ਨੂਰੀ ਦਰਬਾਰ ਪੰਜ ਪੀਰ ਸਰਕਾਰ ਪਿੰਡ ਨੂਰਪੁਰ ਕੋਟਲਾ ਵਿਖੇ ਵਿਖੇ ਪਹਿਲਾ ਮੇਲਾ ਸਫਲਤਾਪੂਰਵਕ ਸੰਪੰਨ

(ਸਮਾਜਵੀਕਲੀ)-ਸ਼ਾਮ ਚੁਰਾਸੀ /ਹੁਸ਼ਿਆਰਪੁਰ (ਕੁਲਦੀਪ ਚੁੰਬਰ)-ਨੂਰੀ ਦਰਬਾਰ ਪੰਜ ਪੀਰ ਸਰਕਾਰ ਪਿੰਡ ਨੂਰਪੁਰ ਕੋਟਲਾ ਵਿਖੇ ਪਹਿਲਾ ਦੋ ਦਿਨਾ ਸੂਫ਼ੀ ਮੇਲਾ ਬਾਬਾ ਓਮ ਪ੍ਰਕਾਸ਼ ਜੀ ਕੱਕੋਂ ਵਾਲੀ ਸਰਕਾਰ ਦੀ ਸਰਪ੍ਰਸਤੀ ਹੇਠ ਅਤੇ ਦਰਬਾਰ ਦੇ ਗੱਦੀ ਨਸ਼ੀਨ ਕੁਲਜੀਤ ਸਾਈਂ ਅਤੇ ਸੇਵਾਦਾਰ ਜੋਤੀ ਜੀ , ਮਨੀ ਕੱਕੋਂ ਜੀ ਦੀ ਅਗਵਾਈ ਵਿੱਚ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ । ਇਸ ਦੋ ਦਿਨਾ ਚੱਲੇ ਮੇਲੇ ਵਿੱਚ ਵੱਖ ਵੱਖ ਪੰਜਾਬ ਦੇ ਗਾਇਕ, ਨਕਾਲ, ਕੱਵਾਲ ਪਾਰਟੀਆਂ ਨੇ ਆਪਣਾ ਸੂਫੀ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਹਾਜ਼ਰੀਆਂ ਭਰੀਆਂ । ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਗਾਇਕ ਕਲਾਕਾਰ ਬਲਰਾਜ ਬਿਲਗਾ ਨੇ ਆਪਣੀ ਦਮਦਾਰ ਗਾਇਕੀ ਨਾਲ ਆਪਣੇ ਸਾਰੇ ਹੀ ਨਵੇਂ ਪੁਰਾਣੇ ਗੀਤ ਗਾ ਕੇ ਇਸ ਮੇਲੇ ਨੂੰ ਸਿਖਰਾਂ ਤੇ ਪਹੁੰਚਾਇਆ। ਇਸ ਤੋਂ ਇਲਾਵਾ ਰਜੇਸ਼ ਚਾਂਦ, ਵਨੀਤ ਖ਼ਾਨ, ਬੰਟੀ ਕਵਾਲ, ਰਾਮ ਕਠਾਰੀਆ, ਕੁਲਦੀਪ ਮਾਹੀ ,ਸੋਹਣ ਸ਼ੰਕਰ ਨੇ ਸੂਫੀਆਨਾ ਮਹਿਫਲ ਆਪਣੇ ਗੀਤਾਂ ਨਾਲ ਸਜਾਈ । ਇਸ ਤੋਂ ਇਲਾਵਾ ਨਕਾਲ਼ ਰਾਜਨ ਬਿੱਲਾਂ ਅਤੇ ਰਾਜ ਕੁਮਾਰ ਨੇ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ । ਸਟੇਜ ਸੰਚਾਲਨ ਦਿਨੇਸ਼ ਦੀਪ ਸ਼ਾਮ ਚੁਰਾਸੀ ਨੇ ਬਾਖ਼ੂਬੀ ਦੋ ਦਿਨ ਆਪਣੇ ਸ਼ਾਇਰੋ ਸ਼ਾਇਰੀ ਦੇ ਅੰਦਾਜ਼ ਵਿੱਚ ਕੀਤਾ । ਮੇਲੇ ਵਿੱਚ ਮੁੱਖ ਮਹਿਮਾਨ ਦੀ ਹੈਸੀਅਤ ਵਜੋਂ ਹਲਕੇ ਦੇ ਵਿਧਾਇਕ ਪਵਨ ਕੁਮਾਰ ਆਦੀਆ ਨੇ ਸ਼ਿਰਕਤ ਕੀਤੀ । ਜਿਨ੍ਹਾਂ ਨੇ ਇਸ ਸੂਫੀ ਮੇਲੇ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸ੍ਰੀਮਤੀ ਕੁਸਮ ਆਦੀਆ , ਨਗਰ ਕੌਂਸਲ ਸ਼ਾਮਚੁਰਾਸੀ ਦੇ ਪ੍ਰਧਾਨ ਨਿਰਮਲ ਕੁਮਾਰ , ਇੰਦਰਪਾਲ ਸਿੰਘ ਸੁਮਨ ਬਾਬਾ ਪ੍ਰਿਥੀ ਸਿੰਘ ਬਾਲੀ, ਔਗੜਨਾਥ ਗੀਤਾ ਮਾਂ, ਬਾਬਾ ਸ਼ਾਦੀ ਲਾਲ, ਬਾਬਾ ਰਾਮ ਜੀ ਬਾਹਟੀਵਾਲ , ਮੱਪਾ ਬਾਬਾ, ਬਾਬਾ ਸਾਬੀ ਸ਼ਾਹ, ਬਾਬਾ ਲਛਮਣ ਦਾਸ, ਸੋਨੂੰ ਮਹੰਤ, ਮਹੰਤ ਸੋਨੀਆ ਫਗਵਾੜਾ, ਸੱਤੀ ਬਾਬਾ ਦੂਹੜੇ, ਬੀਬੀ ਸੁਰਜੀਤ ਕੋਰ, ਬਾਬਾ ਭਗਵੰਤ ਸ਼ਾਹ, ਬਾਬਾ ਮਨੀ ਸ਼ਾਹ ਤਾਰਾਗੜ, ਸੰਤ ਓਮ ਦਾਸ ਨੂਰਪੁਰ, ਲਾਲ ਚੰਦ ਵਿਰਦੀ, ਕਾਲਾ ਸ਼ਾਮ ਚੁਰਾਸੀ, ਲਖਸ਼ਮੀ ਸਾਉਂਡ ਇੰਦਰ, ਧਨੀ ਰਾਮ ਸਮੂਹ ਨਿਵਾਸੀ ਤੇ ਸੇਵਾਦਾਰ ਹਾਜ਼ਰ ਸਨ ।

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱ ਕਕਰੋ
https://play.google.com/store/apps/details?id=in.yourhost.samajweekly

Previous articleਪਟਿਆਲਾ: ਮਾਮੇ ਨੇ ਚਾਰ ਸਾਲਾ ਭਾਣਜੀ ਦੀ ਹੱਤਿਆ ਕੀਤੀ, ਤੇਜ਼ਧਾਰ ਹਥਿਆਰ ਨਾਲ 25 ਵਾਰ ਕੀਤੇ
Next articleਆਪੋ ਆਪਣੀ ਡੱਫਲੀ ਤੇ ਆਪੋ ਆਪਣਾ ਰਾਗ