲੀਆਂ 2-3 ਇੰਚ ਕੱਟ ਕੇ ਥੋੜ੍ਹੇ ਜਿਹੇ ਗਰਮ ਪਾਣੀ ‘ਚ ਪਾ ਕੇ 1-2 ਮਿੰਟ ਲਈ ਰੱਖ ਛੱਡੋ ਜਿਆਦਾ ਦੇਰ ਨਹੀਂ ਰੱਖਣੀਆਂ। ਫਲੀਆਂ ਧੁੱਪ ‘ਚ ਰੱਖ ਕੇ ਉਹਨਾਂ ਦਾ ਪਾਣੀ ਸੁਕਾ ਲਵੋ। ਫਲੀਆਂ ਸੁੱਕਣ ਤੋਂ ਬਾਅਦ ਸਾਰੇ ਮਸਾਲੇ ਤੇ ਸਰ੍ਹੋਂ ਦਾ ਤੇਲ ਮਿਲਾ ਦਿਉ ਇਸ ਤੋਂ ਬਾਅਦ ਸਿਰਕਾ ਪਾ ਕੇ ਮਿਲਾਉ। ਕੱਚ ਦੇ ਭਾਂਡੇ ‘ਚ ਮਿਲਾ ਕੇ 5-6 ਦਿਨ ਧੁੱਪ ‘ਚ ਰੱਖਦੇ ਰਹੋ ਆਚਾਰ ਤਿਆਰ ਹੋ ਜਾਵੇਗਾ। ਖਾਂਦੇ ਰਹੋ ਤੇ ਸਿਹਤ ਵੀ ਕਾਇਮ ਰਹੇਗੀ

ਕਿਹੜੇ ਰੋਗ ਵਿਚ ਕਿਵੇਂ ਵਰਤੀਏ?
ਜੇਕਰ ਖਾਂਸੀ ਜੁਕਾਮ ਹੋਵੇ ਤਾਂ ਇਸ ਦੇ ਪੱਤੇ ਪਾਣੀ ਵਿੱਚ ਉਬਾਲੋ। ਗਰਮ-ਗਰਮ ਪਾਣੀ ਦੀ ਭਾਫ ਲਵੋ ਨੱਕ ਖੁੱਲ੍ਹ ਜਾਵੇਗਾ। ਹੱਡੀ ਟੁੱਟ ਜਾਵੇ ਤਾਂ ਇਸ ਦੇ ਪੱਤੇ ਪੀਹ ਕੇ ਖਾਉ। ਇਸ ਵਿੱਚ ਕੈਲਸ਼ੀਅਮ ਜਿਆਦਾ ਹੋਣ ਕਰਕੇ ਹੱਡੀ ਜਲਦੀ ਜੁੜ ਜਾਂਦੀ ਹੈ।

ਇਸ ਨੂੰ ਏਦਾਂ ਵੀ ਖਾ ਸਕਦੇ ਹਾਂ
ਇਸ ਨੂੰ ਕਈ ਤਰੀਕਿਆਂ ਨਾਲ ਖਾ ਸਕਦੇ ਹਾਂ। ਪੱਤੇ ਤੋੜ ਕੇ ਧੋ ਕੇ ਪਾਣੀ ਨਾਲ ਸਾਫ ਕਰ ਲਵੋ 1-2 ਦਿਨ ਦੀ ਧੁੱਪ ਲਗਾਉ। ਪਾਣੀ ਸੁੱਕ ਜਾਣ ‘ਤੇ ਛਾਂ ਵਿੱਚ 5-6 ਦਿਨ ਰੱਖੋ ਫਿਰ ਪੱਤਿਆਂ ਦਾ ਚੂਰਣ ਬਣਾਉ। ਬੱਚੇ ਨੂੰ ਅੱਧਾ ਚਮਚ, ਵੱਡਿਆਂ ਜਾਂ ਬਜ਼ੁਰਗਾਂ ਨੂੰ 1 ਚਮਚ ਸਵੇਰੇ-ਸ਼ਾਮ ਰੋਟੀ ਤੋ ਪਹਿਲਾਂ ਦੁੱਧ ਜਾਂ ਪਾਣੀ ਨਾਲ ਦਿਉ। ਜਦ ਫਲੀਆਂ ਕੱਚੀਆਂ ਹੋਣ ਤਾਂ ਉਨ੍ਹਾਂ ਨੂੰ ਸੁਕਾ ਲਵੋ। ਫਿਰ ਪਾਊਡਰ ਉੱਪਰ ਦਿੱਤੇ ਢੰਗ ਵਾਂਗ ਵਰਤੋ। ਇਸ ਦੀ ਛਿੱਲ ਦਾ ਚੂਰਣ ਅੱਧਾ ਚਮਚ ਸਵੇਰੇ-ਸ਼ਾਮ, ਜੜ੍ਹਾਂ ਦਾ ਚੂਰਣ ਵੀ ਇਸੇ ਤਰ੍ਹਾਂ ਖਾਉ।

ਅਮਨ ਆਯੂਰਵੈਦਿਕ ਅਤੇ ਨੈਰੋਥੈਰਪੀ ਸੈਟਰ ਬਾਪਲਾ

ਵੈਦ ਅਮਨਦੀਪ ਸਿੰਘ ਬਾਪਲਾ 9914611496

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਤਿੜਕੇ ਘੜੇ ਦਾ ਪਾਣੀ ਸੀ ਬਿੰਦਰਖੀਆ”
Next articleਮੈਂ ਪੇਂਟਿੰਗ ਬਣਾਈ