(ਸਮਾਜ ਵੀਕਲੀ)
ਪੰਜ ਸਾਲ ਪਛਤਾਉਣ ਦੇ ਨਾਲੋਂ,
ਸੋਚ ਸਮਝ ਹੁਣ ਵੋਟਾਂ ਪਾਇਓ।
ਜੋ ਲੀਡਰ ਨਹੀਂ ਡੱਕਾ ਤੋੜਦੇ, ਉਹਨਾਂ ਨੂੰ ਨਾ ਘਰੇ ਬਿਠਾਇਓ।
ਪੰਜ ਸਾਲ ਪਛਤਾਉਣ ਦੇ ਨਾਲੋਂ….
ਵੋਟ ਵਰਗਾ ਹਥਿਆਰ ਨੀ ਕੋਈ,
ਜੇ ਵਰਤਨਾ ਆ ਜੇ।
ਜਿੰਦਗੀ ਬਦਲ ਜੂ ਸੋਡੀ ਲੋਕੋ,
ਵੇਖ ਲਵੋ ਅਜ਼ਮਾ ਕੇ।
ਵਿੱਚ ਵਿਦੇਸ਼ਾਂ ਪੈਂਦੀਆਂ ਵੋਟਾਂ
ਇੱਕ ਝਾਤ ਤਾਂ ਪਾਇਓ
ਪੰਜ ਸਾਲ ਪਛਤਾਉਣ ਦੇ ਨਾਲੋਂ….
ਪਝੱਤਰ ਸਾਲਾਂ ਦੀ ਹੋਈ ਆਜ਼ਾਦੀ,
ਕੀ ਆਜ਼ਾਦ ਤੁਸੀਂ ਹੋਏ?
ਮੁਲਕ ਬੇਗਾਨੇ ਭੱਜ ਰਹੀ ਜਵਾਨੀ,
ਕਿਵੇਂ ਭਰਨਗੇ ਇਹ ਟੋਏ?
ਬੇਰੁਜ਼ਗਾਰੀ ਹੋ ਗਈ ਭਾਰੂ,
ਜਰਾ ਇਧਰ ਨਜ਼ਰ ਘੁਮਾਇਓ
ਪੰਜ ਸਾਲ ਪਛਤਾਉਣ ਦੇ ਨਾਲੋਂ….
ਖ਼ੂਬ ਦਾਰੂ ਦੇ ਦੌਰ ਚੱਲਣਗੇ,
ਦੇਣਗੇ ਲਾਲਚ ਬਥੇਰੇ।
ਨੋਟਾਂ ਦੀ ਬਰਸਾਤ ਕਰਨਗੇ,
ਰੱਖਿਓ ਤਕੜੇ ਜੇਰੇ।
ਇਮਾਨ ਵੇਚਣਾ ਪਾਪ ਏ ਵੱਡਾ,
ਨਾ ਇਹ ਜ਼ੁਲਮ ਕਮਾਇਓ
ਪੰਜ ਸਾਲ ਪਛਤਾਉਣ ਦੇ ਨਾਲੋਂ….
ਜਿਹੋ ਜੇਹਾ ਆਪਾਂ ਬੀਜ ਬੀਜਾਂਗੇ,
ਉਹ ਹੀ ਵੱਢਣਾ ਪੈਂਦਾ।
ਗੋਡੇ ਲੱਗੇ ਚਾਹੇ ਲੱਗੇ ਗਿੱਟੇ,
ਸੱਚ! ਗੁਰਾ ਮਹਿਲ ਕਹਿੰਦਾ।
ਭਾਈ ਰੂਪੇ ਸੁਖੀ ਸਾਂਦੀ ਵਸੇ,
ਦੋਸਤੀ ਦਾ ਹੱਥ ਵਧਾਇਓ
ਪੰਜ ਸਾਲ ਪਛਤਾਉਣ ਦੇ ਨਾਲੋਂ….
ਲੇਖਕ:- ਗੁਰਾ ਮਹਿਲ ਭਾਈ
ਪਿੰਡ : ਭਾਈ ਰੂਪਾ, ਤਹਿਸੀਲ
ਫੂਲ, ਜ਼ਿਲ੍ਹਾ, ਬਠਿੰਡਾ।
ਮੋਬਾ, :- 94632 60058
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly