ਸਰੀ /ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ)-ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਸ੍ਰੀਮਾਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਨੇ ਸਮੁੱਚੀ ਸਾਧ ਸੰਗਤ ਜੀ ਹਾਜ਼ਰੀ ਵਿੱਚ ਗਾਇਕ ਅਮਾਨ ਅਲੀ ਖ਼ਾਨ ਦੇ ਟ੍ਰੈਕ ਦਾ ਪੋਸਟਰ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ। ” ਮੇਰੇ ਸ਼ਹਿਨਸ਼ਾਹ” ਟਾਈਟਲ ਦਾ ਪੋਸਟਰ ਰਿਲੀਜ਼ ਕਰਦਿਆਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਅਮਾਨ ਅਲੀ ਖ਼ਾਨ ਨੇ ਕਿਹਾ ਕਿ ਇਸ ਟ੍ਰੈਕ ਨੂੰ ਸਤਿਗੁਰਾਂ ਨੇ ਰਿਲੀਜ਼ ਕਰਕੇ ਉਸਦੇ ਦਿਲ ਦੀ ਤਮੰਨਾ ਪੂਰੀ ਕਰ ਦਿੱਤੀ ਹੈ। ਇਸ ਟ੍ਰੈਕ ਨੂੰ ਗੋਲਡੀ ਦਰਦੀ ਨੇ ਕਲਮਬੱਧ ਕੀਤਾ ਹੈ ਤੇ ਅਮਰ ਦਾ ਮਿਊਜਿਕ ਮਿਰਰ ਨੇ ਇਸਦਾ ਸੰਗੀਤ ਤਿਆਰ ਕੀਤਾ ਹੈ । ਯੂਐਸਏ ਬੀਟਸ ਡਿਵੋਸ਼ਨਲ ਕੁੰਦਲ ਲਾਲ ਪਾਲ ਜੀ ਵਲੋਂ ਇਹ ਟ੍ਰੈਕ ਵੱਖ ਵੱਖ ਸ਼ੋਸ਼ਲ ਸਾਈਟਾਂ ਦੇ ਰਿਲੀਜ਼ ਕੀਤਾ ਜਾਵੇਗਾ । ਜਿਸ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਹੱਬਤ ਦੀ ਬਾਤ ਸੰਗਤ ਦੀ ਝੋਲੀ ਪਾਈ ਗਈ ਹੈ ਅਤੇ ਉਹਨਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਹਨ। ਆਸ ਕਰਦੇ ਹਾਂ ਕਿ ਗਾਇਕ ਅਮਾਨ ਅਲੀ ਖ਼ਾਨ ਦੇ ਇਸ ਟ੍ਰੈਕ “ਮੇਰੇ ਸ਼ਹਿਨਸ਼ਾਹ” ਨੂੰ ਸੰਗਤ ਮੁਹੱਬਤ ਦੇ ਕੇ ਨਿਵਾਜੇਗੀ ।
https://play.google.com/store/apps/details?id=in.yourhost.samaj