ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਨਵਾਂਸ਼ਹਿਰ ਦੇ ਨਜਦੀਕੀ ਅਲਾਚੋਰ ਅੱਡੇ ਚ ਸਬ ਦਫਤਰ ਸੂਫੀਆਨਾ ਦਰਗਾਹ ਐਕਸ਼ਨ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸੂਫੀ ਦਰਗਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਬਾਬਾ ਬਲਦੇਵ ਸੈਣੀ ਅਤੇ ਪੰਜਾਬ ਪ੍ਰਧਾਨ ਬਾਬਾ ਰਾਜੇਸ਼ ਦਾਸ ਦੀ ਅਗਵਾਈ ਚ ਕੀਤੀ ਗਈ। ਵਾਤਾਵਰਣ ਦੀ ਸੁੰਦਰਤਾ ਬਣਾਈ ਰੱਖਣ ਲਈ ਬੂਟੇ ਵੀ ਲਗਾਏ ਗਏ। ਸੈਕਟਰੀ ਪਰਮਜੀਤ ਤਾਜੋਵਾਲ ਨੇ ਕਿਹਾ ਕਿ ਸਾਨੂ ਆਪਣੇ ਦਰਬਾਰਾਂ ‘ਚ ਅਤੇ ਵੱਖ ਵੱਖ ਸਥਾਨਾਂ ਤੇ ਬੂਟੇ ਲਗਾਉਣੇ ਚਾਹੀਦੇ ਹਨ। ਸਾਨੂੰ ਛਾਂਦਾਰ ਫੱਲਦਾਰ ਅੰਬ, ਨਿੰਮ, ਪਿੱਪਲ, ਬੋਹੜ, ਅਮਰੂਦ ਤੇ ਹੋਰ ਵੀ ਵੱਖ ਵੱਖ ਤਰ੍ਹਾਂ ਦੇ ਬੂਟੇ ਤੇ ਪੌਦੇ ਲਗਾਉਣੇ ਚਾਹੀਦੇ ਹਨ। ਆਉਣ ਵਾਲੇ ਸਮੇਂ ‘ਚ ਹਰਿਆਲੀ ਦੀ ਸ਼ਬੀਲ ਦਾ ਵੀ ਲੰਗਰ ਲਗਾਇਆ ਜਾਵੇਗਾ। ਜਰੂਰਤ ਮੰਦ ਲੋਕਾਂ ਲਈ ਵਿਸ਼ੇਸ਼ ਕੈਪ ਵੀ ਲਗਾਏ ਜਾਣਗੇ। ਇਸ ਮੌਕੇ ਤੇ ਬਾਬਾ ਕੁਲਵੀਰ, ਬਾਬਾ ਮਦਨ ਸ਼ਾਹ, ਬਾਬਾ ਦਰਸ਼ਨ, ਸਤਨਾਮ ਸਿੰਘ ਕਮਲ ਦਾਸ, ਬਾਬਾ ਤਰਸੇਮ ਚੁੰਬਰ, ਬਾਬਾ ਬਕਬੀਰ ਸ਼ਾਹ, ਕੁਲਦੀਪ ਦੀਪਾ, ਬੀਬੀ ਬਾਈਬਲ, ਬਾਬਾ ਸੁੱਖਦੇਵ ਸਿੰਘ, ਬਾਬਾ ਗੁਰਜੰਟ ਸਿੰਘ, ਬੀਬੀ ਸੁਨੀਤਾ ਲੱਡੂ, ਬਾਬਾ ਕੁਲਵਿੰਦਰ ਰਾਮ, ਬਾਬਾ ਪੂਰਨ ਦਾਸ ਆਦਿ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly