ਗੰਨਾ ਕਿਸਾਨਾਂ ਨੂੰ ਗੰਨੇ ਦੀਆ ਪਰਚੀਆਂ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਬੀਕੇਯੂ ਦੁਆਬਾ ਦੇ ਆਗੂ ਜੀ ਐਮ ਨੂੰ ਮਿਲੇ

ਨਕੋਦਰ (ਸਮਾਜ ਵੀਕਲੀ) (ਚੰਦੀ)-ਬੀਕੇਯੂ ਦੁਆਬਾ ਦੇ ਆਗੂ ਗੰਨਾ ਮਿੱਲ ਦੇ ਜੀ ਐਮ ਨੂੰ ਮਿਲੇ ਕਿਸਾਨਾਂ ਨੂੰ ਗੰਨੇ ਦੀਆਂ ਪਰਚੀਆਂ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਵਜੋਂ ਪਰਚੀਆਂ ਦਾ ਮਸਲਾ ਹੱਲ ਕਰਨ ਲਈ ਜੀ ਐਮ ਗੰਨਾ ਮਿੱਲ ਨਕੋਦਰ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਨੂੰ ਹੱਲ ਕਰਨ ਲਈ ਕਿਹਾ ਕੇ ਕਿਸਾਨਾਂ ਨੂੰ ਪਰਚੀਆਂ ਹੋਰ ਕੋਈ ਵੀ ਮੁਸ਼ਕਲ ਨਾ ਆਵੇ ਜੀ ਐਮ ਗੰਨਾ ਮਿੱਲ ਨਕੋਦਰ ਨੇ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਜੇਕਰ ਕਲੈਂਡਰ ਨੂੰ ਸਹੀ ਤਰੀਕੇ ਨਾਲ ਨਾਂ ਚਲਾਇਆ ਫੇਰ ਮਜ਼ਬੂਰਨ ਸਘੰਰਸ਼ ਵੱਡਿਆਂ ਜਾਵੇਗਾ ਇਸ ਦੀ ਜੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਇਹ ਵਿਚਾਰ ਬੀਕੇਯੂ ਦੁਆਬਾ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੇ ਕਿਹਾ ਮੌਕੇ ਤੇ ਹਾਜਰ ਆਗੂ ਗੁਰਚੇਤਨ ਸਿੰਘ ਤੱਖਰ ਰਸ਼ਪਾਲ ਸਿੰਘ ਸ਼ਾਦੀਪੁਰ ਨਰਿੰਦਰ ਸਿੰਘ ਉਧੋਵਾਲ ਗੁਰਦਿਆਲ ਸਿੰਘ ਤਲਵਣ ਰਨ ਸਿੰਘ ਮਨਜਿੰਦਰ ਸਿੰਘ ਦੲਇਆ ਸਿੰਘ ਹਰਦੋ ਸੰਘਾ ਆਦਿ ਆਗੂ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਛਾਪੇਮਾਰੀ ਦੌਰਾਨ ਖੁਰਾਕ ਸਪਲਾਈ ਵਿਭਾਗ ਨੇ ਸਿਲੰਡਰ ਅਤੇ ਹੋਰ ਸਮਾਨ ਕਬਜੇ ‘ਚ ਲਿਆ
Next articleਕਪੂਰਥਲਾ ਦੇ ਪਿੰਡ ਸ਼ਤਾਬਗੜ੍ਹ ਦੀ ਧੀ ਰੂਪਨਪ੍ਰੀਤ ਕੌਰ ਨੇ ‘ਕੈਨੇਡਾ ਨੇਵੀ ਪੁਲਿਸ’ ’ਚ ਨਿਯੁਕਤ ਹੋ ਕੇ ਮਾਪਿਆਂ ਦਾ ਮਾਣ ਵਧਾਇਆ