ਸੂਫੀ ਗਾਇਕ ਸੁੱਖ ਨੰਦਾਚੋਰੀਆ “ਫੱਕਰਾਂ ਦੀ ਮਹਿਫ਼ਿਲ” ਟਰੈਕ ਨਾਲ ਹੋਇਆ ਹਾਜ਼ਰ

ਸ਼ਾਮਚੁਰਾਸੀ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਜੈ ਬਾਲਾ ਮਿਊਜ਼ਿਕ ਕੰਪਨੀ ਵਲੋਂ ਹਾਲ ਹੀ ਵਿੱਚ ਪੀਰਾਂ ਫਕੀਰਾਂ ਦੀ ਮਸਤੀ ਨਾਲ ਰੰਗਿਆ ਇੱਕ ਸੂਫ਼ੀ ਕਲਾਮ “ਫੱਕਰਾਂ ਦੀ ਮਹਿਫਲ” ਟਾਈਟਲ ਹੇਠ ਰਿਲੀਜ਼ ਕੀਤਾ ਗਿਆ। ਜਿਸ ਸੂਫ਼ੀ ਕਲਾਮ ਨੂੰ ਬਾਕਮਾਲ ਫ਼ਨਕਾਰ ਸੂਫੀ ਗਾਇਕ ਸੁੱਖ ਨੰਦਾਚੋਰੀਆ ਨੇ ਆਪਣੀ ਖੂਬਸੂਰਤ ਆਵਾਜ਼ ਦੇ ਕੇ ਸ਼ਿੰਗਾਰਿਆ ਹੈ ਅਤੇ ਇਸਦਾ ਸੰਗੀਤ ਰੋਹਿਤ ਸਿੱਧੂ ਵਲੋਂ ਤਿਆਰ ਕੀਤਾ ਗਿਆ ਹੈ। ਇਸ ਟਰੈਕ ਫੱਕਰਾਂ ਦੀ ਮਹਿਫ਼ਲ ਦੀ ਕੰਪੋਜ਼ ਖ਼ੁਦ ਗਾਇਕ ਸੁੱਖ ਨੰਦਾ ਚੋਰੀਆ ਨੇ ਤਿਆਰ ਕੀਤੀ ਹੈ ਅਤੇ ਇਸਦੇ ਸ਼ਾਨਦਾਰ ਸੂਫ਼ੀ ਰੰਗਤ ਵਿਚ ਰੰਗੇ ਬੋਲਾਂ ਨੂੰ ਪ੍ਰਸਿੱਧ ਗੀਤਕਾਰ ਕੁਮਾਰ ਧਾਲੀਵਾਲ ਨੇ ਕਲਮਬੱਧ ਕੀਤਾ ਹੈ ।

ਜਿਨ੍ਹਾਂ ਦੇ ਅਨੇਕਾਂ ਗੀਤ ਸੰਸਾਰ ਪ੍ਰਸਿੱਧੀ ਖੱਟ ਚੁੱਕੇ ਹਨ। ਇਸ ਸ਼ਾਨਦਾਰ ਟਰੈਕ ਵਿੱਚ ਗਾਇਕ ਸੁਖ ਨੰਦਾਚੋਰੀਆ ਦੀ ਰਵਾਇਤੀ ਗਾਇਕੀ ਅਤੇ ਗੀਤਕਾਰ ਕੁਮਾਰ ਧਾਲੀਵਾਲ ਦੀ ਲੇਖਣੀ ਦਾ ਸੁਮੇਲ ਸਰੋਤਿਆਂ ਦੇ ਦਿਲਾਂ ਤੇ ਅਮਿੱਟ ਛਾਪ ਛੱਡ ਰਿਹਾ ਹੈ । ਹਾਲ ਹੀ ਵਿੱਚ ਯੂ ਟਿਊਬ ਚੈਨਲ ਤੇ ਰਿਲੀਜ਼ ਹੋਏ ਇਸ ਟਰੈਕ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ । ਆਸ ਹੈ ਇਸ ਟਰੈਕ ਦਾ ਫ਼ਕੀਰੀ ਰੰਗ ਵਿਸ਼ਵ ਭਰ ਵਿੱਚ ਆਪਣੀ ਅਨੋਖੀ ਛਾਪ ਛੱਡਦਾ ਹੋਇਆ ਸਭ ਦੇ ਦਿਲਾਂ ਤੇ ਰਾਜ ਕਰੇਗਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਵੱਲੋਂ ਪਰਾਣੀ ਸ਼ਬਜੀ ਮੰਡੀ ਦਾ ਦੌਰਾ
Next articleਮਾਰਕਫੈੱਡ ਗੋਦਾਮ ‘ਚ ਕਣਕ ਦੀ ਚੋਰੀ ਮਾਮਲੇ ‘ਚ 3 ਜਣਿਆਂ ਖਿਲਾਫ ਪਰਚਾ ਦਰਜ